Skip to content
Independent perspectives. Global stories.
BREAKING

ਚਾਹਲ ਗਾਲਿਬ ਨੰਬਰਦਾਰ ਯੂਨੀਅਨ ਦੇ ਦੂਜੀ ਵਾਰ ਸਰਬਸੰਮਤੀ ਨਾਲ ਪ੍ਰਧਾਨ ਬਣੇ

Share this story

ਜਗਰਾਉਂ, 12 ਅਕਤੂਬਰ (ਪਰਮਜੀਤ ਸਿੰਘ ਗਰੇਵਾਲ)-ਨੰਬਰਦਾਰ ਯੂਨੀਅਨ ਜਗਰਾਉਂ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਬਲਵੰਤ ਸਿੰਘ ਧਾਲੀਵਾਲ ਦੀ ਅਗਵਾਈ ਵਿਚ ਸਥਾਨਕ ਤਹਿਸੀਲ ਦਫਤਰ ਵਿਖੇ ਹੋਈ। ਜਿਸ ਵਿਚ ਯੂਨੀਅਨ ਦੇ ਤਹਿਸੀਲ ਪ੍ਰਧਾਨ ਦੀ ਚੋਣ ਕੀਤੀ ਗਈ। ਇਸ ਚੋਣ ਵਿਚ ਸਮੂਹ ਨੰਬਰਦਾਰਾਂ ਵਲੋਂ ਪਰਮਿੰਦਰ ਸਿੰਘ ਚਾਹਲ ਗਾਲਿਬ ਕਲਾਂ ਨੂੰ ਲਗਾਤਾਰ ਦੂਜੀ ਵਾਰ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ। ਇਸ ਸਮੇਂ ਨੰਬਰਦਾਰਾਂ ਨੇ ਚਾਹਲ ਗਾਲਿਬ ਦੇ ਨਾਂ ਦੀ ਹੱਥ ਖੜ੍ਹੇ ਕਰਕੇ ਪ੍ਰਵਾਨਗੀ ਦਿੰਦਿਆਂ ਕਿਹਾ ਕਿ ਪਿਛਲੇ ਤਿੰਨ ਸਾਲਾਂ ਦੇ ਕਾਰਜਕਾਲ ਦੌਰਾਨ ਪ੍ਰਧਾਨ ਚਾਹਲ ਨੇ ਜਿੱਥੇ ਨੰਬਰਦਾਰਾਂ ਨੂੰ ਆ ਰਹੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਵਾਇਆ, ਉਥੇ ਸਮਾਜਿਕ ਖੇਤਰ ਵਿਚ ਵੀ ਅੱਗੇ ਹੋ ਕੇ ਕੰਮ ਕੀਤਾ ਜਿਸ ਨਾਲ ਜਗਰਾਉਂ ਨੰਬਰਦਾਰ ਯੂਨੀਅਨ ਦੀ ਪੂਰੇ ਸੂਬੇ ਅੰਦਰ ਵੱਖਰੀ ਪਹਿਚਾਣ ਬਣੀ। ਇਸ ਸਮੇਂ ਪ੍ਰਧਾਨ ਚਾਹਲ ਗਾਲਿਬ ਨੇ ਨੰਬਰਦਾਰਾਂ ਦਾ ਧੰਨਵਾਦ ਕਰਦਿਆਂ ਵਿਸ਼ਵਾਸ ਦੁਆਇਆ ਕਿ ਉਹ ਨੰਬਰਦਾਰਾਂ ਦੀ ਹੱਕਾਂ ਅਤੇ ਹਿੱਤਾਂ ਦੀ ਲੜਾਈ ਜਾਰੀ ਰੱਖਣਗੇ। ਇਸ ਸਮੇਂ ਯੂਨੀਅਨ ਦੇ ਦੂਜੇ ਅਹੁਦੇਦਾਰਾਂ ਵਿਚ ਹਰੀ ਸਿੰਘ ਗਾਲਿਬ ਸਰਪ੍ਰਸਤ, ਹਰਨੇਕ ਸਿੰਘ ਹਠੂਰ ਸੀਨੀਅਰ ਮੀਤ ਪ੍ਰਧਾਨ, ਜਸਵੰਤ ਸਿੰਘ ਸ਼ੇਖਦੌਲਤ, ਆਤਮਾ ਸਿੰਘ ਕਲੇਰ, ਚਮਕੌਰ ਸਿੰਘ ਯੂ.ਐਸ.ਏ. ਚਕਰ, ਪ੍ਰੀਤਮ ਸਿੰਘ ਸੰਗਤਪੁਰਾ ਮੀਤ ਪ੍ਰਧਾਨ, ਗੁਰਬੰਤ ਸਿੰਘ ਰਾਮਗੜ੍ਹ ਜਨਰਲ ਸੈਕਟਰੀ, ਅਵਤਾਰ ਸਿੰਘ ਕਾਉਂਕੇ ਖਜ਼ਾਨਚੀ, ਮੇਜਰ ਸਿੰਘ ਸੂਜਾਪੁਰ ਸਹਿ ਖਜ਼ਾਨਚੀ, ਇਕਬਾਲ ਸਿੰਘ ਕਮਾਲਪੁਰਾ ਮੁੱਖ ਸਲਾਹਕਾਰ, ਪਿਆਰਾ ਸਿੰਘ ਦੇਹੜਕਾ ਕਾਨੂੰਨੀ ਸਲਾਹਕਾਰ, ਰੇਸ਼ਮ ਸਿੰਘ ਲੱਖਾ ਪ੍ਰਚਾਰਕ ਸਕੱਤਰ, ਅੰਗਰੇਜ ਸਿੰਘ ਭੰਮੀਪੁਰਾ ਪ੍ਰੈਸ ਸਕੱਤਰ ਤੋਂ ਇਲਾਵਾ ਹਰਦੇਵ ਸਿੰਘ ਸਿਵੀਆ, ਮਲਕੀਤ ਸਿੰਘ ਲੀਲ੍ਹਾਂ, ਹਰਨੇਕ ਸਿੰਘ ਰਾਮਗੜ੍ਹ, ਬਲਵੀਰ ਸਿੰਘ ਗਾਲਿਬ ਖੁਰਦ, ਹਰਦੀਪ ਸਿੰਘ ਕਲੇਰ, ਪ੍ਰੀਤਮ ਸਿੰਘ ਚੌਂਕੀਮਾਨ, ਟਹਿਲ ਸਿੰਘ ਸੂਜਾਪੁਰ, ਹਰਭਜਨ ਸਿੰਘ ਢੋਲਣ, ਪ੍ਰੀਤਮ ਸਿੰਘ ਸਿੱਧਵਾਂ ਖੁਰਦ, ਜਸਬੀਰ ਸਿੰਘ ਦੇਹੜਕਾ, ਇਕਬਾਲ ਸਿੰਘ ਚੌਂਕੀਮਾਨ, ਗੁਰਜਿੰਦਰ ਸਿੰਘ ਬੋਪਾਰਾਏ, ਸਾਹਵਾ ਸਿੰਘ ਲੱਖਾ, ਦਰਸ਼ਨ ਸਿੰਘ ਚਕਰ, ਮੇਲਾ ਸਿੰਘ ਸ਼ੇਰਪੁਰ ਖੁਰਦ, ਕੁਲਦੀਪ ਸਿੰਘ ਸਵੱਦੀ, ਬੂਟਾ ਸਿੰਘ ਭੰਮੀਪੁਰਾ, ਕੇਵਲ ਸਿੰਘ ਬਾਰਦੇਕੇ, ਵਿਸਾਖਾ ਸਿੰਘ ਚਕਰ, ਕਰਨੈਲ ਸਿੰਘ ਛੱਜਾਵਾਲ, ਜਗਪਾਲ ਸਿੰਘ ਕਮਾਲਪੁਰਾ, ਕੁਲਵੰਤ ਸਿੰਘ ਸ਼ੇਰਪੁਰ ਖੁਰਦ, ਰੂਪ ਸਿੰਘ ਮਾਣੂੰਕੇ, ਮਲਕੀਤ ਸਿੰਘ ਡਾਂਗੀਆਂ, ਸੁਖਜੀਤ ਕੁਮਾਰ ਗਾਲਿਬ, ਬੂਟਾ ਸਿੰਘ ਰਸੂਲਪੁਰ, ਜਗਦੇਵ ਸਿੰਘ ਲੰਮੇ, ਕੇਹਰ ਸਿੰਘ, ਮਹਿੰਦਰ ਸਿੰਘ ਗਾਲਿਬ, ਅਵਤਾਰ ਸਿੰਘ ਡੱਲ੍ਹਾ, ਵੀਰ ਸਿੰਘ ਅਗਵਾੜ ਲਧਾਈ, ਗੁਰਦੀਪ ਸਿੰਘ ਮੱਲ੍ਹਾ, ਅਮਰਜੀਤ ਸਿੰਘ ਰਸੂਲਪੁਰ, ਪ੍ਰੀਤਮ ਸਿੰਘ ਮਾਣੂੰਕੇ, ਬਲਦੇਵ ਸਿੰਘ ਕਾਉਂਕੇ, ਬਹਾਦਰ ਸਿੰਘ ਸ਼ੇਰਪੁਰ ਖੁਰਦ, ਤੀਰਥ ਸਿੰਘ ਪੱਬੀਆਂ, ਹਰਨੇਕ ਸਿੰਘ ਮਾਣੂੰਕੇ, ਰਣਧੀਰ ਸਿੰਘ ਕੋਠੇ ਰਾਹਲਾਂ, ਰਣਜੀਤ ਸਿੰਘ ਚੌਂਕੀਮਾਨ, ਹਰਪਾਲ ਸਿੰਘ ਕਾਉਂਕੇ, ਰਾਮਪਾਲ ਮੱਲ੍ਹਾ, ਹਰਮਨਜੀਤ ਸਿੰਘ ਬਾਰਦੇਕੇ ਸਾਰੇ ਐਗਜ਼ੈਕਟਿਵ ਮੈਂਬਰ ਬਣਾਏ ਗਏ।

WRITTEN BY