ਸਰਦੂਲਗੜ੍ਹ, 23 ਅਕਤੂਬਰ (ਗਰਗ)- ਅਰਜਨਟੀਨਾ ਵਿਖੇ ਹੋਏ ਯੂਥ ਓਲੰਪਿਕਸ ’ਚ ਸਤਨਾਮ ਸਿੰਘ ਨੇ ਕਿਸ਼ਤੀ ਰੇਸ ਦੇ ਫਾਈਨਲ ਚ ਖੇਡ ਕੇ ਜ਼ਿਲ੍ਹੇ ਤੇ ਆਪਣੇ ਪਿੰਡ ਦਾ ਨਾਂਅ ਰੌਸ਼ਨ ਕੀਤਾ ਜਿਸ ਦਾ ਪਿੰਡ ਪਹੁੰਚਣ ਤੇ ਪਿੰਡ ਵਾਸੀਆਂ, ਸੰਤ ਬਾਬਾ ਅਮਰ ਸਿੰਘ ਕਿਰਤੀ ਸਮਾਜ ਸੇਵਾ ਸੁਸਾਇਟੀ ਅਤੇ ਪਿੰਡ ਦੇ ਸਰਕਾਰੀ ਸਕੂਲ ਦੇ ਸਟਾਫ਼ ਨੇ ਨਿਘਾ ਸਵਾਗਤ ਕੀਤਾ। ਇਸ ਮੌਕੇ ਯੂਥ ਓਲੰਪਿਕ ਦਾ ਫਾਈਨਲ ਖੇਡ ਕੇ ਆਏ ਸਤਨਾਮ ਸਿੰਘ ਨੇ ਕਿਹਾ ਕਿ ਮੈਂ ਬਹੁਤ ਚੰਗਾ ਮਹਿਸੂਸ ਕਰ ਰਿਹੈ ਕਿ ਮੈਂ ਦੇਸ਼ ਲਈ ਖੇਡਿਆ ਅਤੇ ਲੋਕਾਂ ਵਲੋਂ ਮਿਲ ਰਿਹਾ ਭਰਪੂਰ ਪਿਆਰ ਮੈਨੂੰ ਹੋਰ ਅਗ਼ੇ ਜਾਣ ਵਿਚ ਸਹਾਈ ਹੋਵੇਗਾ ਲ ਇਸ ਮੌਕੇ ਹਰਭਜਨ ਸਿੰਘ ਡੀ ਪੀ, ਕੋਚ ਮਨਜੀਤ ਸਿੰਘ ਮੰਨਾ ,ਬੁਧਰਾਮ, ਭੋਲਾ ਸਿੰਘ ਪ੍ਰੇਮੀ, ਨਿਰਮਲ ਸਿੰਘ ਨਿੰਮਾ, ਕੁਲਦੀਪ ਸਿੰਘ ਸੁਸਾਇਟੀ ਪ੍ਰਧਾਨ, ਦਰਸ਼ਨ ਸਿੰਘ, ਹਰਪ੍ਰੀਤ ਸੰਧੂ, ਜਸਵੀਰ ਸਿੰਘ, ਜਸਕਰਨ ਚਹਿਲ, ਤਰਲੋਕ ਸਿੰਘ ਜ਼ੈਲਦਾਰ ਹਾਜ਼ਰ ਸਨ।
ਯੂਥ ਓਲੰਪਿਕਸ ਦਾ ਫਾਈਨਲ ਖੇਡ ਕੇ ਆਏ ਸਤਨਾਮ ਸਿੰਘ ਦਾ ਪਿੰਡ ਪਹੁੰਚਣ ’ਤੇ ਨਿੱਘਾ ਸਵਾਗਤ



