Skip to content
Independent perspectives. Global stories.
BREAKING

ਵਿਦਿਆਰਥੀਆਂ ਨਾਲ ਭਰੀ ਸਕੂਲ ਬੱਸ ਬਿਆਸ ਦਰਿਆ ਦੇ ਧੁੱਸੀ ਬੰਨ੍ਹ ਨੇੜੇ ਪਲਟੀ

Share this story

ਕਾਹਨੂੰਵਾਨ, 23 ਅਕਤੂਬਰ (ਡਾ.ਜਸਪਾਲ ਸਿੰਘ ਭਿਟੇਵਡ)- ਪੰਜਾਬ ਵਿਚ ਟਰਾਂਸਪੋਰਟ ਵਿਭਾਗ ਅਤੇ ਸਰਕਾਰ ਵਲੋਂ ਸਕੂਲ ਸੇਫ਼ਟੀ ਦੇ ਵਡੇ ਵਡੇ ਦਾਅਵੇ ਕੀਤੇ ਜਾਂਦੇ ਹਨ। ਪਰ ਅਜੇ ਵੀ ਬਹੁਤੇ ਸਕੂਲਾਂ ਦੀ ਟਰਾਂਪੋਰਟ ਸਕੂਲ ਜਾਣ ਅਤੇ ਘਰ ਮੁੜਨ ਵਾਲੇ ਬਚਿਆਂ ਲਈ ਸੁਰਖਿਅਤ ਨਹੀਂ ਹੈ। ਅਜਿਹਾ ਹੀ ਇਕ ਮਾਮਲਾ ਬੇਟ ਖੇਤਰ ਦੇ ਪਿੰਡ ਭੈਣੀ ਪਸਵਾਲ ਨੇੜੇ ਦਰਿਆ ਬਿਆਸ ਦੇ ਧੁਸੀ ਬੰਨ੍ਹ ਉਤੇ ਵਾਪਰਿਆ। ਪੁਰਾਣਾ ਸ਼ਾਲਾਂ ਤੋਂ ਮੋਚਪੁਰ ਜਾਂਦੀ ਧੁਸੀ ਗਗਨ ਸ਼ਿਵਾਲਕ ਸਕੂਲ ਦੀ ਇਕ ਬਸ ਜਦੋਂ ਸੋਮਵਾਰ ਦੀ ਸ਼ਾਮ ਨੂੰ ਬਚਿਆਂ ਨੂੰ ਘਰੋ ਘਰੀਂ ਲੈ ਕੇ ਜਾ ਰਹੀ ਸੀ। ਇਹ ਬਸ ਪਿੰਡ ਭੈਣੀ ਪਸਵਾਲ ਦੇ ਸਾਹਮਣੇ ਧੁਸੀ ਬੰਨ੍ਹ ਦੀ ਸੜਕ ਦੇ ਜਾਂਦੇ ਸਮੇਂ ਬੇ ਕਾਬੂ ਹੋ ਕੇ ਪਲਟੀਆਂ ਖਾਂਦੀ ਬਚਿਆਂ ਸਮੇਤ ਡੂੰਘੇ ਖਡਿਆਂ ਵਿਚ ਜਾ ਡਿਗੀ। ਮੌਕੇ ਉਤੇ ਕੁਝ ਹਾਜ਼ਰ ਲੋਕਾਂ ਅਤੇ ਰਾਹਗੀਰਾਂ ਨੇ ਇਹਨਾਂ ਸਕੂਲੀ ਵਿਦਿਆਰਥੀਆਂ ਨੂੰ ਬੜੀ ਮੁਸ਼ਕਿਲ ਨਾਲ ਬਸ ਵਿਚੋਂ ਬਾਹਰ ਕਢਿਆ ਗਿਆ।ਇਸ ਦੌਰਾਨ ਪਿੰਡ ਆਲਮਾਂ ਦੀ ਇਕ ਲੜਕੀ ਅਤੇ ਇਕ ਲੜਕੇ ਤੋਂ ਇਲਾਵਾ ਬਸ ਦੀ ਸਹਾਇਕ ਔਰਤ ਨੂੰ ਵੀ ਗੰਭੀਰ ਸਟਾਂ ਲਗੀਆਂ। ਇਸ ਤੋਂ ਇਲਾਵਾ ਕੁਝ ਵਿਦਿਆਰਥੀਆਂ ਨੂੰ ਮਾਮੂਲੀ ਸਟਾਂ ਵੀ ਲਗੀਆਂ। ਮੌਕੇ ਦੇ ਗਵਾਹਾਂ ਨੇ ਦਸਿਆ ਕਿ ਬਸ ਚਾਲਕ ਤੇਜ਼ ਰਫ਼ਤਾਰ ਬਸ ਚਲਾ ਰਿਹਾ ਸੀ। ਜਿਸ ਕਾਰਨ ਸੜਕ ਵਿਚ ਪਏ ਖਡਿਆਂ ਤੋਂ ਬੇਕਾਬੂ ਹੋ ਕੇ ਹਾਦਸਾ ਗ੍ਰਸਤ ਹੋ ਗਈ ਹੈ।
ਇਸ ਸਬੰਧੀ ਕੀ ਕਹਿੰਦੇ ਹਨ ਸਕੂਲ ਪ੍ਰਬੰਧਕ- ਜਦੋਂ ਇਸ ਹਾਦਸੇ ਸਬੰਧੀ ਸਕੂਲ ਦੇ ਪ੍ਰਬੰਧਕ ਕੁਲਵਿੰਦਰ ਸਿੰਘ ਨਾਲ ਗਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਹਾਦਸਾ ਕਾਫ਼ੀ ਖ਼ਤਰਨਾਕ ਸੀ।ਜੋ ਕਿ ਬਸ ਦਾ ਸਟੇਅਰਿੰਗ ਫ਼ਰੀ ਹੋਣ ਕਾਰਨ ਵਾਪਰਿਆ ਹੈ। ਉਨ੍ਹਾਂ ਕਿਹਾ ਕਿ ਬਚਿਆਂ ਅਤੇ ਸਕੂਲ ਦੀ ਖ਼ੁਸ਼ ਕਿਸਮਤ ਹੈ ਕਿ ਕੋਈ ਵਡਾ ਜਾਨੀ ਨੁਕਸਾਨ ਨਹੀਂ ਹੋਇਆ ਹੈ।
ਕੀ ਕਹਿੰਦੇ ਹਨ ਟਰਾਂਸਪੋਰਟ ਅਧਿਕਾਰੀ– ਜ਼ਿਲ੍ਹਾ ਟਰਾਂਸਪੋਰਟ ਅਧਿਕਾਰੀ ਬਲਦੇਵ ਸਿੰਘ ਰੰਧਾਵਾ ਨਾਲ ਜਦੋਂ ਇਸ ਸਬੰਧੀ ਗਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਜੇਕਰ ਬਸ ਦੇ ਟਰਾਂਸਪੋਰਟ ਨਿਯਮਾਂ ਵਿਚ ਕੋਈ ਊਣਤਾਈ ਪਾਈ ਗਈ ਤਾਂ ਇਸ ਮਾਮਲੇ ਦੀ ਪੜਤਾਲ ਕਰਕੇ ਸਕੂਲ ਪ੍ਰਬੰਧਕਾਂ ਅਤੇ ਚਾਲਕ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਵਿਭਾਗ ਵਲੋਂ ਸਮੇਂ ਸਮੇਂ ਤੇ ਸਕੂਲ ਬਸਾਂ ਦਾ ਸੇਫ਼ਟੀ ਵਾਹਨ ਯੋਜਨਾ ਤਹਿਤ ਨਰੀਖਣ ਚਲਦਾ ਰਹਿੰਦਾ ਹੈ।

WRITTEN BY