ਸ਼ਾਹਕੋਟ, 7 ਅਕਤੂਬਰ (ਸੁਰਿੰਦਰ ਸਿੰਘ ਖਾਲਸਾ)-ਅੱਜ ਇੱਥੋ ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵੀਲਆ ਦੀ ਅਗਵਾਈ ਹੇਠ ਤਕਰੀਬ 251 ਗੱਡੀਆਂ ਦਾ ਕਾਫਲਾ ਜ਼ਿਲ੍ਹਾ ਮੁਕਤਸਰ ਪਿੰਡ ਕਿਲਿਆਂਵਾਲੀ ਵਿਖੇ ਕਾਂਗਰਸ ਪਾਰਟੀ ਦੀ ਹੋ ਰਹੀ ਇਤਿਹਾਸਕ ਰੈਲੀ ਲਈ ਰਵਾਨਾ ਹੋਇਆ। ਸਵੇਰ ਤੋਂ ਹੀ ਕਾਂਗਰਸ ਪਾਰਟੀ ਦੇ ਜੁਝਾਰੂ ਵਰਕਰ ਸਵ ਸਾਧੂ ਸਿੰਘ ਬਜਾਜ ਦੇ ਪ੍ਰੀਮੀਅਰ ਕੋਲਡ ਸਟੋਰ ਬਾਜਵਾ ਕਲਾਂ (ਸ਼ਾਹਕੋਟ ) ਵਿਖੇ ਇਕੱਠੇ ਹੋਣੇ ਸ਼ੁਰੂ ਹੋ ਗਏ। ਉਪਰੰਤ ਇੱਥੋ ਵਿਸ਼ਾਲ ਕਾਫਲੇ ਵਿਚ ਐਮ.ਐਲ.ਏ ਵਿਧਾਨ ਸਭਾ ਹਲਕਾ ਸ਼ਾਹਕੋਟ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਅਤੇ ਪਰਗਟ ਸਿੰਘ ਐਮ.ਐਲ.ਏ ਜਲੰਧਰ ਛਾਉਣੀ ਇਕੱਠੇ ਹੋ ਕਿ ਰਵਾਨਾ ਹੋਏ। ਇਸ ਮੌਕੇ ਹਲਕਾ ਵਿਧਾਇਕ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਕਿ ਇਹ ਰੈਲੀ ਅਕਾਲੀ ਦਲ ਦੀ ਰੈਲੀ ਨੂੰ ਮਾਤ ਪਾ ਦੇਵੇਗੀ। ਕਿਉਕਿ ਪੰਜਾਬ ਦੇ ਲੋਕ ਹੁਣ ਇਨ੍ਹਾਂ ਅਕਾਲੀਆਂ ਦੇ ਝਾਂਸੇ ਵਿਚ ਨਹੀ ਆਉਣਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਕਾਂਗਰਸ ਪਾਰਟੀ ਦੀਆਂ ਨੀਤੀਆਂ ਤੋਂ ਖੁਸ ਹਨ । ਉਨ੍ਹਾਂ ਕਿਹਾ ਕਿ ਇਹ ਠਾਠਾ ਮਾਰਦਾ ਇਕੱਠ ਤੁਸੀ ਦੇਖ ਸਕਦੇ ਹੋ ਕਿ ਕਾਂਗਰਸੀ ਵਰਕਰਾਂ ਵੱਲੋ ਰੈਲੀ ਵਿਚ ਜਾਣ ਲਈ ਕਿਨਾ ਉਤਸ਼ਾਹ ਹੈ। ਰੈਲੀ ਵਿਚ ਜਾਣ ਵਾਲਿਆ ‘ਚ ਹੋਰਨਾਂ ਤੋਂ ਇਲਾਵਾ ਅਜਮੇਰ ਸਿੰਘ ਖਾਲਸਾ, ਅਸ਼ਵਿੰਦਰਪਾਲ ਸਿੰਘ ਖੈਹਿਰਾ, ਮਾਰਕੀਟ ਕਮੇਟੀ ਸ਼ਾਹਕੋਟ ਦੇ ਸਾਬਕਾ ਚੇਅਰਮੈਨ ਗੁਲਜ਼ਾਰ ਸਿੰਘ ਥਿੰਦ,ਬਲਾਕ ਪ੍ਰਧਾਨ ਹਰਦੇਵ ਸਿੰਘ ਬਧੇਸ਼ਾ, ਬਿਕਰਮਜੀਤ ਸਿੰਘ ਬਜਾਜ, ਸੀਨੀਅਰ ਕਾਂਗਰਸੀ ਆਗੂ ਬੂਟਾ ਸਿੰਘ ਕਲਸੀ,ਸੁਰਿੰਦਰਜੀਤ ਸਿੰਘ ਚੱਠਾ, ਅਨਾਜ ਮੰਡੀ ਸ਼ਾਹਕੋਟ ਦੇ ਚੇਅਰਮੈਨ ਯਸ਼ਪਾਲ ਗੁਪਤਾ,ਵਾਈਸ ਪ੍ਰਧਾਨ ਲੱਕੀ ਬਧੇਸਾ,ਪਵਨ ਅਗਰਵਾਲ ਐਮ.ਸੀ,ਜਸਵਿੰਦਰ ਸਿੰਘ ਬਿੱਟੂ, ਗੁਰਮੁੱਖ ਸਿੰਘ ਕੋਟਲਾ,ਸ਼ੰਜੀਵ ਛੁਰਾ, ਬੇਅੰਤ ਸਿੰਘ ਧੰਜੂ, ਕਮਲਜੀਤ ਸਿੰਘ ਮੀਏਵਾਲ, ਹਰਨੇਕ ਸਿੰਘ,ਹਰਜਿੰਦਰ ਸਿੰਘ ਡੀ.ਸੀ. ਸੁਖਵਿੰਦਰ ਸਿੰਘ ਧਨੋਆ,ਤਰਲੋਕ ਸਿੰਘ ਰੂਪਰਾ, ਨਿੰਦੂ ਕੰਨੀਆਂ,ਕਮਲ ਨਾਹਰ, ਹਰਭਜਨ ਸਿੰਘ ਖਾਲਸਾ ਪਰਜੀਆ, ਰੌਮੀ ਗਿੱਲ,ਰੁਪਿੰਦਰ ਸਿੰਘ ਥਿੰਦ, ਡਾ ਪਿਆਰਾ ਲਾਲ, ਬਚਿੱਤਰ ਸਿੰਘ, ਦਰਸ਼ਨ ਸਿੰਘ ਮਾਣਕਪੁਰ, ਸੰਦੀਪ ਖੈਹਿਰਾ,ਤੀਰਥ ਸਿੰਘ ਖਾਲਸਾ, ਜਸਵੰਤ ਸਿੰਘ ਜੋਸਨ, ਸੁਬੇਗ ਸਿੰਘ ਸਾਬਕਾ ਇੰਸਪੈਕਟਰ,ਵਾਕੇਸ ਕੁਮਾਰ ਨੀਟਾ, ਅਨੂਪ ਜੈਨ ਸ਼ਾਹਕੋਟ, ਜਸਵਿੰਦਰ ਸਿੰਘ ਰਾਮਪੁਰ ਬਲਾਕ ਸੰਮਤੀ ਮੈਬਰ,ਬਲਵਿੰਦਰ ਸਿੰਘ ਟੁਰਨਾ, ਕਰਮਜੀਤ ਸਿੰਘ ਸਾਬਕਾ ਸਰਪੰਚ ਪਿੰਡ ਰਾਮਪੁਰ, ਬਲਵਿੰਦਰ ਸਿੰਘ ਰਾਮਪੁਰ,ਸੁੱਚਾ ਸਿੰਘ ਰਾਮਪੁਰ, ਸੁਰਜੀਤ ਸਿੰਘ, ਗਗਨਦੀਪ ਸਿੰਘ ਫੱਕਰੂਵਾਲ ਆਦਿ ਹਾਜ਼ਰ ਸਨ।