June 24, 2026 7:10 pm

ਲਾਪਤਾ ਜਹਾਜ਼ ਲੱਭਣ ਦੀ ਫਿਰ ਜਾਗੀ ਆਸ

image ਮੈਲਬੋਰਨ, 23 ਮਾਰਚ (ਪੰਜਾਬ ਟਾਇਮਜ਼ ਬਿਊਰੋ)-ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਟੋਨੀ ਐਬਾਟ ਨੇ ਐਤਵਾਰ ਨੂੰ ਕਿਹਾ ਕਿ ਚੀਨ ਨੂੰ ਹਿੰਦ ਮਹਾਸਾਗਰ ਦੇ ਦੱਖਣੀ ਹਿੱਸੇ ਵਿੱਚ ਉਪਗ੍ਰਹਿ ਤੋਂ ਮਿਲੀਆਂ ਕੁਝ ਤਸਵੀਰਾਂ ਵਿੱਚ ਮਲਬਾ ਦਿਖਾਈ ਦੇਣ ਨਾਲ ਲਾਪਤਾ ਜਹਾਜ਼ ਦੀ ਖੋਜ ਦੀ ਦਿਸ਼ਾ ਵਿੱਚ ਇੱਕ ਵਾਰ ਫਿਰ ਤੋਂ ਨਵੀਂ ਆਸ ਜਾਗ ਗਈ ਹੈ।ਐਬਾਟ ਨੇ ਐਤਵਾਰ ਸਵੇਰੇ ਪਪੂਆ ਨਿਊ ਗਿਨੀ ਦੇ ਲਈ ਰਵਾਨਾ ਹੋਣ ਤੋਂ ਪਹਿਲਾਂ ਜਹਾਜ਼ ਦੀ ਖੋਜ ਮੁਹਿੰਮ ਬਾਰੇ ਨਵੀਆਂ ਜਾਣਕਾਰੀਆਂ ਹਾਸਿਲ ਕੀਤੀਆਂ ਅਤੇ ਪੱਤਰਕਾਰਾਂ ਨੂੰ ਦੱਸਿਆ ਕਿ ਚੀਨ ਦੇ ਉਪਗ੍ਰਹਿ ਤੋਂ ਲਈਆਂ ਗਈਆਂ ਤਸਵੀਰਾਂ ਵਿੱਚ ਦੱਖਣੀ ਹਿੰਦ ਮਹਾਸਾਗਰ ਵਿੱਚ ਇੱਕ ਬਹੁਤ ਵੱਡੀ ਵਸਤੂ ਤੈਰਦੀ ਹੋਈ ਦਿਖਾਈ ਦੇ ਰਹੀ ਹੈ, ਜੋ ਹਾਲ ਹੀ ਵਿੱਚ ਆਸਟ੍ਰੇਲੀਆ ਤੋਂ ਮਿਲੇ ਚਿੱਤਰਾਂ ਨਾਲ

ਮਿਲਦੀ-ਜੁਲਦੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਖੋਜ ਲਈ ਕੁਝ ਠੋਸ ਆਧਾਰ ਮਿਲੇ ਹਨ, ਜੋ ਜਹਾਜ਼ ਦੀ ਖੋਜ ਵਿੱਚ ਮਹੱਤਵਪੂਰਨ ਸਾਬਿਤ ਹੋ ਸਕਦੇ ਹਨ। ਉਨ੍ਹਾਂ ਨੇ ਉਮੀਦ ਪ੍ਰਗਟਾਈ ਕਿ 8 ਮਾਰਚ ਨੂੰ ਕੁਆਲਾਲੰਪੁਰ ਤੋਂ ਚੀਨ ਦੇ ਬੀਜਿੰਗ ਉਡਾਣ ਭਰਨ ਵਾਲੇ ਮਲੇਸ਼ੀਆਈ ਏਅਰਲਾਈਨਜ਼ ਦੇ ਐ¤ਮ.ਐ¤ਚ. 370 ਜਹਾਜ਼ ਬਾਰੇ ਕੁਝ ਸੁਰਾਗ ਹੱਥ ਲੱਗ ਸਕੇਗਾ। ਉਨ੍ਹਾਂ ਦੱਸਿਆ ਕਿ ਆਸਟ੍ਰੇਲੀਆ ਸਮੁੰਦਰੀ ਸੁਰੱਖਿਆ ਅਥਾਰਟੀ ਨੇ ਕਿਹਾ ਹੈ ਕਿ ਚੀਨ ਨੂੰ ਮਿਲੇ ਨਵੇਂ ਚਿੱਤਰਾਂ ਤੋਂ ਬਾਅਦ ਲਾਪਤਾ ਜਹਾਜ਼ ਦੀ ਖੋਜ ਵਿੱਚ ਐਤਵਾਰ ਨੂੰ ਅੱਠ ਜਹਾਜ਼ ਦੋ ਇਲਾਕਿਆਂ ਵਿੱਚ 59 ਹਜ਼ਾਰ ਸੁਕੇਅਰ ਕਿਲੋਮੀਟਰ ਖੇਤਰ ਵਿੱਚ ਤਲਾਸ਼ੀ ਮੁਹਿੰਮ ਚਲਾਉਣਗੇ।
ਮਲੇਸ਼ੀਆ ਨੇ ਕਿਹਾ ਸੀ ਕਿ ਚੀਨੀ ਉਪਗ੍ਰਹਿਆਂ ਤੋਂ ਦੱਖਣੀ ਕੋਰੀਡੋਰ ਵਿੱਚ ਲਾਪਤਾ ਜਹਾਜ਼ ਦੇ ਸੰਭਾਵਿਤ ਮਲਬੇ ਦੀਆਂ ਤਸਵੀਰਾਂ ਪ੍ਰਾਪਤ ਹੋਣ ਤੋਂ ਬਾਅਦ ਚੀਨ ਦੇ ਬੇੜਿਆਂ ਨੂੰ ਖੋਜ ਲਈ ਭੇਜ ਦਿੱਤਾ ਗਿਆ ਹੈ। ਮਲੇਸ਼ੀਆ ਦੇ ਕਾਰਜਕਾਰੀ ਰੱਖਿਆ ਅਤੇ ਟ੍ਰਾਂਸਪੋਰਟ ਮੰਤਰੀ ਹਿਸ਼ਾਮੂਦੀਨ ਹੁਸੈਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਚੀਨੀ ਬੜੇ ਦੱਖਣੀ ਕੋਰੀਡੋਰ ਲਈ ਰਵਾਨਾ ਹੋ ਗਏ ਹਨ। ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਸ ਤੋਂ ਪਹਿਲਾਂ ਮਲਬੇ ਦੇ ਤੈਰਦੇ ਹੋਏ ਟੁੱਕੜਿਆਂ ਦਾ ਆਕਾਰ 22 ਗੁਣਾ ਅਤੇ 30 ਮੀਟਰ ਦੱਸਿਆ ਗਿਆ ਸੀ ਜੋ ਸਹੀ ਨਹੀਂ ਹੈ। ਇਸ ਦਾ ਅਸਲ ਆਕਾਰ 22.5 ਗੁਣਾ 13 ਮੀਟਰ ਹੈ।
ਜ਼ਿਕਰਯੋਗ ਹੈ ਕਿ ਪਿਛਲੀ 8 ਮਾਰਚ ਨੂੰ 12 ਮੈਂਬਰਾਂ ਸਮੇਤ 239 ਲੋਕਾਂ ਨੂੰ ਲੈ ਕੇ ਕੁਆਲਾਲੰਪੁਰ ਤੋਂ ਮਲੇਸ਼ੀਆ ਲਈ ਉਡਾਣ ਭਰਨ ਵਾਲਾ ਜਹਾਜ਼ ਘੰਟੇ ਬਾਅਦ ਹੀ ਲਾਪਤਾ ਹੋ ਗਿਆ ਸੀ। ਪਿਛਲੇ 13 ਦਿਨਾਂ ਤੋਂ ਲਾਪਤਾ ਜਹਾਜ਼ ਦੀ ਤਲਾਸ਼ ਪੂਰੀ ਮੁਸਤੈਦੀ ਨਾਲ ਕੀਤੀ ਜਾ ਰਹੀ ਹੈ। ਫਿਲਹਾਲ ਉ¤ਤਰੀ ਅਤੇ ਦੱਖਣੀ ਦੋਵੇਂ ਕੋਰੀਡੋਰਾਂ ਵਿੱਚ ਇਸ ਦੀ ਤਲਾਸ਼ ਵਿੱਚ 18 ਸਮੁੰਦਰੀ ਜਹਾਜ਼, 29 ਹਵਾਈ ਜਹਾਜ਼ ਅਤੇ 6 ਹੈਲੀਕਾਪਟਰ ਤਾਇਨਾਤ ਹਨ ਪਰ ਅਜੇ ਤੱਕ ਇਸ ਬਾਰੇ ਕੋਈ ਠੋਸ ਸੁਰਾਗ ਹੱਥ ਨਹੀਂ ਲੱਗ ਸਕੇ ਹਨ। ਐਬਾਟ ਨੇ ਪਰ ਇਸ ਬਾਰੇ ਨਿਸ਼ਚਿਤ ਤੌਰ ’ਤੇ ਕੁਝ ਵੀ ਕਹਿਣਾ ਅਜੇ ਜਲਦਬਾਜ਼ੀ ਹੋਵੇਗੀ। ਐਬਾਟ ਨੇ ਕਿਹਾ ਕਿ ਸਾਡਾ ਖੋਜੀ ਦਲ ਦੇ ਇੱਕ ਮੈਂਬਰ ਨੇ ਸ਼ਨਿਚਰਵਾਰ ਨੂੰ ਹਿੰਦ ਮਹਾਸਾਗਰ ਵਿੱਚ ਇੱਕ ਆਸਟ੍ਰੇਲੀਆ ਦੇ ਖੇਤਰ ਵਿੱਚ ਕੁਝ ਮਲਬੇ ਦੇਖੇ ਹਨ। ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਇਸ ਮਲਬੇ ਬਾਰੇ ਫਿਲਹਾਲ ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਵਸਤੂਆਂ ਦੀ ਜਾਂਚ ਕਰਨ ’ਤੇ ਪਤਾ ਲੱਗੇਗਾ ਅਤੇ ਐਤਵਾਰ ਨੂੰ ਚੀਨ ਅਜੇ ਜਾਪਾਨ ਤੋਂ ਦੋ-ਦੋ ਜਹਾਜ਼ ਲਾਪਤਾ ਜਹਾਜ਼ ਦੀ ਖੋਜ ਮੁਹਿੰਮ ਨਾਲ ਜੁੜਨਗੇ।

Send this to a friend