Skip to content
Independent perspectives. Global stories.
BREAKING

ਪੰਜਾਬ ਭਰ ’ਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ਼

Share this story

ਲੁਧਿਆਣਾ, 15 ਅਕਤੂਬਰ (ਅੰਮ੍ਰਿਤਪਾਲ ਸਿੰਘ ਸੋਨੂੰ, ਮਨੌਜ ਸ਼ਰਮਾ)- ਸ਼ਹਿਰ ਵਿਚ ਦਿਨ ਬ ਦਿਨ ਵਧ ਰਹੀਆਂ ਲੁਟਾ-ਖੋਹਾਂ ਤੇ ਚੋਰੀ ਦੀਆ ਵਾਰਦਾਤਾਂ ਕਰਨ ਵਾਲੇ ਗਿਰੋਹ ਤੇ ਠਲ ਪਾਉਂਦੇ ਹੋਏ। ਕ੍ਰਾਈਮ ਬਰਾਂਚ-1 ਦੀ ਪੁਲਿਸ ਵਲੋਂ 3 ਮੁਲਜਮਾਂ ਨੂੰ ਕਾਬੂ ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ। ਕੇਸ ਬਾਰੇ ਦਸਦੇ ਹੋਏ ਥਾਣੇਦਾਰ ਅਮਰੀਕ ਸਿੰਘ ਨੇ ਦਸਿਆ ਕਿ ਮੁਖ਼ਬਰ ਪਾਸੋ ਇਤਲਾਹ ਮਿਲੀ ਕਿ ਪੰਜਾਬ ਦੇ ਵਖ-ਵਖ ਜ਼ਿਲਿਆਂ ਵਿਚ ਚੋਰੀ ਤੇ ਲੁਟਾ-ਖੋਹਾਂ ਦੀਆ ਅਣਗਿਣਤ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦੇ ਸਲੇਮ ਟਾਬਰੀ ਇਲਾਕੇ ਵਿਚ ਘੁੰਮ ਰਹੇ ਹਨ ਜਿਸਤੇ ਥਾਣੇਦਾਰ ਅਮਰੀਕ ਸਿੰਘ ਨੇ ਤੁਰੰਤ ਆਪਣੇ ਸਾਥੀਆਂ ਸਮੇਤ ਟ੍ਰੈਪ ਲਗਾ ਤਿੰਨਾਂ ਮੁਲਜਮਾਂ ਨੂੰ ਇਕ ਜੇਨ ਕਾਰ ਅਤੇ 3 ਮੋਟਰਸਾਈਕਲ ਸਮੇਤ ਕਾਬੂ ਕਰ ਲਿਆ।
ਜਿਨ੍ਹਾਂ ਦੀ ਪਛਾਣ ਅਜੈ ਕੁਮਾਰ ਪੁਤਰ ਬਗਾ ਵਾਸੀ ਮੁਹਲਾ ਪੀਰੂ ਬੰਦਾ ਸਲੇਮ ਟਾਬਰੀ, ਰਵੀ ਉਰਫ ਦੀਪੂ ਪੁਤਰ ਬੇਹੜ ਸਿੰਘ ਵਾਸੀ ਪਿੰਡ ਖਾਈ ਖੇਮੇਕੀ ਅਤੇ ਵਿਲੀਅਮ ਉਰਫ ਨਿਕਾ ਪੁਤਰ ਮਹਿੰਦਰ ਵਾਸੀ ਭਟੀਆਂ ਵਾਲੀ ਬਸਤੀ ਫਿਰੋਜ਼ਪੁਰ ਦੇ ਵਜੋਂ ਹੋਈ ਹੈ। ਜਿਨ੍ਹਾਂ ਨੇ ਪੁਛਗਿਛ ਦੌਰਾਨ ਪੁਲਿਸ ਨੂੰ ਦਸਿਆ ਕਿ ਉਨ੍ਹਾਂ ਸਾਰਿਆਂ ਨੇ ਮਿਲ ਕੇ ਪੰਜਾਬ ਦੇ ਵਖ-ਵਖ ਜ਼ਿਲਿਆਂ ਵਿਚ ਚੋਰੀ ਤੇ ਲੁਟਾ-ਖੋਹਾਂ ਦੀਆ ਅਣਗਿਣਤ ਵਾਰਦਾਤਾਂ ਨੂੰ ਅੰਜਾਮ ਦੇ ਚੁਕੇ ਹਨ। ਤੇ ਮੁਲਜ਼ਮ ਅਜੈ ਕੁਮਾਰ ਉਪਰ 2 ਦਰਜਨ ਦੇ ਕਰੀਬ ਵਖ-ਵਖ ਜ਼ਿਲਿਆਂ ਦੇ ਥਾਣਿਆਂ ਵਿਚ ਚੋਰੀ ਕਰਨ ਦੇ ਦੋਸ਼ ਵਿਚ ਮੁਕਦਮੇ ਦਰਜ ਹਨ ਤੇ ਕਈ ਮੁਕਦਮਿਆਂ ਵਿਚ ਉਹ ਪੀ.ਓ ਵੀ ਹੈ।
ਸਾਰੇ ਮੁਲਜਮਾਂ ਦਾ ਅਦਾਲਤ ਪਾਸੋ ਰਿਮਾਂਡ ਹਾਸਿਲ ਕਰਕੇ ਹੋਰ ਮੁਢਲੀ ਪੁਛਗਿਛ ਕੀਤੀ ਜਾਵੇਗੀ ਜਿਨ੍ਹਾਂ ਕੋਲੋ ਹੋਰ ਵੀ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ।

WRITTEN BY