June 25, 2026 6:53 pm

ਹਰਸਿਮਰਤ ਕੌਰ ਬਾਦਲ ਦਾ ਕਿਸਾਨ ਜਥੇਬੰਦੀ ਵੱਲੋਂ ਕਾਲੀਆਂ ਝੰਡੀਆਂ ਨਾਲ ਸਵਾਗਤ

image ਮਾਨਸਾ, 22 ਮਾਰਚ (ਜੀਵਨ ਭੈਣੀਬਾਘਾ)-ਬਠਿੰਡਾ ਲੋਕ ਸਭਾ ਹਲਕੇ ਤੋਂ ਅਕਾਲੀ ਭਾਜਪਾ ਦੀ ਉਮੀਦਵਾਰ ਬੀਬੀ ਹਰਸਿਮਰਤ ਕੌਰ ਦੇ ਚੋਣ ਦੌਰੇ ਦੌਰਾਨ ਪਿੰਡ ਭੈਣੀਬਾਘਾ ਵਿਚ ਉਸਦੇ ਖਿਲਾਫ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਕਾਲੀਆਂ ਝੰਡੀਆਂ ਚੁੱਕ ਕੇ ਜਬਰਦਸਤ ਰੋਸ ਮੁਜਾਹਰਾ ਕੀਤਾ ਗਿਆ। ਇਸ ਰੋਸ ਮੁਜਾਹਰੇ ਵਿਚ ਕਿਸਾਨਾਂ ਦੇ ਨਾਲ ਵੱਡੀ ਗਿਣਤੀ ਵਿਚ ਔਰਤਾਂ ਵੀ ਸ਼ਾਮਿਲ ਹੋਈਆਂ। ਇੱਕ ਧਰਮਸ਼ਾਲਾ ਵਿਚ ਇਕੱਠੇ ਹੋਣ ਤੋਂ ਬਾਅਦ ਰੋਸ ਮੁਜਾਹਰਾ ਲੈ ਕੇ ਬੀਬੀ ਹਰਸਿਮਰਤ ਕੌਰ ਦੇ ਚੋਣ

ਜਲਸੇ ਦੇ ਕੋਲ ਪੁੱਜ ਗਏ ਸਨ ਜਿੱਥੇ ਭਾਰੀ ਗਿਣਤੀ ਵਿਚ ਪੁਲਿਸ ਨੇ ਉਹਨਾਂ ਨੂੰ ਅੱਗੋ ਰੋਕ ਲਿਆ ਉ੍ਯੱਥੇ ਮਾਨਸਾ ਦੇ ਡੀ.ਐਸ.ਪੀ. ਹਰਮੀਕ ਸਿੰਘ ਦਿਓਲ ਨੇ ਪੱਤਰਕਾਰਾਂ ਨਾਲ ਬਦਸਲੂਕੀ ਕੀਤੀ ਜਦੋਂ ਉਹ ਕਿਸਾਨ ਮੁਜਾਹਰੇ ਦੀਆਂ ਫੋਟੋਆਂ ਖਿੱਚ ਰਹੇ ਸਨ ।ਜਿੱਥੇ ਮੁਜਾਹਾਰਾਕਾਰੀਆਂ ਨੇ ਆਪਣੇ ਸਪੀਕਰ ਦਾ ਮੂੰਹ ਹਰਸਿਮਰਤ ਦੀ ਚੋਣ ਰੈਲੀ ਵੱਲ ਕਰਕੇ ਜ਼ੋਰਦਾਰ ਨਾਅਰੇਬਾਜੀ ਕਰਨੀ ਸ਼ੁਰੂ ਕੀਤੀ ਤਾਂ ਥਾਣਾ ਸਦਰ ਮਾਨਸਾ ਦੇ ਐਸ.ਐਚ.ਓ. ਗੁਰਮੁੱਖ ਸਿੰਘ ਨੇ ਕਿਸਾਨ ਜਥੇਬੰਦੀ ਦੇ ਸਪੀਕਰ ਦੀਆਂ ਤਾਰਾਂ ਪੱਟ ਦਿੱਤੀਆਂ। ਮਾਮਲਾ ਉਲਝਦਾ ਵੇਖ ਕੇ ਪੁਲਿਸ ਨੂੰ ਪੱਤਰਕਾਰ ਭਾਈਚਾਰੇ ਅੱਗੇ ਝੁਕਣਾ ਪੈ ਗਿਆ। ਇਸ ਮੁਜਾਹਰੇ ਦੀ ਅਗਵਾਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਦੇ ਜਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ, ਜਗਦੇਵ ਸਿੰਘ ਭੈਣੀਬਾਘਾ, ਮਹਿੰਦਰ ਸਿੰਘ ਖੜਕ ਸਿੰਘ ਵਾਲਾ, ਭਾਨ ਸਿੰਘ ਬਰਨਾਲਾ, ਇੰਦਰਜੀਤ ਸਿੰਘ ਝੱਬਰ ਰੋਸ ਮੁਜਾਹਰੇ ਕਰ ਰਹੇ ਸਨ। ਇਸ ਮੌਕੇ ਬੋਲਦਿਆਂ ਜਥੇਬੰਦੀ ਦੇ ਜਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਕਿਹਾ ਕਿ ਅਕਾਲੀ ਭਾਜਪਾ ਦੀ ਸਰਕਾਰ ਹਮੇਸ਼ਾ ਕਿਸਾਨਾਂ ਨੂੰ ਲੁਟਦੀ ਤੇ ਕੁਟਦੀ ਆਈ ਹੈ। ਕਿਸਾਨਾਂ ਮਜਦੂਰਾਂ ਨੂੰ ਆਪਣੇ ਮੰਗਾਂ ਮਸਲਿਆਂ ਲਈ ਹਰ ਰੋਜ਼ ਸੰਘਰਸ਼ ਕਰਨੇ ਪੈ ਰਹੇ ਹਨ। ਸਰਕਾਰ ਮੰਨੀਆਂ ਹੋਈਆਂ ਮੰਗਾਂ ਵੀ ਲਾਗੂ ਨਹੀਂ ਕਰ ਰਹੀ। ਸਗੋਂ ਮੰਨੀਆਂ ਮੰਗੀਆਂ ਲਾਗੂ ਕਰਵਾਉਣ ਲਈ ਜਦੋਂ 20 ਮਾਰਚ ਨੂੰ ਕਿਸਾਨ ਮਾਨਸਾ ਧਰਨੇ ਵਿਚ ਜਾ ਰਹੇ ਸਨ ਤਾਂ ਭੀਖੀ ਕੋਲ ਰੋਕ ਕੇ ਸਰਕਾਰ ਦੀਆਂ ਹਦਾਇਤਾਂ ਦੇ ਤਹਿਤ ਪੁਲਿਸ ਨੇ ਡਾਂਗਾ ਦਾ ਮੀਂਹ ਵਰ੍ਹਾ ਦਿੱਤਾ ਸੀ ਜਿਸ ਵਿਚ ਤਿੰਨ ਔਰਤਾਂ ਜਖਮੀ ਹੋ ਗਈਆਂ ਸਨ ਜੋ ਅਜੇ ਵੀ ਇਲਾਜ ਲਈ ਹਸਪਤਾਲਾਂ ਵਿਚ ਮੰਜਿਆਂ ਤੇ ਪਈਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਚੋਣਾ ਦੇ ਮੌਕੇ ਵੀ ਪੰਜਾਬ ਸਰਕਾਰ ਕਿਸਾਨਾਂ, ਮਜਦੂਰਾਂ ਤੇ ਡਾਂਗ ਵਹਾਉਣ ਤੋਂ ਗੁਰੇਜ਼ ਨਹੀਂ ਕਰਦੀ ਤਾਂ ਬਾਅਦ ਵਿਚ ਕਿਸਾਨਾਂ, ਮਜਦੂਰਾਂ ਨੂੰ ਹੋਰ ਕੀ ਲਈ ਬੈਠੀ ਹੈ। ਹਰਸਿਮਰਤ ਕੌਰ ਇੱਕ ਪਾਸੇ ਨੰਨ੍ਹੀ ਛਾਂ ਤੇ ਹੋਕਰੇ ਮਾਰ ਰਹੀ ਹੈ ਪਰ ਦੂਜੇ ਪਾਸੇ ਉਨ੍ਹਾਂ ਦੀ ਸਰਕਾਰ ਦੇ ਹੁੰਦਿਆਂ ਨੰਨ੍ਹੀਆਂ ਛਾਵਾਂ ਨੂੰ ਪੁਲਿਸ ਦੀਆਂ ਡਾਂਗਾ ਦੇ ਸੇਕ ਚਾੜਿਆ ਜਾ ਰਿਹਾ ਹੈ। ਕਿਸਾਨ ਆਗੂ ਨੇ ਬੀਬੀ ਹਰਸਿਮਰਤ ਕੌਰ ਨੂੰ ਕਿਹਾ ਕਿ ਅੱਜ ਉਹ ਵੋਟਾਂ ਲੈਣ ਲਈ ਪਿੰਡ ਪਿੰਡ ਗੇੜੇ ਕੱਢ ਰਹੀ ਹੈ। ਦੂਜੇ ਪਾਸੇ ਪੁਲਿਸ ਦੀਆਂ ਡਾਂਗਾ ਨਾਲ ਕੁੱਟੀਆਂ ਤਿੰਨ ਔਰਤਾਂ ਬੁਢਲਾਡਾਂ ਦੇ ਸਰਕਾਰੀ ਹਸਪਤਾਲ ਵਿਚ ਪਈਆਂ ਹਨ ਉਹਨਾਂ ਦੀ ਉਸਨੇ ਅਜੇ ਤੱਕ ਸਾਰ ਨਹੀਂ ਲਈ। ਇਸ ਲਈ ਹਰਸਿਮਰਤ ਕੌਰ ਅਤੇ ਪੰਜਾਬ ਸਰਕਾਰ ਖਿਲਾਫ ਅੱਜ ਸੈਂਕੜੇ ਔਰਤਾਂ ਤੇ ਕਿਸਾਨਾਂ ਨੂੰ ਹੱਥਾਂ ਵਿਚ ਕਾਲੀਆਂ ਝੰਡੀਆਂ ਚੁੱਕ ਕੇ ਬੀਬੀ ਹਰਸਿਮਰਤ ਕੌਰ ਦੇ ਖਿਲਾਫ ਰੋਸ ਮੁਜਾਹਰਾ ਕਰਕੇ ਆਪਣਾ ਰੋਸ ਦਰਜ ਕਰਵਾਇਆ ਹੈ ਜੋ ਅੱਗੇ ਵੀ ਜਾਰੀ ਰਹੇਗਾ।

Send this to a friend