ਮੁੰਬਈ, 21 ਮਾਰਚ (ਪੀ.ਟੀ.)- 1993 ਦੇ ਮੁੰਬਈ ਬੰਬ ਧਮਾਕਿਆਂ ਦੇ ਮਾਮਲੇ ਵਿਚ ਸਜ਼ਾ ਕੱਟ ਰਹੇ ਬਾਲੀਵੁੱਡ ਅਭਿਨੇਤਾ ਸੰਜੇ ਦੱਤ ਦੀ ਪੈਰੋਲ ਅੱਜ ਖ਼ਤਮ ਹੋ ਗਈ। ਸੰਜੇ ਦੱਤ ਨੂੰ ਪਤਨੀ ਮਾਨਿਅਤਾ ਦੱਤ ਦੀ ਬਿਮਾਰੀ ਦੇ ਚਲਦਿਆਂ ਲਗਾਤਾਰ ਤਿੰਨ ਵਾਰ ਪੈਰੋਲ ਮਿਲੀ ਸੀ। ਪੈਰੋਲ ਖ਼ਤਮ ਹੋਣ ਤੋਂ ਬਾਅਦ ਸੰਜੇ ਦੱਤ ਨੂੰ ਫਿਰ ਤੋਂ ਜੇਲ੍ਹ ਜਾਣਾ ਹੋਵੇਗਾ। ਜ਼ਿਕਰਯੋਗ ਹੈ ਕਿ ਮੁੰਬਈ ਧਮਾਕਿਆਂ ਦੇ ਮਾਮਲੇ ਵਿਚ ਸੰਜੇ ਦੱਤ ਨੂੰ 5 ਸਾਲ ਦੀ ਸਜ਼ਾ ਹੋਈ ਹੈ ਜਿਸ ਵਿਚ ਉਹ ਲਗਪਗ ਡੇਢ ਸਾਲ ਦੀ ਸਜ਼ਾ ਕੱਟ ਚੁੱਕੇ ਹਨ, ਜਦੋਂ ਕਿ ਸਾਢੇ ਤਿੰਨ ਸਾਲ ਦੀ ਸਜ਼ਾ ਲਈ ਜੇਲ੍ਹ ਵਿਚ ਹਨ।