May 31, 2026 7:45 pm

‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਖੰਨਾ ਸਿਟੀ ਮੈਰਾਥਨ-2018”

ਖੰਨਾ, 7 ਅਕਤੂਬਰ, (ਪਨਾਗ/ਖੋਖਰ)-ਮਿਸ਼ਨ ਤੰਦਰੁਸਤ ਪੰਜਾਬ ਤਹਿਤ ਖੰਨਾ ਸ਼ਹਿਰ ਵਿਚ ਦੋ ਮੈਰਾਥਨ ਦੌੜਾਂ ਕਰਵਾਈਆਂ ਗਈਆਂ। ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਸ੍ਰੀ ਧਰੁਵ ਦਹੀਆ ਆਈ ਪੀ ਐਸ, ਐਸ ਐਸ ਪੀ ਖੰਨਾ ਨੇ ਦਸਿਆ ਕਿ ਸਿਮੀ ਸਪੋਰਟਸ ਕਲਬ ਖੰਨਾ ਵਲੋਂ ‘ ਸਿਹਤ ਹੈ ਤਾਂ ਆਨੰਦ ਹੈ” ਕਰਵਾਈ ਗਈ। ਇਹ ਮੈਰਾਥਨ ਸਵੇਰੇ 6ਵਜ ਕੇ 45 ਮਿੰਟ ‘ਤੇ  ਨਰੇਸ਼ ਚੰਦਰ ਸਪੋਟਰਸ ਸਟੇਡੀਅਮ ਮਲੇਰਕੋਟਲਾ ਰੋਡ ਖੰਨਾ ਤੋਂ ਸ਼ੁਰੂ ਹੋਈ ਰਸੂਲੜਾ ਪਿੰਡ ਤਕ ਜਾ ਕੇ ਵਾਪਿਸ ਆਈ। ਇਹ ਦੌੜ ਨਸ਼ਿਆਂ ਦਾ ਖਿਲਾਫ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ-ਨਾਲ ਸ਼ਰੀਰ ਨੂੰ ਤੰਦਰੁਸਤ ਰਖਣ ਦੇ ਮਕਸਦ ਨਾ ਕਰਵਾਈ ਗਈ ਸੀ।ਇਸ ਦੌੜ ਵਿਚ ਐਸ ਐਸ ਪੀ ਖੰਨਾ, ਐਸ ਆਈ ਰਜਨੀਸ਼ ਕੁਮਾਰ ਐਸ ਐਚ ਓ/ਸਿਟੀ-2 ਖੰਨਾ ਤੋਂ ਇਲਾਵਾ ਹੋਰ ਅਫਸਰਾਂ ਨੇ ਹਿਸਾ ਲਿਆ। ਸਮਾਜਿਕ ਅਤੇ ਰਾਜਨੀਤਕ ਹਸਤੀਆਂ ਵੀ ਸ਼ਾਮਿਲ ਹੋਈਆਂ। ਇਸ ਮੌਕੇ ਇਸ ਦੌੜ ਵਿਚ ਗੁਰਕੀਰਤ ਸਿੰਘ ਐਮ ਐਲ ਏ ਖੰਨਾ ਨੇ ਵੀ ਸ਼ਿਰਕਤ ਕੀਤੀ। ਇਸੇ ਤਰਾਂ ਗਗਨ ਸਪੋਰਟਸ ਐਂਡ ਫਿਟਨਸ ਸੈਂਟਰ ਵਲੋਂ ਵੀ ਇਕ ਮੈਰਾਥਨ ਦਾ ਆਯੋਜਿਨ ਕੀਤਾ ਗਿਆ ਜੋ ਕਿ ਰੇਲਵੇ ਚੌਂਕ , ਅਮਲੋਹ ਚੌਂਕ, ਦਾਣਾ ਮੰਡੀ ਆਦਿ ਥਾਵਾਂ ਤੋਂ ਲੰਘੀ। ਇਸ ਵਿਚ ਵੀ ਭਾਰੀ ਗਿਣਤੀ ਵਿਚ ਬਚਿਆਂ, ਇਸਤਰੀਆਂ ਅਤੇ ਮਰਦਾਂ ਨੇ ਭਾਗ ਲਿਆ। ਬਚਿਆਂ ਨੇ ਹਥਾਂ ਵਿਚ ਪੋਸਟਰ ਚੁਕੇ ਹੋਏ ਸਨ ਜਿਨਾਂ ਤੇ ਸਿਹਤ ਨਾਲ ਸਬੰਧਤ ਸਲੋਗਨ ਲਿਖੇ ਹੋਏ ਸਨ ਜਿਵੇਂ ਕਿ ਸਵੇਰ ਦੀ ਇਕ ਦੌੜ ਤੁਹਾਡਾ ਸਾਰਾ ਦਿਨ ਬਦਲ ਸਕਦੀ ਹੈ ਅਤੇ ਹਰ ਰੋਜ ਦੀ ਦੌੜ ਤੁਹਾਡੀ ਜਿੰਦਗੀ ਬਦਲ ਸਕਦੀ ਹੈ।ਇਸ ਵਿਚ ਵੀ ਪੁਲਸ ਵਿਭਾਗ ਦੇ ਅਫਸਰਾਂ ਅਤੇ ਮੁਲਾਜਮਾਂ ਨੇ ਵਡੀ ਗਿਣਤੀ ਵਿਚ ਸ਼ਿਰਕਤ ਕੀਤੀ।

Send this to a friend