ਘਰਾਂ ਦੇ ਵਿਚਲਾ ਕਲੇਸ ਘਰ ਦੇ ਸਾਰੇ ਹੀ ਜੀਆਂ ਨੂੰ ਲੈ ਬੈਠਦਾ।ਜਦ ਘਰਦਾ ਮੁਖੀ ਹੀ ਠੀਕ ਨਾ ਹੋਵੇ ਓਹ ਘਰ ਨੂੰ ਕਿਵੇਂ ਚਲਾ ਸਕਦਾ ।ਇਸੇ ਤਰ੍ਹਾਂ ਹੀ ਸਾਡੇ ਮੁਲਕ ਦੇ ਲੀਡਰ ਹਨ।ਕੰਮ ਬਹੁਤ ਘਟ ਕਰਦੇ ਹਨ।ਪਰ ਕਾਟੋ ਕਲੇਸ ਦਿਨੋਂ ਦਿਨ ਵਧ ਕਰਦੇ ਹਨ।ਸਰਕਾਰਾਂ ਦਾ ਕੰਮ ਆ ਮੁਲਕ ਦਾ ਵਿਕਾਸ ਕਰਨਾ।ਪਰ ਹੋ ਇਸਦੇ ਬਿਲਕੁਲ ਹੀ ਉਲਟ ਹੈ।ਓਹ ਵਿਕਾਸ ਦੀ ਥਾਂ ਨਾਸ ਹੀ ਕਰ ਰਹੇ ਹਨ।ਪੰਜਾਬ ਦੇ ਵਿਚ ਐਨਾ।ਗੰਦਾ ਸਿਸਟਮ ਉਪਲਬਧ ਹੋ ਗਿਆ ਹੈ।ਕਿ ਅਮਨ ਸਾਂਤੀ ਵੀ ਇਮਾਨਦਾਰੀ ਤੇ ਸਚਾਈ ਦੇ ਵਾਂਗ ਅਲੋਪ ਹੋ ਗਈ।ਹਰ ਪਾਸੇ ਲੁਟ ਖਸੁਟ ਨੇ ਆਪਣੀ ਰਫਤਾਰ ਫੜ ਲਈ ਹੈ।ਮੁਲਕ ਦਾ ਕੁਝ ਬਣੇ ਜਾਂ ਨਾ ਬਣੇ ਪਰ ਮੰਤਰੀ ਆਪਣਾ ਬਣਾਓਂਣਾ ਮੁਖ ਰਖਦੇ ਹਨ।ਪੰਜਾਬ ਦਾ ਸਿਸਟਮ ਨਿਆਣੇ ਬਚੇ ਵਾਂਗ ਹੈ।ਜਿਸਦੀ ਕਿਸੇ ਨੂੰ ਕੋਈ ਸਮਝ ਹੀ ਨਹੀਂ ਆਓਂਦੀ।ਸਿਖਿਆ ਦੇ ਖੇਤਰ ਵਿਚ ਹੀ ਵੇਖ ਲਵੋ।ਸਕੂਲ ਦਿਨੋਂ ਦਿਨ ਬੰਦ ਹੋ ਰਹੇ ਹਨ।ਕਈ ਸਕੂਲ ਪਿੰਡ ਵਾਸੀਆਂ ਨੂੰ ਖੁਦ ਬੰਦ ਕਰਨੇ ਪੈ ਰਹੇ ਹਨ।ਕਿਓਂ ਕਿ ਓਥੇ ਅਧਿਆਪਕ ਪੂਰੇ ਨਹੀਂ।ਪਰ ਸਰਕਾਰ ਸਾਡੀ ਬੜੀ ਸਿਆਣੀ ਕਹਿੰਦੀ ਬਚੇ ਨਹੀਂ।ਅਧਿਆਪਕ ਵਾਧੂ ਹਨ ਭਰਤੀ ਨਹੀੰ ਕਰਨੇ ।ਜਦੋਂ ਕੋਈ ਪਾਰਟੀ ਜਿਤ ਕੇ ਸਤਾ ਚ ਆਓਂਦੀਆ। ਓਹ ਵਿਕਾਸ ਦੇ ਕੰਮਾਂ ਚ ਧਿਆਨ ਨਹੀਂ ਦਿੰਦੀ।ਓਹ ਵਿਰੋਧੀ ਪਾਰਟੀਆਂ ਤੇ ਟੀਕਾ ਟਿਪਣੀ ਹੀ ਕਰਦੀ ਰਹਿੰਦੀ ਹੈ।ਤਾਹਨੇ ਮੇਹਣੇ ਹੁੰਦੀ ਰਹਿੰਦੀ ਹੈ।ਇਹਨਾਂ ਦਾ ਆਪਣਾ ਹੀ ਰੰਡੀ ਰੋਣਾ ਠੀਕ ਨਹੀਂ ਆਓਂਦਾ।ਇਹ ਮੰਤਰੀ ਕੀ ਜਨਤਾ ਦਾ ਸਵਾਰਨਗੇ।ਇਹਨਾਂ ਦਾ ਹਾਲ ਰੋਜ ਅਖਬਾਰਾਂ ਵਿਚ ਟੀ.ਵੀ. ਚੈਨਲਾਂ ਤੇ ਵੇਖਣ ਨੂੰ ਮਿਲਦਾ ਹੈ।ਓਹ ਮੰਤਰੀ ਨੇ ਓਹ ਮੰਤਰੀ ਨੂੰ ਕੁਝ ਕਹਿ ਤਾ ਓਹਨੇ ਮੀਟਿੰਗ ਚ ਜਲੂਸ ਕਢ ਦਿਤਾ।ਅਜ ਓਹ ਮੰਤਰੀ ਨੇ ਓਹ ਮੰਤਰੀ ਵਿਰੁਧ ਨਾਅਰੇਬਾਜੀ ਕੀਤੀ।ਓਹ ਆਪਣਾ ਧੜਾ ਵਖ ਬਣਾਓਂਣਗੇ।ਇਕ ਪਾਰਟੀ ਦੂਜੀ ਪਾਰਟੀ ਦੇ ਇਲਾਕੇ ਚ ਰੈਲੀ ਕਰੂ।ਹੈ ਕੋਈ ਸਵਾਦ ਵਾਲੀ ਗਲ ਕੋਈ ਨਹੀਂ ਕੋਈ ਤੰਤ ਵਾਲੀ ਗਲ ਹੀ ਨਹੀੰ।ਸਭ ਨੂੰ ਸਿਆਸਤ ਦਾ ਭੂੰਤ ਚੜਿਆ ਹੋਇਆ ਹੈ।ਖੌਰੇ ਇਹ ਕਦੋਂ ਉਤਰੇਗਾ।ਕਦੋਂ ਸਾਡਾ ਮੁਲਕ ਚੰਗੇ ਪਲ ਵੇਖੇਗਾ।ਪਿੰਡਾਂ ਦੇ ਲੋਕਾਂ ਨੂੰ ਰਾਸਨ ਕਾਰਡਾਂ,ਪੈਨਸਨਾਂ ਚ ਉਲਝਾ ਲੈਂਦੇ ਹਨ।ਮੰਤਰੀਆਂ ਨੂੰ ਮੰਤਰੀ ਬਣਨ ਦਾ ਕੀ ਚੰਬ ਚੜਿਆ ਸੀ।ਜਦ ਕੋਈ ਚੰਗਾ ਕੰਮ ਹੀ ਨਹੀਂ ਕਰਨਾ।ਕਿਹੜਾ ਮੰਤਰੀਆ ਜੋ ਅਜ ਵੀ ਬੇਰੁਜਗਾਰੀ ਦੇ ਵਿਰੁਧ ਲੜਦਾ ਹੋਵੇ।ਕਿਹੜੇ ਮੰਤਰੀ ਨੇ ਰੋਸ ਮੁਜਾਹਰਾ ਕੀਤਾ ਬੇਰੁਜਗਾਰੀ ਦੇ ਵਿਰਧ।ਕਿਹੜਾ ਓਹ ਮੰਤਰੀ ਜੀਹਨੇ ਮੌਕੇ ਦੀ ਸਰਕਾਰ ਦਾ ਹੋ ਕੇ ਮੌਕੇ ਦੀ ਸਰਕਾਰ ਨੂੰ ਬੇਰੁਜਗਾਰੀ ਪ੍ਰਤੀ ਜਾਗਰੂਕ ਕੀਤਾ ਹੋਵੇ।ਇਹਨਾਂ ਨੂੰ ਆਪਣੇ ਆਹੁਦਿਆਂ ਤੋਂ ਲਾਹ ਦੇਣ ਲਈ ਮੀਟਿੰਗਾਂ, ਕਨਵੈਨਸਨਾਂ, ਰੈਲੀਆਂ ਤੇ ਧਰਨੇ ਕਰਨੇ ਯਾਦ ਆ ਜਾਂਦੇ ਹਨ।ਪਰ ਕਦੇ ਵੇਖਿਆ ਇਹਨਾਂ ਮੰਤਰੀਆਂ ਨੇ ਸੜਕਾਂ ਤੇ ਰੁਲਦੇ ਬੇਰੁਜਗਾਰਾਂ ਦਾ ਹਾਲ।ਓਹਨਾਂ ਬੇਰੁਜਗਾਰਾਂ ਦਾ ਦਿਤਾ ਕਦੇ ਸਾਥ।ਓਹਨਾਂ ਦੇ ਹਕ ਵਿਚ ਉਠਾਈ ਕਦੇ ਅਵਾਜ ਇਹਨਾਂ ਪੜੇ ਲਿਖੇ ਸੂਝਵਾਨ ਲੀਡਰਾ ਨੇ।ਨਹੀਂ ਕਦੇ ਨਹੀਂ ਕਿਓਂ ਕਿ ਇਹਨਾਂ ਨੂੰ ਆਪਣੇ ਵਾਲੇ ਰੰਡੀ ਰੋਣੇ ਚੋਂ ਹੀ ਵਹਿਲ ਨਹੀਂ।ਪਿੰਡਾਂ ਵਿਚ ਪੁਰਾਣੇ ਵਕਤਾਂ ਚ ਵਿਚ ਬੁੜੀਆਂ ਲੜਦੀਆਂ ਹੁੰਦੀਆਂ ਸੀ।ਜਿਵੇਂ ਅਜ ਕਲ ਸਾਡੇ ਮੰਤਰੀ ਲੜਦੇ ਹਨ ।ਓ ਵੀ ਬਾਹਾਂ ਕਢ ਕਢ ਲੜਦੇ ਹਨ।ਜੋ ਅਸੀਂ ਜਿਤਾ ਕੇ ਕੁਰਸੀ ਤੇ ਬਿਠਾ ਦਿਤੇ ਹਨ।ਇਹਨਾਂ ਨੂੰ ਪਿੰਡਾਂ ਵਿਚਲੇ ਗਰੀਬ ਕਿਸਾਨ ਨਹੀਂ ਦਿਸਦੇ।ਗਰੀਬ ਮਜਦੂਰ ਦਿਹਾੜੀਦਾਰ ਨਹੀਂ ਵਿਖਾਈ ਦਿੰਦੇ।ਸਾਡੀ ਜਵਾਨੀ ਸਰਕਾਰਾਂ ਦਾ ਹਾਲ ਵੇਖ ਕੇ ਵਿਦੇਸਾਂ ਨੂੰ ਜਾ ਰਹੀ ਹੈ।ਪਿੰਡਾਂ ਦੇ ਪਿੰਡ ਜਲਦੀ ਹੀ ਖਾਲੀ ਹੋ ਜਾਣਗੇ।ਬੇਰੁਜਗਾਰ ਜਵਾਨੀ ਸਰੇਆਮ ਰੁਲਦੀ ਫਿਰਦੀ ਆ ਸਿਸਟਮ ਨੂੰ ਲਾਹਨਤਾਂ ਪਾਓਂਦੀ।ਸਰਕਾਰ ਕਿਸ ਕੰਮ ਦੇ ਲਈ ਬਣਦੀ ਹੈ।ਓਹਨਾਂ ਕੰਮਾਂ ਚੋਂ ਕੋਈ ਤਾਂ ਕੰਮ ਸਹੀ ਕਰ ਦੇਵੇ।ਹਰ ਕੰਮ ਨੂੰ ਠੇਕੇ ਤੇ ਚਾੜ ਦਿਤਾ ਹੈ।ਸਰਮ ਦੀ ਹੀ ਗਲ ਹੈ ਜਿਸ ਮੁਲਕ ਵਿਚ ਸਰਕਾਰ ਦੇ ਹੀ ਪੁਤਲੇ ਫੂਕੇ ਜਾਣ।ਹਰ ਰੋਜ ਮੁਰਦਾਬਾਦ ਦੇ ਨਾਅਰੇ ਲਗਣ।ਰੈਲੀਆਂ ਧਰਨੇ ਕੀਤੇ ਜਾਣ।ਆਪਣੇ ਹਕਾਂ ਦੇ ਲਈ ਸੜਕਾਂ ਤੇ ਉਤਰਨਾ ਪਵੇ।ਓਥੋਂ ਦੇ ਸਿਸਟਮ ਦੇ ਰਖਵਾਲਿਆਂ ਨੂੰ ਕੀ ਕਿਹਾ ਜਾਵੇ।ਸਰਕਾਰ ਜੋ ਵੀ ਆਓਂਦੀ ਹੈ ।ਓਹ ਕਹਿ ਦਿੰਦੀ ਹੈ ਕਿ ਖਜਾਨਾ ਖਾਲੀ ਹੈ।ਖਜਾਨਾ ਭਰਨ ਦੇ ਲਈ ਕਰੋ ਕੁਝ।ਇਹ ਖਜਾਨਾ ਆਮ ਜਨਤਾਂ ਦੇ ਲਈ ਹੀ ਖਾਲੀ ਹੁੰਦਾ ਹੈ।ਪਰ ਜਦ ਆਪਣੀਆਂ ਤਨਖਾਹਾਂ ਲੈਣੀਆਂ ਹੁੰਦੀਆਂ ਹਨ।ਓਹ ਵਕਤ ਖਜਾਨਾਂ ਕਿਵੇਂ ਭਰ ਜਾਂਦਾ ਹੈ।ਗਡੀਆਂ ਦੇ ਕਾਫਿਲੇ ਬਣਾ ਕੇ ਘੁੰਮਣ ਵੇਲੇ ਖਜਾਨਾਂ ਕਿਥੋਂ ਭਰ ਜਾਂਦਾ ਹੈ।ਲਖਾਂ ਰੁਪਏ ਦਾ ਖਰਚਾ ਮੰਤਰੀ ਫਾਲਤੂ ਕਰਦੇ ਹਨ।ਇਹਨਾਂ ਵੇਲੇ ਖਜਾਨਾਂ ਕਿਵੇਂ ਭਰ ਜਾਂਦਾ ਹੈ।ਬੇਰੁਜਗਾਰਾਂ ਨੂੰ ਨੋਕਰੀ ਵੇਲੇ,ਮੁਲਾਜਮਾਂ ਦੀਆਂ ਤਨਖਾਹਾਂ ਵੇਲੇ ਖਜਾਨਾ ਨਾਮ ਦੀ ਚੀਜ ਖਾਲੀ ਹੋ ਜਾਂਦੀ ਹੈ।ਇਹਨਾਂ ਗਲਾਂ ਵੇਲੇ ਕਿਹੜਾ ਮੰਤਰੀ ਲੜਦਾ,ਰੋਸ ਮੁਜਾਹਰਾ ਕਰਦਾ,ਰੈਲੀਆਂ ਧਰਨੇ ਕਰਦਾ ਹੈ।ਬੇਰੁਜਗਾਰਾਂ ਨੂੰ ਰੁਜਗਾਰ ਦਿਵਾਓਂਣਾ ਧਰਨਾ ਲਾਇਆ,ਜਾਂ ਸਰਕਾਰ ਸਾਹਮਣੇ ਬੋਲਿਆ ਹੋਵੇ।ਨਹੀਂ ਕੋਈ ਨਹੀਂ ਬੋਲਦੇ ਬਸ ਆਪਣੀ ਖਿਸਕਦੀ ਕੁਰਸੀ ਨੂੰ ਵੇਖ ਹੀ ਆਪਸੀ ਕਾਟੋ ਕਲੇਸ ਕਰਦੇ ਹਨ।ਇਸ ਤਰਾਂ ਦੇ ਸਿਸਟਮ ਨੇ ਬਚੇ ਪੰਜਾਬ ਨੂੰ ਬਿਲਕੁਲ ਖਤਮ ਕਰਕੇ ਰਖ ਦੇਣਾ ਹੈ।