Skip to content
Independent perspectives. Global stories.
BREAKING

ਧਨੌਲਾ ’ਚ ਬਣੀ ‘ਪਿੰਕ ਸਿਟੀ’

Share this story

ਧਨੌਲਾ, 23 ਅਕਤੂਬਰ (ਸਰਾਜ ਘਨੌਰ, ਇਕਬਾਲ ਨਹਿਲ)- ਧਨੌਲਾ ਦੀ ਬਗੇਹਰ ਪੱਤੀ ਰੋਡ ਦੇ ਵਸਨੀਕਾਂ ਨੇ ਇਸ ਨੂੰ ‘ਪਿੰਕ ਸਿਟੀ’ ਬਣਾਉਣ ਦਾ ਅਹਿਦ ਕੀਤਾ ਹੈ। ਇਸ ਮਨੋਰਥ ਤਹਿਤ ਸਾਰੀ ਮਾਰਕੀਟ ਨੂੰ ਗੁਲਾਬੀ ਰੰਗ ਵਿਚ ਰੰਗ ਦਿੱਤਾ ਗਿਆ ਹੈ। ਨਗਰ ਕੌਂਸਲ ਧਨੌਲਾ ਦੇ ਕਾਰਜਕਾਰੀ ਪ੍ਰਧਾਨ ਰਾਜਿੰਦਰਪਾਲ ਸਿੰਘ ਰਾਜੀ ਠੇਕੇਦਾਰ ਦੀ ਅਗਵਾਈ ’ਚ ਇਸ ਮਾਰਕੀਟ ਵਿਚ ਅੱਜ ਬੂਟੇ ਲਗਾਏ ਗਏ। ਇਸ ਮੌਕੇ ਗੁਰਦੁਆਰਾ ਰਾਮਸਰ ਕਮੇਟੀ ਦੇ ਪ੍ਰਧਾਨ ਸੁਖਰਾਜ ਸਿੰਘ ਵੀ ਪੁੱਜੇ। ਇਸ ਮੌਕੇ ਦੁਕਾਨਦਾਰਾਂ ਨੇ ਭਰੋਸਾ ਦਿਵਾਇਆ ਕਿ ਉਹ ਲਗਾਏ ਗਏ ਬੂਟਿਆਂ ਦੀ ਚੰਗੀ ਤਰ੍ਹਾਂ ਸੰਭਾਲ ਕਰਨਗੇ। ਇਸ ਮੌਕੇ ਪ੍ਰਧਾਨ ਰਜਿੰਦਰਪਾਲ ਸਿੰਘ ਰਾਜੀ ਨੇ ਆਖਿਆ ਕਿ ਇਸ ਵੇਲੇ ਸਭ ਤੋਂ ਵੱਡੀ ਲੋੜ ਵਾਤਾਵਰਨ ਨੂੰ ਸ਼ੁੱਧ ਕਰਨ ਦੀ ਹੈ, ਜਿਸ ਲਈ ਪਿੰਕ ਸਿਟੀ ਦੇ ਦੁਕਾਨਦਾਰਾਂ ਨੇ ਸ਼ਲਾਘਾਯੋਗ ਹੰਭਲਾ ਮਾਰਿਆ ਹੈ। ਸੁਖਰਾਜ ਸਿੰਘ ਨੇ ਆਖਿਆ ਕਿ ਹਰ ਵਿਅਕਤੀ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਰੁੱਖ ਅਜਿਹੇ ਦੋਸਤ ਹਨ, ਜੋ ਮਨੁੱਖ ਨਾਲ ਆਖ਼ਰੀ ਸਾਹ ਤੱਕ ਦੋਸਤੀ ਨਿਭਾਉਂਦੇ ਹਨ। ਉਨ੍ਹਾਂ ਸੱਦਾ ਦਿੱਤਾ ਕਿ ਹਰ ਖਾਲੀ ਜਗ੍ਹਾ ’ਤੇ ਵਾਤਾਵਰਨ ਲਈ ਮੁਫ਼ੀਦ ਬੂਟੇ ਲਗਾਏ ਜਾਣ।

WRITTEN BY