June 20, 2026 10:10 pm

ਬੀਬੀ ਸੁਰਿੰਦਰ ਕੌਰ ਬਾਦਲ ਦੇ ਨਾਂਅ ਦਾ ਪੁਰਸਕਾਰ ਸ. ਬਾਦਲ ਨੂੰ ਭੇਟ

image ਫਿਰੋਜ਼ਪੁਰ, 21 ਮਾਰਚ (ਮਨੋਹਰ ਲਾਲ)-ਸ. ਪ੍ਰਕਾਸ਼ ਸਿੰਘ ਬਾਦਲ ਮੁਖ ਮੰਤਰੀ ਪੰਜਾਬ ਨੂੰ ਸਚਖੰਡ ਵਾਸੀ ਬੀਬੀ ਸੁਰਿੰਦਰ ਕੌਰ ਬਾਦਲ ਦੇ ਨਾਮ ਦਾ ਪੁਰਸਕਾਰ ਭੇਟ ਕੀਤਾ ਗਿਆ। ਵਿਸ਼ਵ ਭਾਈ ਮਰਦਾਨਾ ਯਾਦਗਾਰੀ ਕੀਰਤਨ ਦਰਬਾਰ ਸੋਸਾਇਟੀ ਦੇ ਹਰਪਾਲ ਸਿੰਘ ਭੁ¤ਲਰ, ਸਰਬਜੀਤ ਸਿੰਘ ਛਾਬੜਾ, ਕਿਸ਼ਨ ਸਿੰਘ, ਗੁਰਜੀਤ ਸਿੰਘ ਵਿਰਕ, ਹਰਜੀਤ ਸਿੰਘ, ਮੋਹਨ ਸਿੰਘ, ਜਗਜੀਤ ਸਿੰਘ ਭੁ¤ਲਰ ਨੇ ਪ¤ਤਰਕਾਰਾਂ ਨੂੰ ਦਸਦੇ ਹੋਏ ਆਖਿਆ ਕਿ 21 ਵੇਂ ਭਾਈ ਮਰਦਾਨਾ ਯਾਦਗਾਰੀ ਕੀਰਤਨ ਦਰਬਾਰ ਮੋਕੇ ਬੀਬੀ ਸੁਰਿੰਦਰ ਕੌਰ ਬਾਦਲ ਦੇ ਨਾਮ ਦਾ ਪੁਰਸਕਾਰ ਜੋ ਮੁਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਭੇਟ ਕਰਣਾ ਸੀ ਉਸ ਮੋਕੇ ਸ. ਬਾਦਲ ਨਹੀ ਆ ਸਕੇ ਇਸ ਕਾਰਣ ਹੁਣ ਸ. ਬਾਦਲ ਨੂੰ ਫਿਰੋਜਪੁਰ ਆਉਣ ਉਪਰ ਸਿਰੋਪਾ,

ਸ਼ਾਲ ਅਤੇ ਪੁਰਸਕਾਰ ਭੇਟ ਕੀਤਾ ਗਿਆ। ਸ. ਬਾਦਲ ਧਾਰਮਿਕ ਕੰਮਾਂ ਵਿਚ ਬੜੀ ਦਿਸਚਪਸੀ ਰਖਦੇ ਹਨ। ਬੀਬੀ ਸੁਰਿੰਦਰ ਕੋਰ ਬਾਦਲ ਵਲੋਂ ਸ਼੍ਰੀ ਹਰਮਿੰਦਰ ਸਾਹਿਬ ਵਿਖੇ ਗੁਰੂ ਕੇ ਲੰਗਰ ਲਈ ਬੜਾ ਵ¤ਡਾ ਯੋਗਦਾਨ ਪਾਇਆ ਸੀ। ਇਸ ਵਾਰ ਪੰਜਾਬ ਸਰਕਾਰ ਵਲੋਂ ਭਾਈ ਮਰਦਾਨਾ ਯਾਦਗਾਰੀ ਕੀਰਤਨ ਦਰਬਾਰ ਨੂੰ ਰਾਜ ਪ¤ਧਰੀ ਸਮਾਗਮ ਕੀਤਾ ਗਿਆ ਸੀ।

Send this to a friend