Skip to content
Independent perspectives. Global stories.
BREAKING

ਸੰਤ ਬਾਬਾ ਅਤਰ ਸਿੰਘ ਜੀ ਦੀ ਸਲਾਨਾ ਬਰਸੀਂ ਭਲਕੇ

Share this story

ਤਪਾ ਮੰਡੀ, 17 ਅਕਤੂਬਰ (ਧਰਮਿੰਦਰ ਸਿੰਘ ਧਾਲੀਵਾਲ)- ਸੰਤ ਬਾਬਾ ਅਤਰ ਸਿੰਘ ਜੀ ਦੀ ਸਲਾਨਾ ਬਰਸੀਂ ਗੁਰਦੁਆਰਾ ਤਪ-ਅਸਥਾਨ ਸੰਤ ਅਤਰ ਸਿੰਘ ਜੀ ਪਿੰਡ ਘੁੰਨਸ ਵਿਖੇ ਦਿਨ ਸ਼ੁਕਰਵਾਰ 19 ਅਕਤੂਬਰ ਨੂੰ 11 ਵਜੇ ਬੜੀ ਸਰਧਾ ਨਾਲ ਮਨਾਈ ਜਾ ਰਹੀ ਹੈ, ਬਰਸੀ ਸਬੰਧੀ ਜਾਣਕਾਰੀ ਦਿੰਦੇ ਹੋਏ ਸੰਤ ਬਲਵੀਰ ਸਿੰਘ ਘੁੰਨਸ ਨੇ ਦਸਿਆ ਕਿ ਇਸ ਵਾਰ ਬਰਸੀ ਮੌਕੇ ਸੰਤ ਅਤਰ ਸਿੰਘ ਯਾਦਗਾਰੀ ਸਾਲਾਨਾ ਐਵਾਰਡ ਮਰਾਠੀ ਲੇਖਕ ਲਕਸ਼ਮਣ ਗਾਇਕਵਾੜ ਨੂੰ ਉਨ੍ਹਾਂ ਦੀਆਂ ਸਾਹਿਤਕ ਸੇਵਾਵਾਂ ਬਦਲੇ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਐਵਾਰਡ ਖਾਤਰ ਇਸ ਲਈ ਚੁਣਿਆ ਗਿਆ ਹੈ ਕਿਉਂਕਿ ਲਕਸ਼ਮਣ ਗਾਇਕਵਾੜ ਨੇ ਆਦੀਵਾਸੀਆਂ ਅਤੇ ਮਹਾਂਰਾਸ਼ਟਰ ਦੀਆਂ ਵਿਮੁਕਤ ਜਾਤੀਆਂ ਬਾਰੇ ਨਾਵਲ ਲਿਖਕੇ ਉਨ੍ਹਾਂ ਹਾਸੀਏ ’ਤੇ ਧੱਕੇ ਹੋਏ ਲੋਕਾਂ ਦੇ ਹੱਕ ਵਿਚ ਆਵਾਜ਼ ਉਠਾਈ ਹੈ। ਉਨ੍ਹਾਂ ਦੇ ਪੰਜਾਬੀ ਵਿਚ ਦੋ ਨਾਵਲ ‘ਗੱਠੜੀ ਚੋਰ’ ਅਤੇ ‘ਮੌਤ ਦੇ ਆਲ੍ਹਣੇ’ ਛਪ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਇਹ ਐਵਾਰਡ ਦੁਸਹਿਰੇ ਵਾਲੇ ਦਿਨ ਗੁਰਦੁਆਰਾ ਤਪ ਸਥਾਨ ਘੁੰਨਸ ਵਿਖੇ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਟਰੱਸਟ ਨੇ 1991 ਤੋਂ ਪੰਜਾਬੀ ਦੇ 50 ਤੋਂ ਵੱਧ ਪ੍ਰਸਿੱਧ ਲੇਖਕ ਟਰੱਸਟ ਵੱਲੋਂ ਸਨਮਾਨਿਤ ਕੀਤੇ ਹਨ। ਜਿਨ੍ਹਾਂ ਵਿਚ ਸੰਤੋਸ਼ ਸਿੰਘ ਧੀਰ, ਸੁਰਜੀਤ ਪਾਤਰ, ਗੁਰਬਚਨ ਸਿੰਘ ਭੁੱਲਰ, ਜਸਵੰਤ ਸਿੰਘ ਕੰਵਲ, ਸੋਹਣ ਸਿੰਘ ਸੀਤਲ,ਗੁਰਦਿਆਲ ਸਿੰਘ,ਦਲੀਪ ਕੌਰ ਟਿਵਾਣਾ ਤੋਂ ਇਲਾਵਾ ਹੋਰ ਲੇਖਕ ਸ਼ਾਮਿਲ ਹਨ।

WRITTEN BY