June 25, 2026 12:02 am

ਤਾਲਿਬਾਨ ਦਾ ਹਥਿਆਰ ਦਲਾਲ ਵੀ ਸੀ ਸ਼ੋਭਰਾਜ!

image ਨਵੀਂ ਦਿੱਲੀ, 23 ਮਾਰਚ (ਪੀ.ਟੀ.)- ਭਾਰਤ ਤੇ ਹੋਰ ਕਈ ਦੇਸ਼ਾਂ ਦੀਆਂ ਜੇਲ੍ਹਾਂ ’ਚ ਆਪਣਾ ਕਾਫ਼ੀ ਵਕਤ ਬਿਤਾ ਚੁੱਕੇ ਸੀਰੀਅਲ ਕਿਲਰ ਚਾਰਲਸ ਸ਼ੋਭਰਾਜ ਨੇ ਦਾਅਵਾ ਕੀਤਾ ਹੈ ਕਿ ਤਿਹਾੜ ਜੇਲ੍ਹ ’ਚ ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਦੇ ਨਾਲ ਦੋਸਤੀ ਹੋਣ ਦੇ ਬਾਅਦ ਉਸ ਨੇ ਬਤੌਰ ਹਥਿਆਰ ਦਲਾਲ ਤਾਲਿਬਾਨ ਲਈ ਕੰਮ ਕੀਤਾ ਸੀ ਤੇ ਅਮਰੀਕੀ ਖੁਫ਼ੀਆ ਏਜੰਸੀ ਸੀ.ਆਈ.ਏ. ਨਾਲ ਵੀ ਜੁੜਿਆ ਰਿਹਾ ਹੈ। ਸਾਲ 2003 ਤੋਂ ਕਾਠਮੰਡੂ ਦੀ ਜੇਲ੍ਹ ’ਚ ਬੰਦ 70 ਸਾਲਾ ਸ਼ੋਭਰਾਜ ਨੇ ਕਿਹਾ ਕਿ ਤਾਲਿਬਾਨ ਨੂੰ ਹਥਿਆਰ ਖਰੀਦਣ ਲਈ ਹੈਰੋਇਨ ਵੇਚਨ ਦੀ ਜ਼ਰੂਰਤ ਸੀ ਤੇ ਉਸ ਦੇ ਚੀਨ ਦੇ ਕਈ ਅਪਰਾਧੀਆਂ ਨਾਲ ਸਬੰਧ ਹੋਣ ਕਰਕੇ ਉਸ ਨੇ ਉਨ੍ਹਾਂ ਦੀ ਮਦਦ ਕੀਤੀ। ਅਸਲ ’ਚ ਉਹ ਅਜਿਹਾ ਕਰਕੇ ਦੋਵਾਂ ਨੂੰ ਧੋਖਾ ਦੇ ਰਿਹਾ ਸੀ ਕਿਉਂਕਿ ਉਹ

ਅੱਤਵਾਦ ਤੇ ਨਸ਼ਾਖੋਰੀ ਖਿਲਾਫ਼ ਅਮਰੀਕਾ ਦੀ ਮੁਹਿੰਮ ’ਚ ਉਨ੍ਹਾਂ ਦਾ ਸਾਥ ਦੇ ਰਿਹਾ ਸੀ। ਸ਼ੋਭਰਾਜ ਨੇ ਕਿਹਾ ਕਿ ਉਸ ਨੇ ਆਪਣੀ ਜਾਨ ਖਤਰੇ ’ਚ ਪਾ ਕੇ ਵੀ ਅੱਤਵਾਦ ਵਿਰੁੱਧ ਆਪਣੀ ਭੂਮਿਕਾ ਨਿਭਾਈ ਹੈ। ਉਨ੍ਹਾਂ ਪੱਤਰਕਾਰਾਂ ਨੂੰ ਦੱਸਿਆ ਕਿ ਸੀ.ਆਈ.ਏ. ਉਸ ਦੀ ਮਦਦ ਇਸ ਲਈ ਨਹੀਂ ਕਰ ਸਕੀ ਕਿਉਂਕਿ ਉਹ ਅੰਡਰਕਵਰ ਸੀ।

Send this to a friend