June 24, 2026 8:44 pm

ਅੰਬਿਕਾ ਸੋਨੀ ਨੂੰ ਕਾਂਗਰਸ ਪਾਰਟੀ ਦੀ ਟਿਕਟ ਦੇਣ ’ਤੇ ਇਲਾਕੇ ’ਚ ਖੁਸ਼ੀ ਦੀ ਲਹਿਰ

image ਸ੍ਰੀ ਕੀਰਤਪੁਰ ਸਾਹਿਬ/ਸ੍ਰੀ ਅਨੰਦਪੁਰ ਸਾਹਿਬ, 23 ਮਾਰਚ (ਨਿਤਿਨ, ਦਵਿੰਦਰਪਾਲ, ਅੰਕੁਸ਼)-ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਪਾਰਟੀ ਵੱਲੋਂ ਪਹਿਲਾਂ ਘੋਸ਼ਿਤ ਕੀਤੇ ਮੌਜੂਦਾ ਮੈਂਬਰ ਪਾਰਲੀਮੈਂਟ ਸ. ਰਵਨੀਤ ਸਿੰਘ ਬਿੱਟੂ ਨੂੰ ਹਟਾ ਕੇ ਸੀਨੀਅਰ ਕਾਂਗਰਸੀ ਆਗੂ ਸ੍ਰੀਮਤੀ ਅੰਬਿਕਾ ਸੋਨੀ ਨੂੰ ਕਾਂਗਰਸ ਪਾਰਟੀ ਦੀ ਟਿਕਟ ਦੇਣ ’ਤੇ ਹਲਕੇ ਦੇ ਕਾਂਗਰਸੀ ਵਰਕਰਾਂ ਵਿੱਚ ਭਾਰੀ ਉਤਸ਼ਾਹ ਅਤੇ ਖੁਸ਼ੀ ਦੀ ਲਹਿਰ ਹੈ ਅਤੇ ਸਾਰੇ ਕਾਂਗਰਸੀ ਆਗੂ ਹਾਈ ਕਮਾਂਡ ਦੇ ਇਸ ਫੈਸਲੇ ਤੋਂ ਖੁਸ਼ ਨਜ਼ਰ ਆ ਰਹੇ ਹਨ ਅਤੇ ਇਸ ਫੈਸਲੇ ਦੀ ਸ਼ਲਾਘਾ ਕਰ ਰਹੇ ਹਨ। ਇਲਾਕੇ ਦੇ ਉ¤ਘੇ ਕਾਂਗਰਸੀ ਸਰਪੰਚ ਸੋਮਦੱਤ ਜੋਸ਼ੀ, ਪਾਲੀ ਸ਼ਾਹ ਕੋੜਾ, ਸਰਪੰਚ ਗੰਗਾ ਰਾਮ, ਅਸ਼ੋਕ ਬੇਦੀ, ਗੁਰਮੀਤ ਬਾਵਾ, ਉਮਾਕਾਂਤ, ਹਰਜੀਤ ਸਿੰਘ ਜੀਤਾ, ਕੁਲਦੀਪ ਸਿੰਘ ਬੰਗਾ, ਮਾਸਟਰ ਦੇਵਰਾਜ ਆਦਿ ਵਰਕਰਾਂ ਨੇ

ਖੁਸ਼ੀ ਇਜ਼ਹਾਰ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਇੱਕ ਵਿਸ਼ਾਲ ਪਾਰਟੀ ਹੈ ਅਤੇ 125 ਸਾਲ ਪੁਰਾਣੀ ਹੈ। ਪਾਰਟੀ ਨੂੰ ਇਸ ਗੱਲ ਦਾ ਪੂਰਾ ਤਜ਼ਰਬਾ ਹੈ ਕਿ ਕਿਹੜਾ ਉਮੀਦਵਾਰ ਕਿੱਥੋਂ ਵੱਡੇ ਫਰਕ ਨਾਲ ਸੀਟ ਜਿੱਤ ਸਕਦਾ ਹੈ। ਇਸੇ ਕੜੀ ਦੇ ਤਹਿਤ ਸ਼੍ਰੀਮਤੀ ਅੰਬਿਕਾ ਸੋਨੀ ਨੂੰ ਸ੍ਰੀ ਅਨੰਦਪੁਰ ਸਾਹਿਬ ਹਲਕੇ ਤੋਂ ਪਾਰਟੀ ਨੇ ਉਮੀਦਵਾਰ ਘੋਸ਼ਿਤ ਕੀਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਇਸ ਫੈਸਲੇ ਦਾ ਸਵਾਗਤ ਕਰਦੇ ਹਾਂ। ਸਾਨੂੰ ਉਮੀਦ ਹੈ ਕਿ ਪਾਰਟੀ ਦੇ ਇਸ ਫੈਸਲੇ ਨਾਲ ਪਾਰਟੀ ਦੇ ਅੰਦਰ ਚਲਦੀ ਆ ਰਹੀ ਧੜ੍ਹੇਬੰਦੀ ਖਤਮ ਹੋ ਜਾਵੇਗੀ ਅਤੇ ਪੂਰੀ ਪਾਰਟੀ ਇੱਕਜੁੱਟ ਹੋ ਕੇ ਮਜ਼ਬੂਤੀ ਨਾਲ ਸ਼੍ਰੀਮਤੀ ਸੋਨੀ ਦੀ ਜਿੱਤ ਨੂੰ ਯਕੀਨੀ ਬਣਾਏਗੀ ਅਤੇ ਅਕਾਲੀ-ਭਾਜਪਾ ਦੇ ਉਮੀਦਵਾਰ ਨੂੰ ਵੱਡੇ ਫਰਕ ਨਾਲ ਹਰਾ ਕੇ ਇੱਥੋਂ ਚਲਦਾ ਕਰੇਗੀ।

Send this to a friend