Skip to content
Independent perspectives. Global stories.
BREAKING

ਰੂਹ ਕੰਬਾਊ ਹਾਦਸੇ ਤੋਂ ਬਾਅਦ ਜੌੜਾ ਫਾਟਕ ਤੋਂ 36 ਘੰਟਿਆਂ ਬਾਅਦ ਗੁਜ਼ਰੀ ਪਹਿਲੀ ਰੇਲ

Share this story

ਅੰਮ੍ਰਿਤਸਰ, 21 ਅਕਤੂਬਰ (ਜਤਿੰਦਰ ਸਿੰਘ ਬੇਦੀ)- ਅੰਮ੍ਰਿਤਸਰ ਸ਼ਹਿਰ ਦੇ ਜੌੜਾ ਫਾਟਕ ’ਤੇ 19 ਅਕਤੂਬਰ ਨੂੰ ਹੋਏ ਦਰਦਨਾਕ ਤੇ ਦਿਲ ਕਬਾਊ ਰੇਲ ਹਾਦਸੇ ਤੋਂ ਬਾਅਦ ਰੇਲ ਆਵਾਜਾਈ ਬਹਾਲ ਕਰ ਦਿੱਤੀ ਗਈ ਹੈ। ਹਾਦਸੇ ਦੇ 36 ਘੰਟਿਆਂ ਬਾਅਦ ਰੇਲਵੇ ਵਿਭਾਗ ਨੇ ਖਾਲੀ ਮਾਲ ਗੱਡੀ ਚਲਾ ਕੇ ਸਫਲ ਅਜ਼ਮਾਇਸ਼ ਕੀਤੀ ਹੈ। ਹਾਲਾਂਕਿ ਇਸ ਤੋਂ ਪਹਿਲਾਂ ਪੁਲਿਸ ਤੇ ਸਥਾਨਕ ਲੋਕਾਂ ਦਰਮਿਆਨ ਪਥਰਾਅ ਤੇ ਝੜਪਾਂ ਦੀਆਂ ਕਈ ਘਟਨਾਵਾਂ ਹੋ ਚੁੱਕੀਆਂ ਹਨ। ਅਜ਼ਮਾਇਸ਼ ਦੇ ਤੌਰ ’ਤੇ ਲੰਘਾਈ ਮਾਲ ਗੱਡੀ ਨੂੰ ਵੀ ਸਖ਼ਤ ਸੁਰੱਖਿਆ ਪ੍ਰਬੰਧਾਂ ਵਿੱਚ ਘਟਨਾ ਵਾਲੀ ਥਾਂ ਤੋਂ ਲੰਘਾਇਆ ਗਿਆ। ਉਧਰ ਹਾਦਸੇ ਤੋਂ ਬਾਅਦ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੇ ਅਜੇ ਤੱਕ ਮੁਸਾਫਰਾਂ ਲਈ ਕੋਈ ਵੀ ਰੇਲ ਗੱਡੀ ਨਹੀ ਆਈ ਅਤੇ ਨਾ ਹੀ ਇੱਥੋ ਗਈ ਹੈ। ਰੇਲਵੇ ਵਿਭਾਗ ਵੱਲੋਂ ਬੀਤੇ ਕੱਲ੍ਹ ਤੋਂ 37 ਰੇਲ ਗੱਡੀਆਂ ਰੱਦ ਕੀਤੀਆਂ ਗਈਆਂ ਹਨ, ਜਦਕਿ ਬਾਕੀ ਰੇਲਾਂ ਨੂੰ
ਅੰਮ੍ਰਿਤਸਰ ਤੋਂ ਇੱਕ ਸਟੇਸ਼ਨ ਪਹਿਲਾਂ ਮਾਨਾਂਵਾਲਾ ਤੇ ਬਿਆਸ ਵਿੱਚ ਰੋਕਿਆ ਅਤੇ ਚਲਾਇਆ ਜਾ ਰਿਹਾ ਹੈ। ਸਟੇਸ਼ਨ ਅਧਿਕਾਰੀ ਅੰਮ੍ਰਿਤ ਸਿੰਘ ਨੇ ਦੱਸਿਆ ਕਿ ਅੰਮ੍ਰਿਤਸਰ ਤੋਂ ਰੋਜ਼ਾਨਾ 85 ਰੇਲ ਗੱਡੀਆਂ ਆਉਂਦੀਆਂ ਤੇ ਜਾਂਦੀਆਂ ਹਨ, ਪਰ ਬੀਤੇ ਸ਼ੁੱਕਰਵਾਰ ਹੋਏ ਰੇਲ ਹਾਦਸੇ ਤੋਂ ਬਾਅਦ ਅਮਨ-ਕਾਨੂੰਨ ਨੂੰ ਬਰਕਰਾਰ ਰੱਖਣ ਲਈ ਰੇਲਵੇ ਆਵਾਜਾਈ ਬੰਦ ਕੀਤੀ ਹੋਈ। ਜਿਸ ਕਾਰਨ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੰਮ੍ਰਿਤ ਸਿੰਘ ਨੇ ਦੱਸਿਆ ਕਿ ਕੋਸ਼ਿਸ਼ਾਂ ਜਾਰੀ ਹਨ ਕਿ ਰੇਲਵੇ ਟ੍ਰੈਫਿਕ ਜਲਦ ਤੋਂ ਜਲਦ ਚਾਲੂ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਸੀਟਾਂ ਰਿਜ਼ਰਵ ਕਰਵਾਉਣ ਵਾਲੇ ਮੁਸਾਫ਼ਰਾਂ ਨੂੰ ਐਸ.ਐਮ.ਐਸ ਰਾਹੀਂ ਜਾਣਕਾਰੀ ਪਹੁੰਚਾਈ ਜਾ ਰਹੀ ਹੈ। ਉਨ੍ਹਾਂ ਖਦਸ਼ਾਂ ਪ੍ਰਗਟ ਕਰਦਿਆਂ ਕਿਹਾ ਕਿ ਟਰੇਨਾਂ ਨੂੰ ਰੱਦ ਕਰਨ ਤੇ ਰਾਹ ਬਦਲਣ ਸਬੰਧੀ ਪੂਰੀ ਜਾਣਕਾਰੀ ਰੇਲਵੇ ਵੈਬਸਾਈਟ ਅਤੇ ਮੋਬਾਈਲ ਐਪ ਤੋਂ ਲਈ ਜਾ ਸਕਦੀ ਹੈ।

WRITTEN BY