ਮਲੇਰਕੋਟਲਾ, 21 ਮਾਰਚ (ਬਿੱਲਾ ਲਸੋਈ)-ਆਪ ਪਾਰਟੀ ਨਾਲ ਜੁੜੇ ਲੋਕੋਂ ਮੈਂ ਇੱਕ ਆਮ ਵਿਅਕਤੀ ਸੁਖਬੀਰ ਜੀ ਤੋਂ ਇਹ ਪੁੱਛਣਾ ਚਾਹੁੰਦਾ ਹਾਂ ਕਿ ਰੇਲਾਂ ਘੰਟਿਆਂਬੰਦੀ ਲੇਟ ਆਉਂਦੀਆਂ ਜਾਂਦੀਆਂ ਤਾਂ ਵੇਖੀਆਂ ਹਨ ਪਰ 7 ਸਾਲ ਲੇਟ ਕਦੇ ਨਹੀਂ ਵੇਖੀ।ਲੁਧਿਆਣੇ ਵਾਲੇ 7 ਸਾਲ ਤੋਂ ਮੈਟਰੋ ਦੀ ਉਡੀਕ ਕਰ ਰਹੇ ਹਨ ਪਰ ਅਜੇ ਰੇਲ ਦਾ ਕੋਈ ਨਾਮੋ ਨਿਸ਼ਾਨ ਵੀ ਨਹੀਂ ਬਾਕੀ ਬਾਦਲ ਸਾਹਿਬ ਘਰੋਂ ਰਿਹਾਸਿਲ ਕਰਕੇ ਜਾਂ ਰਾਇ ਕਰਕੇ ਜਰੂਰ ਤੁਰਿਆ ਕਰਨ।ਵੱਡੇ ਬਾਦਲ ਤਾਂ ਕਹਿੰਦੇ ਨੇ ਰਾਜ ਨਹੀਂ ਸੇਵਾ ਪਰ ਛੋਟੇ ਬਾਦਲ ਕਹਿੰਦੇ ਨੇ 25 ਸਾਲ ਰਾਜ ਕਰਾਂਗੇ।ਬਾਕੀ ਭੈਣੋ- ਭਰਾਵ ਕਮੇਡੀ ਕਿੰਗ ਮੈਂ ਨਹੀਂ ਸੁਖਬੀਰ ਬਾਦਲ ਜੀ ਹਨ ਕਿਉਂਕਿ ਮੈਂ ਤਾਂ ਸੱਚੀਆਂ ਗੱਲਾਂ ਕਰਦਾ ਹਾਂ ਤੁਸੀਂ ਹੱਸ ਲੈਂਦੇ ਹੋ ਪਰ ਸੁਖਬੀਰ ਜੀ ਝੂਠ ਨਾਲ ਹੀ ਹਸਾਈ ਜਾਂਦੇ ਨੇ
ਸੁਖਬੀਰ ਕਹਿੰਦਾ ਪੰਜਾਬ ਨੂੰ ਕੈਲੋਫੋਰਨੀਆ ਬਣਾ ਦੇਣਾ ਪਰ ਉਹਨਾਂ ਦੇ ਬਾਪੂ ਜੀ ਕਹਿੰਦੇ ਨੇ ਮਹਾਰਾਜਾ ਰਣਜੀਤ ਸਿੰਘ ਵਾਲਾ ਰਾਜ ਕਰਨਾ।ਤੁਸੀਂ ਆਪੇ ਸੋਚੋ ਪੁੱਤਰ ਤਾਂ ਢੇਡ ਸੋ ਸਾਲ ਅੱਗੇ ਦੀ ਗੱਲ ਕਰਦਾ ਹੈ ਬਾਪ ਕਈ ਸਦੀਆਂ ਪਿੱਚੇ ਦੀ ਗੱਲ ਕਰਦਾ ਹੈ।ਇੱਕ ਤੁਹਾਡੇ ਜਰੂਰੀ ਨੋਟ ਕਰਨ ਵਾਲੀ ਗੱਲ ਸਰਕਾਰ ਕੋਲ ਇੱਕੋ ਇੱਕ ਪ੍ਰੈਸ ਨੋਟ ਬਣਿਆ ਹੋਇਆ ਹੈ ਜਦੋਂ ਕੋਈ ਵੀ ਹਾਦਸਾ ਵਾਪਰ ਜਾਂਦਾ ਉਸਦੀ ਪੜਤਾਲ ਤਾਂ ਕਰਦੇ ਨੀ ਇਹ ਜਰੂਰ ਲਿਖ ਦਿੰਦੇ ਨੇ ਕਿ ਘੱਟ ਜਖਮੀਆਂ ਨੂੰ ਏਨੇ ਹਜ਼ਾਰ,ਵੱਧ ਫੱਟੜਾਂ ਨੂੰ ਏਨੇ ਹਜ਼ਾਰ।ਮੈਂ ਗੱਲ ਪਿਛਲੇ ਵਰ੍ਹੇ ਸਰਹਿੰਦ ਨਹਿਰ ਵਿੱਚ ਡਿੱਗੀ ਬੱਸ ਦੀ ਗੱਲ ਕਰਦਾ ਹਾਂ ਜਦ ਕਿ ਉਸ ਵਿੱਚ ਤਾਂ ਕੋਈ ਫੱਟੜ ਹੀ ਨਹੀਂ ਹੋਇਆ ਸੀ ਸਾਰੇ ਦਾ ਸਾਰੇ ਯਾਤਰੀ ਹੀ ਰੱਬ ਨੂੰ ਪਿਆਰੇ ਹੋ ਗਏ ਸੀ ਬਾਕੀ ਤੁਸੀਂ ਵੇਖ ਹੀ ਰਹੇ ਹੋ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਨੰਨ੍ਹੀ ਛਾਂ ਵਾਲੀ ਬੀਬੀ ਹਰਸਿਮਰਤ ਕੌਰ ਬਾਦਲ ਦੇ ਸਕੇ ਭਰਾ ਵਿਕਰਮ ਸਿੰਘ ਮਜੀਠਿਆ ਇਸ ਪੀੜ੍ਹੀ ਨੂੰ ਬਰਬਾਦ ਕਰਨ ਵਿੱਚ ਸ਼ਾਮਿਲ ਹੈ ਜੇ ਸੱਚਾ ਹੈ ਤਾਂ ਕੇਂਦਰੀ ਜਾਂਚ ਏਜੰਸੀਆਂ ਅੱਗੇ ਪੜਤਾਲ ਲਈ ਦੁਹਾਈ ਪਾਵੇ ਬੱਸ ਵੀਰੋ ਮੇਰਾ ਤਾਂ ਇਹੋ ਕਹਿਣਾ ਕਿ ਮੈਨੂੰ ਇੱਕ ਵਾਰ ਮੌਕਾ ਜਰੂਰ ਦਿਉ। ਇਹ ਸਾਰੇ ਸ਼ਬਦ ਲੋਕ ਸਭਾ ਹਲਕਾ ਸੰਗਰੂਰ ਤੋਂ ਆਪ ਪਾਰਟੀ ਦੇ ਉਮੀਦਵਾਰ ਸ੍ਰੀ ਭਗਵੰਤ ਮਾਨ ਦੇ ਹਨ।