June 20, 2026 9:12 pm

ਸਪਾ ਦੀ ਟਿਕਟ ’ਤੇ ਜਾਲੌਰ ਤੋਂ ਚੋਣ ਲੜਣਗੇ ਬੂਟਾ ਸਿੰਘ

imageਨਵੀਂ ਦਿੱਲੀ, 21 ਮਾਰਚ (ਵਿਸ਼ਵ ਵਾਰਤਾ)- ਦੇਸ਼ ਦੇ ਸਾਬਕਾ ਗ੍ਰਹਿ ਮੰਤਰੀ ਤੇ ਸੀਨੀਅਰ ਕਾਂਗਰਸੀ ਨੇਤਾ ਰਹੇ ਬੂਟਾ ਸਿੰਘ ਸਮਾਜਵਾਦੀ ਪਾਰਟੀ ਵਿਚ ਸ਼ਾਮਿਲ ਹੋ ਗਏ ਅਤੇ ਉਹ ਪਾਰਟੀ ਦੀ ਟਿਕਟ ’ਤੇ ਰਾਜਸਥਾਨ ਦੀ ਜਾਲੌਰ ਲੋਕ ਸਭਾ ਸੀਟ ਤੋਂ ਚੋਣ ਲੜਣਗੇ। ਬੂਟਾ ਸਿੰਘ ਰਾਜੀਵ ਗਾਂਧੀ ਸਰਕਾਰ ਵਿਚ ਸਾਲ 1984 ਤੋਂ 1986 ਤੱਕ ਖੇਤੀਬਾੜੀ ਮੰਤਰੀ ਅਤੇ 1986 ਤੋਂ 1989 ਤੱਕ ਗ੍ਰਹਿ ਮੰਤਰੀ ਰਹੇ ਹਨ ਅਤੇ ਸਾਲ 1962 ਤੋਂ 2004 ਵਿਚਾਲੇ ਅੱਠ ਵਾਰੀ ਲੋਕ ਸਭਾ ਮੈਂਬਰ ਰਹਿ ਚੁੱਕੇ ਹਨ। ਜ਼ਿਕਰਯੋਗ ਹੈ ਬੂਟਾ ਸਿੰਘ ਨੇ ਪਿਛਲੀ ਚੋਣ ਆਜ਼ਾਦ ਉਮੀਦਵਾਰ ਵਜੋਂ ਲੜੀ ਸੀ ਤੇ ਉਹ ਇਹ ਚੋਣ ਹਾਰ ਗਏ ਸਨ। ਉਨ੍ਹਾਂ ਨੇ ਭਾਜਪਾ ਤੋਂ ਵੀ ਸ੍ਰੀਗੰਗਾਨਗਰ ਤੋਂ ਟਿਕਟ ਮੰਗੀ ਸੀ, ਪਰ ਨਾ ਮਿਲਣ ’ਤੇ ਉਨ੍ਹਾਂ ਨੇ ਸਮਾਜਵਾਦੀ ਪਾਰਟੀ ਦਾ ਪੱਲਾ ਫੜਿਆ।

Send this to a friend