ਕੋਟਕਪੂਰਾ, 21 ਮਾਰਚ (ਸੀ. ਸੀ. ਪੀ. ਚਮਚੜਿੱਕ, ਡਾ: ਧੁੰਨਾ)-ਕੋਟਕਪੂਰਾ ਸ਼ਹਿਰ ਨੂੰ ਪਿਛਲੇ ਦਿਨੀਂ ਸੁਖਬੀਰ ਸਿੰਘ ਬਾਦਲ ਡਿਪਟੀ ਮੁੱਖ ਮੰਤਰੀ ਨੇ ਤੋਹਫੇ ਦੇ ਰੂਪ ਵਿਚ 2 ਸੋਗਾਤਾਂ ਜਾਰੀ ਕੀਤੀਆਂ ਪਹਿਲੀ ਨਵਾਂ ਸੀਵਰੇਜ, ਵਾਟਰ ਸਪਲਾਈ ਲਈ 91 ਕਰੋੜ ਅਤੇ ਦੂਜੀ ਸੋਗਾਤ ਮਦਰ ਐਂਡ ਚਾਈਲਡ ਸੈਂਟਰ ਹਸਪਤਾਲ ਜਿਸ ਦੀ ਲਾਗਤ ਸਾਢੇ 5 ਕਰੋੜ ਦਰਸਾਈ ਗਈ ਅਤੇ ਕੰਮ ਚਾਲੂ ਹੋ ਗਏ ਸਨ।ਮਦਰ ਐਂਡ ਚਾਈਲਡ ਸੈਂਟਰ ਹਸਪਤਾਲ ਵਿੱਚ ਤਾਂ ਬੜੀ ਤੇਜ਼ੀ ਨਾਲ ਤੇਸੀ ਕਰੰਡੀ ਦਾ ਕੰਮ ਚੱਲ ਰਿਹਾ ਹੈ ਤੇ ਪਿਛਲੇ ਕੁੱਝ ਮਹੀਨਿਆਂ ਤੋਂ ਵਾਟਰ ਤੇ ਸੀਵਰੇਜ ਬੋਰਡ ਦਾ ਕੰਮ ਵੀ ਠੇਕੇਦਾਰਾਂ ਵਲੋਂ ਸ਼ਹਿਰ ਵਿਚਲੀਆਂ ਮੇਨ ਰੋਡਾਂ ਨੂੰ ਪੁੱਟ ਕੇ ਕਰਵਾਇਆ ਜਾ ਰਿਹਾ ਹੈ, ਠੇਕੇਦਾਰਾਂ ਵਲੋਂ ਜਿਥੇ ਜਿਥੇ ਕੰਮ ਕੀਤਾ, ਮਿੱਟੀ ਦੇ ਢੇਰ ਲੱਗੇ, ਲੋਕ ਠੇਢੇ ਖਾ
ਰਹੇ ਹਨ ਇਨ੍ਹਾਂ ਪੁਟੀਆਂ ਗਈਆਂ ਸੜਕਾਂ ਤੇ ਮਿੱਟੀ ਉਸੇ ਪ੍ਰਕਾਰ ਛੱਡੀ ਜਾ ਰਹੀ ਹੈ ਜੋ ਟਰੈਫਿਕ ਦੀ ਵੱਡੀ ਸਮੱਸਿਆ ਬਣੀ ਹੋਈ ਹੈ, ਲੋਕਾਂ ਦੀਆਂ ਦੁਕਾਨਾਂ, ਘਰਾਂ ਅੰਦਰ ਮਿੱਟੀ ਭਰ ਰਹੀ ਹੈ ਜਿਸ ਨੂੰ ਚੁਕਵਾਉਣ ਲਈ ਠੇਕੇਦਾਰ ਮਚਲੇ ਬਣੇ ਫਿਰਦੇ ਸਨ ਤੇ ਇੱਕ ਪੱਤਰਕਾਰ ਨੇ ਰੌਲਾ ਪਾ ਕੇ ਇੱਕ ਰੋਡ ਦੀ ਮਿੱਟੀ ਚੁਕਵਾਈ ਤੇ ਸੜਕ ਕੰਡਮ ਦੀ ਕੰਡਮ ਹੀ ਰਹਿ ਗਈ। ਜਦੋਂ ਕਿ ਠੇਕੇਦਾਰ ਨੇ ਪੈਚ ਵਰਕ ਕਰਕੇ ਰੋਡ ਠੀਕ ਕਰਨਾ ਹੁੰਦਾ ਹੈ ਜਿਸਦੀ ਪੇਮੈਂਟ ਨਗਰ ਕੌਂਸਲ ਨੂੰ ਪਹਿਲਾਂ ਜਮ੍ਹਾਂ ਕਰਵਾਉਣੀ ਹੁੰਦੀ ਹੈ। ਲੋਕ ਸਭਾ ਹਲਕਾ ਫਰੀਦਕੋਟ ਦੀ ਉਮੀਦਵਾਰ ਬੀਬੀ ਪਰਮਜੀਤ ਕੌਰ ਗੁਲਸ਼ਨ ਨੇ ਆਪਣੇ ਅਖਤਿਆਰੀ ਫੰਡ ਵਿਚੋਂ 3 ਕਰੋੜ ਦਾ ਫੰਡ ਵੀ ਦਿੱਤਾ ਸੀ ਅਤੇ ਆਰ.ਟੀ.ਆਈ ਵਿਚ ਲਈ ਗਈ ਸੂਚਨਾ ਵਿਚ ਸਟੇਟਮੈਂਟ ਮੁਤਾਬਿਕ 25 ਪ੍ਰਸੈਂਟ ਹੀ ਕੰਮ ਹੋਇਆ ਜੋ ਪਿਛਲੇ ਦਿਨੀਂ ਕਾਫੀ ਚਰਚਾ ਵਿਚ ਰਿਹਾ, ਲੋਕ ਚਰਚਾ ਕਰਦੇ ਸੁਣੇ ਜਾ ਰਹੇ ਹਨ ਕਿ ਸ: ਬਾਦਲ ਵਲੋਂ ਦਿੱਤਾ ਗਿਆ ਇਹ ਤੋਹਫਾ 91 ਕਰੋੜ ਆਖਿਰ ਲੱਗੂ ਕਿੱਥੇ?
ਇਹ ਵਾਟਰ ਸਪਲਾਈ ਦਫਤਰ ਤੋਂ ਹਰੀ ਨੌਂ ਰੋਡ ਅਤੇ ਰੇਲਵੇ ਲਾਇਨ ਦੇ ਥੱਲਿਓਂ ਦੀ ਪਾਇਪ ਅੰਡਰ ਗਰਾਊਂਡ, ਮਾਲ ਗੋਦਾਮ ਰੋਡ ਤੋਂ ਨਗਰ ਕੌਂਸਲ ਦੇ ਦਫਤਰ ਅੱਗੋਂ, ਮੁਕਤਸਰ ਰੋਡ ਤੋਂ ਫਰੀਦਕੋਟ ਰੋਡ ਤੱਕ ਸਿੱਧਾ ਪ੍ਰਤਾਪ ਸਿੰਘ ਨਗਰ ਤੋਂ ਹੀਰਾ ਸਿੰਘ ਨਗਰ ਆਦਿ ਦਾ ਕੰਮ ਕਰਨਾ ਸੀ ਜਿਸ ਨੂੰ ਬੇ’-ਢੰਗੇ ਤਰੀਕੇ ਨਾਲ ਕਰਕੇ ਜਨਤਾ ਦਾ ਪੈਸਾ ਬੇ-ਅਰਥ ਖਰਚ ਕੀਤਾ ਤੇ ਕਰਵਾਇਆ ਜਾ ਰਿਹਾ ਹੈ।
ਲੋਕ ਚਰਚਾ ਕਰਦੇ ਹਨ ਕਿ 91 ਕਰੋੜ ਵਿਚੋਂ ਘਾਲਾ-ਮਾਲਾ ਕਰਨ ਲਈ ਅਫਸਰਾਂ ਤੇ ਠੇਕੇਦਾਰਾਂ ਨੂੰ ਮੌਜਾਂ ਲੱਗੀਆਂ ਪਈਆਂ ਹਨ ਪਰ ਕੰਮ ਤੇ ਖਰਚ ਸਿਰਫ 25% ਹੋ ਰਿਹਾ ਹੈ ਬਾਕੀ ਜਨਤਾ ਦਾ ਪੈਸਾ ਭ੍ਰਿਸ਼ਟਾਚਾਰੀ ਲੋਕਾਂ ਤੱਕ ਕਮੀਸ਼ਨਾਂ ਪਹੁੰਚ ਰਹੀਆਂ ਹਨ ਦੀ ਗੂੰਜ ਇਲਾਕੇ ਅੰਦਰ ਗੂੰਜ ਰਹੀ ਹੈ ਤੇ ਕਨਸੌਆਂ ਲਗਾਤਾਰ ਮਿਲ ਰਹੀਆਂ ਹਨ। ਲੋਕ ਇਹ ਵੀ ਦੱਸਦੇ ਹਨ ਕਿ 91 ਕਰੋੜ ਨਾਲ ਭਾਵੇਂ ਸਾਰੇ ਸ਼ਹਿਰ ਦਾ ਸੀਵਰੇਜ ਤੇ ਵਾਟਰ ਸਪਲਾਈ ਪਵਾ ਲਓ ਜੇ ਪੈਸਾ ਪੂਰਾ ਸਹੀ ਤਰੀਕੇ ਨਾਲ ਵਰਤਿਆ ਜਾਵੇ ਤਾਂ ਪੂਰਾ ਸ਼ਹਿਰ ਲਿਸ਼ਕ ਸਕਦਾ ਹੈ ਦੀ ਜਾਣਕਾਰੀ ਸੂਤਰਾਂ ਪਾਸੋਂ ਪ੍ਰਾਪਤ ਹੋ ਰਹੀ ਹੈ, ਪੱਤਰਕਾਰਾਂ ਦੀ ਟੀਮ ਗੁਫੀਆ ਤੌਰ ਤੇ ਪੂਰੀ ਤਨਦੇਹੀ ਨਾਲ 91 ਕਰੋੜ ਤੇ ਸਾਢੇ 5 ਕਰੋੜ ਅਤੇ ਬੀਬੀ ਗੁਲਸ਼ਨ ਵਲੋਂ ਜਾਰੀ ਕੀਤੇ 3 ਕਰੋੜ ਦੀ ਤਹਿਕੀਕਾਤ ਕਰਨ ਵਿਚ ਜਾਣਕਾਰੀ ਇਕੱਤਰ ਕਰ ਰਹੀ ਹੈ ਜੋ ਸਮੇਂ-ਸਮੇਂ ਤੇ ਸੱਚ ਛਾਪਿਆ ਜਾ ਰਿਹਾ ਹੈ ਤੇ ਛਾਪਿਆ ਹੀ ਜਾਵੇਗਾ।