May 28, 2026 2:43 am

ਗੁਰੂ ਤੇਗ ਬਹਾਦਰ ਨਗਰ ਨਗਰ ਦੁੱਖ ਨਿਵਾਰਨ ਗੁਰਦੁਆਰਾ ਨੌਵੀਂ ਪਾਤਸ਼ਾਹੀ ਤੋਂ ਸੰਗਤ ਬਰਗਾੜੀ ਪਹੁੰਚੀ

ਜਲੰਧਰ, 7 ਅਕਤੂਬਰ (ਪੰਜਾਬ ਟਾਇਮਜ਼ ਬਿਊਰੋ)-ਅੱਜ ਜਿਹੜਾ ਮਾਰਚ ਕੋਟਕਪੂਰੇ ਦਾਨਾ ਮੰਡੀ ਤੋਂ ਲੈ ਕੇ ਬਰਗਾੜੀ ਤੱਕ ਗਿਆ ਇੱਕ ਇਤਾਹਸ ਰਚ ਗਿਆ। ਗੁਰੂ ਗ੍ਰੰਥ ਸਾਹਿਬ ਵਿੱਚ ਆਸਥਾ ਰੱਖਣ ਵਾਲਿਆਂ ਦਾ ਸਮੁੰਦਰ ਵਾਂਗ ਪੰਜਾਬ ਦੇ ਲੋਕ ਸ਼ਾਮਲ ਸੀ। ਰੋਸ ਮਾਰਚ ਦੀ ਖਾਸੀਅਤ ਇਹ ਸੀ ਕਿ ਲੋਕ ਆਪ ਮੁਹਾਰੇ ਬੱਸਾਂ ਕਾਰਾਂ, ਮੋਟਰ ਸਾਇਕਲਾਂ ਤੇ ਲੰਬੀਆਂ-ਲੰਬਆਂ ਕਤਾਰਾਂ ਵਿੱਚ ਨਿਕਲੇ ਸੀ। ਮਾਰਚ ਕਈ ਕਿੱਲੋਮੀਟਰ ਲੰਬਾ ਸੀ ਜਿਸਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਿਆ। ਜਲੰਧਰ ਜੱਥੇ ਵਿੱਚ ਸ਼ਾਮਿਲ ਜੱਥੇਦਾਰ ਜਗਜੀਤ ਸਿੰਘ ਗਾਬਾ, ਬਲਜੀਤ ਸਿੰਘ ਆਹਲੂਵਾਲੀਆ, ਜੱਥੇਦਾਰ ਜੈਮਲ ਸਿੰਘ, ਅਮਰਜੀਤ ਸਿੰਘ, ਕੰਵਲਜੀਤ ਸਿੰਘ ਟੋਨੀ, ਗੁਰਜੰਟ ਸਿੰਘ ਆਦਿ ਪ੍ਰਮੁੱਖ ਰੂਪ ਵਿੱਚ ਸ਼ਾਮਿਲ ਸਨ।

Send this to a friend