ਬਟਾਲਾ, 17 ਅਕਤੂਬਰ (ਨਰਿੰਦਰ ਬਰਨਾਲ)- ਸਿੱਖਿਆ ਵਿਭਾਂਗ ਪੜਾਈ ਦੇ ਨਾਲ ਵਿਦਿਆਰਥੀਆਂ ਦੀ ਸਿਹਤ ਤੇ ਖਾਸ ਕਰਕੇ ਅਨੁਸਾਸਨ ਦੀ ਭਾਂਵਨਾ ਪੈਦਾ ਕਰਨ ਵਾਸਤੇ ਖੇਡਾਂ ਦੀ ਵੀ ਬਹੁਤ ਮਹਾਨਤਾ ਹੈ ਇਸੇ ਮਿਸਨ ਦੀ ਪੂਰਤੀ ਵਾਸਤੇ ਸਿਖਿਆ ਵਿਭਾਗ ਵੱਲੋਂ ਖੇਡਾਂ ਵਿਚ ਵੀ ਬੱਚਿਆਂ ਨੂੰ ਪਰਪੱਕ ਬਣਾਉਣ ਵਾਸਤੇ ਉਪਰਾਲੇ ਜਾਰੀ ਹਨ, ਤੇ ਸਾਰੇ ਜਿਲਿਆ ਵਿਚ ਜਿਲਾ ਟੂਰਨਾ ਮੈਟ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ, ਇਸੇ ਹੀ ਲੜੀ ਤਹਿਤ ਸਰਕਾਰੀ ਸੀਨੀਅਨ ਸੈਕੰਡਰੀ ਸਕੂਲ ਭੁੱਲਰ ਵਿਖੇ ਜਿਲਾ ਪੱਧਰੀ ਰੱਸਾ ਕੱਸੀ ਮੁਕਾਬਲੇ ਕਰਵਾਏ ਗਏ। ਸਕੂਲ ਪ੍ਰਿੰਸੀਪਲ ਸ ਰਵਿੰਦਰਪਾਲ ਸਿੰਘ ਚਾਹਲ ਦੀ ਨਿਗਰਾਨੀ ਹੇਠ ਵੱਖ ਵੱਖ ਸਕੂਲਾ ਨੇ ਹਿੱਸਾ ਲਿਆ, ਇਸ ਮੌਕੇ ਰੱਸਾ ਕੱਸੀ ਦੇ ਮੁਕਾਬਲਿਆਂ ਦਾ ਉਦਘਾਟਨ ਲੈਕਚਰਾਰ ਬਲਰਾਜ ਸਿੰਘ ਬਾਜਵਾ ਨੇ ਕੀਤਾ ਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾਕਿ ਪੜਾਈ ਦੇ ਨਾਲ ਖੇਡਾਂ ਦਾ ਵੀ ਸਾਡੇ ਜੀਵਨ ਵਿਚ ਅਹਿਮ ਸਥਾਂਨ ਹੈ, ਖੇਡਾਂ ਨਾਲ ਸਾਡੇ ਵਿਚ ਜਿਤ ਦੀ ਖੁਸੀ ਤੇ ਹਾਰ ਕੇ ਮੰਨਣਾ ਆਦਿ ਗੁਣ ਪੈਦਾ ਹੂੰਦੇ ਹਨ। ਕੁਲਦੀਪ ਸਿੰਘ ਲੈਕਰਚਾਰ ਬਤੌਰ ਆਫੀਸੀਅਲ ਪਹੁੰਚੇ, ਰਾਕੇਸ ਕੁਮਾਰ, ਹਰਦੇਵ ਸਿੰਘ, ਮੁਖਤਿਆਰ ਸਿੰਘ, ਆਦਿ ਸਕੂਲਾ ਦੇ ਕੋਚ ਹਾਜ਼ਰ ਸਨ। ਰੱਸਾ ਕੱਸੀ ਮੁਕਾਬਲਿਆ ਵਿਚ ਅੰਡਰ 14 ਵਰਗ ਗਰੁਪ ਵਿਚ ਪਹਿਲਾ ਸਥਾਨ ਸ ਸ ਸ ਸ ਭੂੱਲਰ ਤੇ ਦੂਜਾ ਸਥਾਨ ਗਗਨ ਇੰਟਰਨੈਸਨਲ ਸਕੂਲ ਕਲਾਨੌਰ, ਅੰਡਰ 17 ਵਰਗ ਗਰੁਪ ਵਿਚ ਪਹਿਲਾ ਸਥਾਨ ਸਿੱਖ ਨੈਸ਼ਨਲ ਕਾਲਜ ਕਾਦੀਆਂ ਦਾ ਤੇ ਦੂਸਰਾ ਸਥਾਨ ਸ ਸ ਸ ਸ (ਮੁੰਡੇ) ਸਕੂਲ ਫਤਹਿਗੜ ਚੂੜੀਆਂ ਦਾ ਰਿਹਾ। 19 ਸਾਲ ਵਰਗ ਗਰੁਪ ਵਿਚ ਪਹਿਲਾ ਸਥਾਨ ਸਿੱਖ ਨੈਸਨਲ ਕਾਲਜ ਕਾਦੀਆਂ ਤੇ ਦੂਜਾ ਸਥਾਨ ਸ ਸ ਸ ਸ (ਮੁੰਡੇ) ਫਤਹਿਗੜਚੂੜੀਆਂ ਦਾ ਰਿਹਾ। ਇਸ ਮੌਕੇ ਤੇ ਵਿਸ਼ੇਸ਼ ਤੋਰ ਤੇ ਪਹੁੰਚੇ ਮੁਖ ਮਹਿਮਾਨ ਸ. ਬਲਰਾਜ ਸਿੰਘ ਬਾਜਵਾ ਲੈਕਚਰਾਰ ਧੁੱਪਸੜੀ ਨੇ ਵਿਦਿਆਰਥੀਆਂ ਦੀ ਹੌਸਲਾ ਅਫਸਾਈ ਕਰਦਿਆਂ ਸਕੂਲ ਦੀ ਬਿਹਤਰੀ ਵਾਸਤੇ ਪੰਜ ਹਜ਼ਾਰ ਰੁਪੈ ਦਾ ਦਾਨ ਦਿਤਾ ਗਿਆ। ਇਸ ਤੋਂ ਇਲਾਵਾ ਇਸ ਮੌਕੇ ਸਟੇਟ ਐਵਾਰਡੀ ਸ੍ਰੀ ਉਮ ਪ੍ਰਕਾਸ ਤਲਵੰਡੀ ਰਾਮਾਂ, ਹਰਜਿੰਦਰ ਸਿੰਘ, ਨਰਿੰਦਰ ਸਿੰਘ, ਪਿਆਰਾ ਲਾਲ, ਜਤਿੰਦਰ ਬੀਰ ਸਿੰਘ ਕੈਲੇ, ਹਰਦੀਪ ਸਿੰਘ ਪੀ ਟੀ ਆਈ, ਹਰਪ੍ਰੀਤ ਸਿੰਘ, ਰਾਜਵਿੰਦਰ ਸਿੰਘ, ਦਵਿੰਦਰ ਸਿੰਘ, ਪੂਜਾ ਭਾਰਤੀ, ਕੰਵਲਪ੍ਰੀਤ ਕੌਰ, ਪਰਵਿੰਦਰ ਕੌਰ, ਰਮਿੰਦਰ ਕੌਰ ਆਦਿ ਖੇਡ ਅਧਿਆਪਕ ਤੇ ਕੋਚ ਹਾਜ਼ਰ ਸਨ।
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁੱਲਰ ਦੀ ਖੇਡਾਂ ਵਿੱਚ ਬੱਲੇ-ਬੱਲੇ



