Skip to content
Independent perspectives. Global stories.
BREAKING

ਮਰਿਯਾਦਾ ਪ੍ਰਸੋਤਮ ਭਗਵਾਨ ਰਾਮ ਚੰਦਰ ਜੀ ਦਾ ਪੂਰਾ ਜੀਵਨ ਪ੍ਰੇਰਣਾਦਾਇਕ : ਧੀਮਾਨ

Share this story

ਅਮਰਗੜ੍ਹ, 15 ਅਕਤੂਬਰ (ਸੁਖਵਿੰਦਰ ਸਿੰਘ ਅਟਵਾਲ)- ਆਪਣੇ ਮਾਪਿਆਂ ਦੀ ਆਗਿਆ ਦੀ ਪਾਲਣਾ ਕਰਦੇ ਹੋਏ ਆਪਣੀ ਐਸੋ-ਆਰਾਮ ਦੀ ਜ਼ਿੰਦਗੀ ਦਾ ਤਿਆਗ ਕਰਦਿਆਂ ਚੌਦਾਂ ਸਾਲ ਜੰਗਲਾਂ ਵਿੱਚ ਵਣਵਾਸ ਕੱਟਣ ਵਾਲ਼ੇ ਮਰਿਯਾਦਾ ਪ੍ਰਸੋਤਮ ਭਗਵਾਨ ਰਾਮ ਚੰਦਰ ਜੀ ਦਾ ਪੂਰਾ ਜੀਵਨ ਹੀ ਪ੍ਰੇਰਣਾਦਾਇਕ ਹੈ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਸੁਰਜੀਤ ਸਿੰਘ ਧੀਮਾਨ ਨੇ ਰਾਮਾ ਕਲੱਬ ਅਮਰਗੜ੍ਹ ਵੱਲੋਂ ਲਗਾਤਾਰ 107ਵੀਂ ਵਾਰ ਕਰਵਾਈ ਜਾ ਰਹੀ ਰਾਮਲੀਲਾ ਮੌਕੇ ਦਰਸ਼ਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ।ਇਸ ਸਮੇਂ ਜਿੱਥੇ ਉਨ੍ਹਾਂ ਰਾਮਾ ਕਲੱਬ ਵੱਲੋਂ ਇੰਨੇ ਲੰਮੇਂ ਸਮੇਂ ਤੋਂ ਰਾਮ ਲੀਲਾ ਦਾ ਮੰਚਨ ਕਰਵਾਉਣ ਦੇ ਉਪਰਾਲੇ ਦੀ ਸਲਾਘਾ ਕੀਤੀ ਉਥੇ ਹੀ ਉਨ੍ਹਾਂ ਕਿਹਾ ਕਿ ਸਾਨੂੰ ਸਾਰੇ ਹੀ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਜੋ ਕਿ ਸਾਂਝੀਵਾਲਤਾ ਦਾ ਸੰਦੇਸ਼ ਦਿੰਦੇ ਹੋਏ ਮਨੁੱਖਤਾ ਦੀ ਸੇਵਾ ਕਰਨ ਦੀ ਪ੍ਰੇਰਣਾ ਦਿੰਦੇ ਹਨ।ਇਸ ਸਮੇਂ ਰਾਮਾ ਕਲੱਬ ਵੱਲੋਂ ਵਿਧਾਇਕ ਸੁਰਜੀਤ ਸਿੰਘ ਧੀਮਾਨ ਸਮੇਤ ਸਵਰਨਜੀਤ ਸਿੰਘ ਪਨੇਸਰ ਐਮ.ਡੀ ਦਸ਼ਮੇਸ਼ ਮਕੈਨੀਕਲ ਵਰਕਸ ਅਮਰਗੜ੍ਹ, ਜਸਵੀਰ ਸਿੰਘ ਜੱਸੀ ਮੰਨਵੀਂ, ਸਰਬਜੀਤ ਸਿੰਘ ਗੋਗੀ, ਪਲਵਿੰਦਰ ਸਿੰਘ ਚੰਨਾਂ ’ਤੇ ਸ਼ਹਿਰੀ ਪ੍ਰਧਾਨ ਮਹਿੰਦਰ ਸਿੰਘ ਦਾ ਵਿਸ਼ੇਸ ਤੌਰ ’ਤੇ ਸਨਮਾਨ ਕੀਤਾ ਗਿਆ।ਇਸ ਮੌਕੇ ਕਲੱਬ ਪ੍ਰਧਾਨ ਪ੍ਰਿੰਸ਼ ਜੋਸ਼ੀ, ਵਿਜੇ ਕੁਮਾਰ, ਡਾ. ਹਰਜੀਤ ਕੌਸ਼ਲ, ਰਾਜੇਸ਼ ਬੰਟੀ, ਐਡਵੋਕੇਟ ਕ੍ਰਿਸ਼ਨ ਕੁਮਾਰ ਰਿਵਾੜੀ, ਸਾਬਕਾ ਸਰਪੰਚ ਦੁਆਰਕਾ ਦਾਸ ਭੋਲਾ, ਮੀਤ ਪ੍ਰਧਾਨ ਅਜਾਇਬ ਸਿੰਘ, ਦੁਰਗਾ ਦਾਸ ਜੋਸ਼ੀ, ਯਾਦਵਿੰਦਰ ਸ਼ਰਮਾਂ ਅਤੇ ਪਰਵੀਨ ਕੁਮਾਰ ਆਦਿ ਹਾਜ਼ਰ ਸਨ।

WRITTEN BY