ਜੰਡਿਆਲਾ ਗੁਰੂ, 17 ਅਕਤੂਬਰ (ਵਰੁਨ ਸੋਨੀ)- ਅਜ ਦਿਨ ਦਿਹਾੜੇ ਦੁਪਹਿਰ ਕਰੀਬ 1 ਵਜੇ ਜੰਡਿਆਲਾ ਗੁਰੂ ਬਾਈਪਾਸ ਨਜ਼ਦੀਕ ਸਕੂਲ ਦੇ ਬਾਹਰ ਤਿੰਨ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਇਕ ਵਪਾਰੀ ਦੀ ਕਾਰ ਰੋਕ ਕੇ ਪਿਸਤੌਲ ਦੀ ਨੋਕ ਤੇ ਡੇਢ ਲੱਖ ਰੁਪਏ ਦੀ ਨਗਦੀ ਖੋਹਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਰਾਕੇਸ਼ ਕੁਮਾਰ ਨਿਵਾਸੀ ਅੰਮ੍ਰਿਤਸਰ ਨੇ ਦਸਿਆ ਕਿ ਉਹ ਬਰਤਨਾਂ ਦੇ ਕਬਾੜ ਦਾ ਕੰਮ ਕਰਦਾ ਹੈ । ਉਸਦਾ ਗੋਦਾਮ ਬਾਜ਼ਾਰ ਠਠਿਆਰਾ ਬਾਹਰਵਾਰ ਹੈ ਉਹ ਅਜ ਅੰਮ੍ਰਿਤਸਰ ਤੋਂ ਜੰਡਿਆਲਾ ਗੁਰੂ ਨੂੰ ਜਦੋ ਆ ਰਿਹਾ ਸੀ ਤਾਂ ਸਕੂਲ਼ ਦੇ ਨੇੜੇ ਤਿੰਨ ਅਣਪਛਾਤੇ ਲੁਟੇਰੇ ਜੋ ਕਿ ਬਿਨਾ ਨੰਬਰ ਸਪਲੈਂਡਰ ਮੋਟਰਸਾਈਕਲ ਤੇ ਸਵਾਰ ਸਨ ਅਤੇ ਉਨ੍ਹਾਂ ਵਿਚੋ ਦੋ ਲੁਟੇਰੇ ਉਸਦੀ ਗਡੀ ਅਗੇ ਖੜੇ ਹੋ ਗਏ ਅਤੇ ਪਿਸਤੌਲ ਤਾਣ ਲਿਆ । ਫਿਰ ਉਹਨਾਂ ਨੇ ਮੇਰੀ ਬਰੀਜ਼ਾ ਗਡੀ ਦੇ ਸਜੇ ਬੰਨੇ ਵਾਲੇ ਟਾਇਰ ਤੇ ਦੋ ਗੋਲੀਆਂ ਮਾਰੀਆਂ ਅਤੇ ਸੜਕ ਤੇ ਵੀ ਗੋਲੀਆਂ ਮਾਰੀਆਂ ਅਤੇ ਕੈਸ਼ ਵਾਲਾ ਬੈਗ ਖੋਹ ਲਿਆ ਜਿਸ ਵਿਚ ਕਰੀਬ ਡੇਢ ਲਖ ਰੁਪਏ ਕੈਸ਼ ਸਨ ਅਤੇ ਜਾਂਦੇ ਸਮੇ ਉਹ ਮੇਰੀ ਗਡੀ ਦੀ ਚਾਬੀ ਵੀ ਲੈ ਗਏ ਇਸ ਘਟਨਾ ਦੀ ਖਬਰ ਮਿਲਦਿਆਂ ਹੀ ਪੁਲਿਸ ਦੇ ਉਚ ਅਧਿਕਾਰੀ ਜਿਨ੍ਹਾਂ ਵਿਚ ਐਸ ਐਸ ਪੀ ਦਿਹਾਤੀ ਪਰਮਪਾਲ ਸਿੰਘ , ਡੀ ਐਸ ਪੀ ਡੀ ਗੁਰਪ੍ਰਤਾਪ ਸਿੰਘ ਸਹੋਤਾ ,ਐਸ ਐਚ ਓ ਜੰਡਿਆਲਾ ਇੰਸਪੈਕਟਰ ਰਾਜਬੀਰ ਸਿੰਘ ਅਤੇ ਹੋਰ ਅਧਿਕਾਰੀ ਵੀ ਪਹੁੰਚੇ ।ਉਹਨਾਂ ਆਖਿਆ ਆਸਪਾਸ ਲਗੇ ਸੀ ਸੀ ਟੀ ਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਜਲਦ ਜੀ ਲੁਟੇਰਿਆਂ ਦਾ ਪਤਾ ਲਗਾ ਲਿਆ ਜਾਵੇਗਾ
ਅੱਜ ਫਿਰ ਚੱਲੀ ਦਿਨ ਦਿਹਾੜੇ ਸਕੂਲ ਦੇ ਬਾਹਰ ਗੋਲੀ



