June 28, 2026 10:57 am

ਪਾਕਿਸਤਾਨ ਵਲੋਂ ਭਾਰਤ ਨਾਲ ਲੁਕਵੀਂ ਜੰਗ ਜਾਰੀ

ਇਹ ਗੱਲ ਸੱਚ ਹੈ ਕਿ ਮਹਾਰਾਜਾ ਕਸ਼ਮੀਰ ਨੇ ਆਪਣੀ ਰਿਆਸਤ ਕਸ਼ਮੀਰ ਸਾਡੇ ਹਵਾਲੇ ਕਰ ਦਿਤੀ ਸੀ ਅਤੇ ਉਸਦਾ ਇਹ ਫੈਸਲਾ, 1947 ਦੇ ਆਜ਼ਾਦੀ ਕਾਨੂੰਨ ਮੁਤਾਬਿਕ ਸਹੀ ਸੀ ਅਤੇ ਇਸ ਫੈਸਲੇ ਨੂੰ ਮਾਨਤਾ ਵੀ ਪ੍ਰਾਪਤ ਸੀ। ਅਗਰ ਕਸ਼ਮੀਰ ਦਾ ਕੁਝ ਹਿਸਾ ਪਾਕਿਅਸਤਾਨ ਨੇ ਕਬਾਇਲੀਆਂ ਰਾਹੀਂ ਆਪਣੇ ਕਬਜ਼ੇ ਵਿੱਚ ਕੀਤਾ ਵੀ ਸੀ ਤਾਂ ਇਹ ਗੈਰਕਾਨੂੰਨੀ ਸੀ। ਪਰ ਇਸ ਬਾਅਦ ਜਨਵਰੀ, 1949 ਵਿੱਚ ਸੰਯੀਂਕਤ ਰਾਸ਼ਟਰ ਦਾ ਫੈਸਲਾ ਆ ਗਿਆ ਜਿਸ ਵਿੱਚ ਇਹ ਤਿੰਨ ਸ਼ਰਤਾ ਲਗਾ ਦਿਤੀਆਂ ਗਈਆਂ ਸਨ- (1) ਤੁਰੰਤ ਜੰਗ ਬੰਦੀ ਕਰ ਦਿਤੀ ਜਾਵੇ (2) ਪਾਕਿਸਤਾਨ ਹਥਿਆਇਆ ਇਾਲਾਕਾ ਛਡ ਦੇਵੇ ਅਤੇ (3) ਸਾਰੇ ਕਸ਼ਮੀਰ ਵਿੱਚ ਰਾਏਸ਼ੁਮਾਰੀ ਕਰਵਾਈ ਜਾਵੇ। ਇਹ ਤਿੰਨ ਮਤਿਆਂ ਵਿਚੋਂ ਪਹਿਲਾ ਮਤਾ ਹੀ ਲਾਗੂ ਕੀਤਾ ਗਿਆ ਹੈ ਜਿਸ ਅਧੀਨ ਇਹ ਅਜ ਵਾਲੀ ਲਾਇਨ ਆਫ ਕੰਟਰੋਲ ਮਿਥੀ ਗਈ ਸੀ ਅਤੇ ਇਹੀ ਅਜ ਤਕ ਲਾਗੂ ਹੈ। ਬਾਕੀ ਦੇ ਦੋ ਮਤੇਹਾਲਾਂ ਤਕ ਲਮਕਾਅ ਅਵਸਥਾ ਵਿੱਚ ਹੀ ਹਨ। ਅਸੀਂ ਹਾਲਾਂ ਵੀ ਇਹ ਆਖੀ ਜਾ ਰਹੇ ਹਾਂ ਕਿ ਸਾਰੇ ਦਾ ਸਾਰਾ ਕਸ਼ਮੀਰ ਸਾਡਾ ਹੈ ਕਿਉਂਕਿ ਮਹਾਰਾਜਾ ਕਸ਼ਮੀਰ ਨੇ ਇਹ ਆਪਣੀ ਰਿਆਸਤ ਸਾਡੇ ਹਵਾਲੇ ਕਰ ਦਿੱਤੀ ਸੀ ਅਤੇ ਕਦੇ ਵੀ ਆਪਣਾ ਹੁਕਮ ਵਾਪਸ ਨਹੀਂ ਲਿਤਾ। ਇਹ ਗਲ ਵੀ ਸਪਸ਼ਟ ਹੈ ਕਿ ਉਹ ਆਪਣਾ ਕਸ਼ਮੀਰ ਛਡਕੇ ਉਸਦਾ ਚਾਰਜ ਸਾਡੇ ਹਵਲਾਲੇ ਕਰ ਗਿਆ ਸੀ ਅਤੇ ਆਪ ਰਾਜ ਛਡ ਗਿਆ ਸੀ।
ਅਸੀਂ ਲਾਇਨ ਆਫ ਕੰਟਰੋਲ ਮਨਕੇ ਚੁਪ ਕਰੀ ਬੈਠੇ ਹਾਂ, ਪਰ ਪਾਕਿਸਤਾਨ ਕਦੀ ਵੀ ਚੁਪ ਕਰਕੇ ਨਹੀਂ ਬੈਠਿਆ ਅਤੇ ਇਹ ਜਿਹੜੇ ਅਤਵਾਦੀ ਉਹ ਇਧਰ ਭੇਜ ਰਿਹਾ ਹੈ ਇਹ ਪਾਕਸਤਾਨ ਦੀ ਆਰਮੀ ਹੀ ਭਰਤੀ ਕਰਦੀ ਹੈ, ਪਾਕਿਸਤਾਨ ਦੀ ਆਰਮੀ ਹੀ ਸਿਖਲਾਈ ਦਿੰਦੀ ਹੈ ਅਤੇ ਉਹੀ ਹਥਿਆਰ ਅਤੇ ਬਾਰੂਦ ਦੇਕੇ ਆਪਣੀ ਹੀ ਛਤਰਛਾਇਆ ਵਿੱਚ ਇਹ ਅਤਵਾਦੀ ਇਥਰ ਭੇਜਦੀ ਰਹਿੰਦੀ ਹੈ ਅਤੇ ਇਹ ਆਤਵਾਦੀਆਂ ਨੇ ਇਧਰਬ ਦਾ ਮਾਹੋਲ ਖਰਾਬ ਕਰ ਰਖਿਆ ਹੈ। ਕਿਤਨੀਆਂ ਹੀ ਜਾਨਾ ਜਾ ਚੁਕੀਆਂ ਹਨ ਅਤੇ ਕਸ਼ਮੀਰ ਦੀ ਸੈਰ ਸਪਾਟਾ ਉਦਯੋਗ ਵੀ ਘਾਟੇ ਵਿੱਚ ਜਾ ਰਿਹਾ ਹੈ ਕਿਉਂਕਿ ਹਰ ਪਾਸੇ ਜਾਨ ਦਾ ਖਤਰਾ ਬਣਿਆ ਰਹਿੰਦਾ ਹੈ। ਪਾਕਿਸਤਾਨ ਨੇ ਆਪਣੇ ਅਸਰ ਰਸੂਖ ਨਾਲ ਇਸ ਪਾਸੇ ਦੇ ਕਸ਼ਮੀਰ ਵਿੱਚ ਵੀ ਕੁਝ ਧਿਰਾ ਐਸੀਆਂ ਖੜੀਆਂ ਕਰ ਦਿਤੀਆਂ ਹਨ ਜਿਹੜੀਆਂ ਵਖਵਾਦੀ ਹਨ ਅਤੇ ਕਦੀ ਕਦੀ ਇਹ ਵੀ ਆਖ ਦਿੰਦੀਆਂ ਹਨ ਕਿ ਉਹ ਵਖਰਾ ਕਸ਼ਮੀਰ ਦੇਸ਼ ਚਾਹੁੰਦੀਆਂ ਹਨ। ਪਰ ਇਹ ਗਲ ਸਪਸ਼ਟ ਹੈ ਕਿ 1947 ਦੇ ਆਜ਼ਾਦੀ ਕਾਨੂੰਨ ਮੁਤਾਬਿਕ ਸਾਰੇ ਦਾ ਸਾਰਾ ਕਸ਼ਮੀਰ ਭਾਰਤ ਦਾ ਹੈ ਕਿਉ-ਕਿ ਮਹਾਰਾਜਾ ਕਸ਼ਮੀਰ ਨੇ ਆਪਣੀ ਮਰਜ਼ੀ ਨਾਲ ਆਪਣੀ ਰਿਆਸਤ ਭਾਰਤ ਦੇ ਹਵਲਾਲੇ ਕਰ ਦਿਤੀ ਸੀ ਅਤੇ ਅਸੀਂ ਉਸ ਪਾਸੋ- ਚਾਰਜ ਵੀ ਲੈ ਲਿਆ ਹੈ ਅਤੇ ਇਹ ਜਿਹੜਾ ਇਲਾਕਾ ਇਸ ਵਕਤ ਪਾਕਿਸਤਾਨ ਪਾਸ ਹੈ ਉਹ ਇਲਾਕਾ ਅਸੀਂ ਵਾਪਸ ਲੈਣ ਦੇ ਹਕਦਾਰ ਹਾਂ।
ਦੂਜੇ ਪਾਸੇ ਅਸੀਂ ਸੰਯੁਕਤ ਰਾਸ਼ਟਰ ਦੇ 1949 ਦੇ ਤਿੰਨ ਮਤਿਆਂ ਦੀ ਪਾਲਣਾ ਕਰਨ ਲਈ ਵੀ ਪਾਬੰਦ ਹਾਂ ਅਤੇ ਹਾਲਾਂ ਤਕ ਸੰਯੁਕਤ ਰਾਸ਼ਟਰ ਪਾਸ ਅਸੀਂ ਮੁੜ ਬੇਨਤੀ ਨਹੀਂ ਕੀਤੀ ਕਿ 1949 ਦੇ ਤਿੰਨ ਮਤਿਆਂ ਉਤੇ ਮੁੜ ਨਜ਼ਰਸਾਨੀ ਕੀਤੀ ਜਾਵੇ। ਅਜ ਵੀ ਅਗਰ 1947 ਦੇ ਬਟਵਾਰਾ ਐਕਟ ਅਧੀਨ ਕੇਸ ਵਿਚਾਰਿਆ ਜਾਂਦਾ ਹੈ ਤਾਂ ਸਾਰੇ ਦਾ ਸਾਰਾ ਕਸ਼ਮੀਰ ਭਾਰਤ ਦਾ ਹੈ ਕਿਉਂਕਿ ਕਸ਼ਮੀਰ ਰਿਆਸਤ ਦੇ ਮਹਾਰਾਜਾ ਨੇ ਕਸ਼ਮੀਰ ਸਾਡੇ ਹਵਲੇ ਕਰ ਦਿਤਾ ਸੀ ਅਤੇ ਅਸੀਂ ਸਾਰੇ ਕਸ਼ਮੀਰ ਦੇ ਮਾਲਕ ਹਾਂ।
ਪਾਕਿਸਤਾਨ ਨੂੰ ਇਸ ਗਲ ਦਾ ਪਤਾ ਹੈ ਅਤੇ ਉਹ ਹਾਲਾਂ ਵੀ ਕਿਸੇ ਬਹਾਨੇ ਹਥਿਆਇਆ ਕਸ਼ਮੀਰ ਆਪਣੇ ਪਾਸ ਰਖਣਾ ਚਾਹੁੰਦਾ ਹੈ ਅਤੇ ਉਹ ਹਾਲਾਂ ਵੀ ਇਹੀ ਆਖੀ ਜਾ ਰਿਹਾ ਹੈ ਕਿ ਕਸ਼ਮੀਰ ਵਿੱਚ ਬਹੁਤੀ ਆਬਾਦੀ ਮੁਸਲਸਲਮਾਨਾ ਦੀ ਹੈ ਇਸ ਲਈ ਕਸ਼ਮੀਰ ਵਿੱਚ ਰਾਏਸ਼ੁਮਾਰੀ ਹੋਣੀ ਚਾਹੀਦੀ ਹੈ ਅਤੇ ਕਸ਼ਮੀਰ ਪਾਕਿਸਤਾਨ ਹਵਾਲੇ ਕਰ ਦਿਤਾ ਜਾਣਾ ਚਾਹੀਦਾ ਹੈ। ਇਸ ਲਈ ਕਸ਼ਮੀਰ ਦੀ ਸਮਸਿਆ ਨੂੰ ਆਪਣੇ ਹਕ ਵਿੱਚ ਜਿਉ-ਦਾ ਰਖਣ ਲਈ ਪਾਕਿਸਤਾਨ ਇਹ ਅਸਿਧੀ ਲੜਾਈ, ਅਰਥਾਤ ਇਹ ਅਤਵਾਦੀਆਂ ਰਾਹੀਂ ਲੁਕਵੀਂ ਜੰਗ ਛੇੜੀ ਬੈਠਾ ਹੈ। ਇਹ ਜੰਗ ਕਸ਼ਮੀਰੀਆਂ ਦੀ ਨਹੀਂ ਹੈ ਬਲਕਿ ਪਾਕਿਸਤਾਨ ਦੀ ਆਮੀ ਚਲਾ ਰਹੀ ਹੈ ਅਤੇ ਅਜ ਵੀ ਦੁਨੀਆਂ ਭਰ ਦੇ ਸਾਹਮਣੇ ਪਾਕਿਸਤਾਨ ਨੇ ਕਦੀ ਵੀ ਇਹ ਨਹੀਂ ਮਨਿਆ ਕਿ ਇਹ ਅਤਵਾਦੀ ਜੰਗ ਉਸਦੀ ਛੇੜੀ ਹੋਈ ਹੈ। ਅਜ ਵੀ ਪਾਕਿਸਤਾਨ ਇਹੀ ਆਖੀ ਜਾ ਰਿਹਾ ਹੈ ਕਿ ਇਹ ਜੰਗ ਕਸ਼ਮੀਰੀਆਂ ਦੀ ਆਪਣੀ ਜੰਗ ਹੈ ਅਤੇ ਉਹ ਆਜ਼ਾਦ ਹੋਣਾ ਚਾਹੁੰਦੇ ਹਨ ਅਤੇ ਪਾਕਿਸਤਾਨ ਵਿੱਚ ਜਿਹੜੀ ਵੀ ਸਿਵਲੀਅਨ ਸਰਕਾਰ ਬਣਦੀ ਹੈ ਉਹ ਮਿਲਟਰੀ ਦੀਆਂ ਗਲਾਂ ਮਨਣ ਉਤੇ ਮਂਜਬੂਰ ਰਹਿੰਦੀ ਹੈ ਕਿਉਂਕਿ ਪਾਕਿਸਤਾਨ ਵਿੱਚ ਹਾਲਾਂ ਤਕ ਪਰਜਾਤੰਤਰ ਜਿਹੜਾ ਵੀ ਆਇਆ ਹੈ ਉਹ ਵੀ ਮਿਲਟਰੀ ਅਧੀਨ ਹੀ ਕੰਮ ਕਰਨ ਲਈ ਮਜਬੂਰ ਰਿਹਾ ਹੈ। ਇਸ ਪਾਕਿਸਤਾਨ ਵਿੱਚ ਦੋ ਵਾਰੀਂ ਸਿਧਾ ਮਿਲਟਰੀ ਰਾਜ ਵੀ ਚਲਾਇਆ ਜਾ ਚੁਕਾ ਹੈ ਅਤੇ ਹੁਣ ਵੀ ਸਿਵਲਿਅਨ ਸਰਕਾਰਾਂ ਮਿਲਟਰੀ ਰਾਜ ਦਾ ਡਰ ਖਾਈ ਬੈਠੀਆਂ ਹਨ।
ਪਾਕਿਸਤਾਨ ਨੂੰ ਪਤਾ ਵੀ ਹੈ ਕਿ ਇਹ ਅਤਵਾਦੀਆਂ ਰਾਹੀਂ ਜਾਂ ਇਸ ਲਕਵੀਂ ਜੰਗ ਦਾ ਕੋਈ ਫਾਇਦਾ ਨਹੀਂ ਹੈ। ਪਾਕਿਸਤਾਨ ਆਪਣੇ ਨੌਜਵਾਨਾ ਦੀ ਕੁਰਬਾਨੀ ਦਈ ਜਾ ਰਿਹਾ ਹੈ ਅਤੇ ਇਹ ਵੀ ਹੈਰਾਨੀ ਦੀ ਗਲ ਹੈ ਕਿ ਪਾਕਿਸਤਾਨ ਦੀ ਜੰਤਾ ਜਿਨ੍ਹਾਂ ਦੇ ਨੌਜਵਾਨ ਪੁਤਰ ਮਾਰੇ ਜਾ ਰਹੇ ਹਨ, ਉਹ ਵੀ ਚੁਪ ਹਨ। ਹੋ ਸਕਦਾ ਹੈ ਪਾਕਿਸਤਾਨ ਵਿਧੱ ਇਹ ਮਾਰੇ ਜਾਂਦੇ ਨੌਜਵਾਨਾ ਦੇ ਮਾਪਿਆਂ ਨੂੰ ਕੋਈ ਵਡਾ ਹਰਜਾਨਾ ਜਾਂ ਪੈਨਸ਼ਨ ਵੀ ਦਿਤੀ ਜਾਦੀ ਹੋਵੇ। ਪਰ ਕੁਲ ਮਿਲਾਕੇ ਇਸ ਛੁਪਵੀਂ ਜੰਗ ਦਾ ਪਾਕਿਸਤਾਨ ਨੂੰ ਕੋਈ ਫਾਇਦਾ ਨਹੀਂ ਹੈ ਅਤੇ ਇਹ ਗਲ ਵੀ ਸਾਫ ਹੈ ਕਿ ਜਿਹੜਾ ਵੀ ਨੌਜਵਾਨ ਅਤਵਾਦੀਆਂ ਵਿੱਚ ਸ਼ਾਮਲ ਹੁੰਦਾ ਹੈ ਉਸਦੀ ਮੌਤ ਯਕੀਨੀ ਹੋ ਜਾਂਦੀ ਹੈ। ਐਸੀਆਂ ਮੌਤਾਂ ਨੂੰ ਪਾਕਿਸਤਾਨ ਕੁਰਬਾਨੀਆਂ ਦਾ ਨਾਮ ਦੇਕੇ ਪਾਕਿਸਤਾਨੀ ਨੌਜਵਾਨਾ ਦੇ ਦਿਮਾਗ਼ ਧੋਈ ਜਾ ਰਿਹਾ ਹੈ। ਇਹ ਕੁਰਬਾਨੀਆਂ ਨਹੀਂ ਹਨ, ਬਲਕਿ ਪਾਕਸਤਾਨ ਦੀ ਆਰਮੀ ਦੀ ਗਲਤ ਸਾਜ਼ਿਸ਼ ਹੈ। ਪਾਕਿਸਤਾਨ ਦੀ ਆਰਮੀ ਆਣੀ 1965 ਅਤੇ ਬੰਗਲਾ ਦੇਸ਼ ਦੀ ਜੰਗ ਵਿੱਚ ਹਾਰ ਦਾ ਬਦਲਾ ਵੀ ਲੈਣਾ ਚਾਹੁੰਦੀ ਹੈ। ਇਹ ਗਲਾਂ ਵੀ ਅਜ ਦੁਨੀਆਂ ਭਰ ਵਿੱਚ ਪਤਾ ਲਗ ਗਈਆਂ ਹਨ, ਪਰ ਕੋਈ ਵੀ ਦੇਸ਼ ਅਗੇ ਆਕੇ ਪਾਕਿਸਤਾਨ ਨੂੰ ਸਮਝਾਉਦ ਦੀ ਕੋਸ਼ਿਸ਼ ਨਹੀਂ ਪਿਆ ਕਰਦਾ।
ਕਸ਼ਮੀਰ ਦਾ ਮਸਲਾ ਅਜ ਲਮਕਾਅ ਅਵਸਥਾ ਵਿੱਚ ਹੀ ਪਿਆ ਹੋਇਆ ਹੈ ਅਤੇ ਇਸ ਲਮਕਾਅ ਅਵਸਥਾ ਨੇ ਕਿਤਨੇ ਹੀ ਭਿਆਨਕ ਨਤੀਜੇ ਸਾਹਮਣੇ ਆ ਰਹੇ ਹਨ। ਇਸ ਲਈ ਅਜ ਵਕਤ ਆ ਗਿਆ ਹੈ ਕਿ ਇਸ ਮਸਲੇ ਉਤੇ ਮੁੜ ਵਿਚਾਰ ਕੀਤੀ ਜਾਵੇ। ਅਜ ਸੰਯੁਕਤ ਰਾਸ਼ਟਰ ਆਪ ਹੀ ਇਹ ਮਸਲਾ ਨਜ਼ਰਸਾਨੀ ਲਈ ਖੋਲ੍ਹ ਸਕਦਾ ਹੈ ਅਤੇ ਪਹਿਲਾਂ ਜਿਹੜੇ ਤਿੰਨ ਮਤੇ ਪਾਸ ਕੀਤੇ ਗਏ ਸਨ ਉਨ੍ਹਾਂ ਉਤੇ ਮੁੜ ਵਿਚਾਰ ਕੀਤੀ ਜਾ ਸਕਦੀ ਹੈ। ਕਸ਼ਮੀਰ ਦੇ ਮਹਾਰਾਜਾ ਨੇ ਆਪਣੀ ਰਿਆਸਤ ਭਾਰਤ ਹਵਲੇ ਕਰ ਦਿਤੀ ਸੀ ਅਤੇ ਉਸਦੀ ਇਹ ਕਾਰਵਾਈ 1947 ਦੇ ਬਟਵਾਰਾ ਕਾਨੂੰਨ, ਆਜ਼ਾਦੀ ਕਾਨੂੰਨ ਅਧੀਨ ਕਾਨੂੰਨੀ ਸੀ ਅਤੇ ਇਸ ਲਈ ਜਿਹੜਾ ਪਾਕਿਸਤਾਨ ਨੇ ਕਸ਼ਮੀਰ ਦਾ ਹਿਸਾ ਦਬਾ ਰਖਿਆ ਹੈ ਉਹ ਗੈਰਕਾਨੂੰਨੀ ਹੈ। ਇਹ ਇਲਾਕਾ ਪਾਕਿਸਤਾਨ ਪਾਸੋਂ ਛੁਡਵਾਕੇ ਭਾਰਤ ਦੇ ਹਵਾਲੇ ਕਰਨਾ ਬਣਦਾ ਹੈ ਅਤੇ ਸਾਡੇ ਸੰਵਿਧਾਨ ਵਿੱਚ ਰਾਏਸੁਮਾਰੀ ਦਾ ਹਕ ਨਹੀਂ ਹੈ, ਇਸ ਲਈ ਇਹ ਰਾਏਸੁਮਾਰੀ ਵਾਲਾ ਮਤਾ ਵਾਪਸ ਲਿਤਾ ਜਾ ਸਕਦਾ ਹੈ। ਇਹ ਮਸਲਾ ਹਲ ਕਰ ਦਿਤਾ ਜਾਣਾ ਚਾਹੀਦਾ ਹੈ।
ਅਸਲ ਵਿੱਚ ਇਹ ਅਜ ਦੁਨੀਆਂ ਵਿੱਚ ਜਿਹੜਾ ਅਤਵਾਦ ਬਣ ਆਇਆ ਹੈ ਇਸ ਦਾ ਜਨਮ ਵੀ ਕਸ਼ਮੀਰ ਮਸਲੇ ਵਿਚੋਂ ਹੀ ਹੋਇਆ ਸੀ ਅਤੇ ਸਾਡਾ ਮੁਲਕ ਦੁਨੀਆਂ ਭਰ ਵਿੱਚ ਉਚੀ ਆਵਾਜ਼ ਨਾਲ ਆਖ ਰਿਹਾ ਸੀ ਕਿ ਇਸ ਅਤਵਾਦ ਨੂੰ ਰੋਕਿਆ ਜਾਵੇ, ਪਰ ਦੁਨੀਆਂ ਭਰ ਦੇ ਲੋਕਾਂ ਨੇ ਇਹ ਆਖਕੇ ਹੀ ਗਲ ਟਾਲ ਦਿਤੀ ਸੀ ਕਿ ਇਹ ਭਾਰਤ ਅਤੇ ਪਾਕਿਸਤਾਨ ਦਾ ਨਿਜਰੀ ਜਿਹਾ ਮਸਲਾ ਹੈ। ਪਰ ਅਜ ਪਾਕਿਸਤਾਨ ਵਲੋ- ਪੈਦਾ ਕੀਤਾ ਇਹ ਅਤਵਾਦ ਦੁਨੀਆਂ ਭਰ ਵਿੱਚ ਫੈਲ ਗਿਆ ਹੈ ਅਤੇ ਦੁਨੀਆਂ ਭਰ ਲਈ ਖਤਰਾ ਬਣ ਗਿਆ ਹੈ। ਅਜ ਅੰਤਰ ਰਾਸ਼ਟਰੀ ਪਧਰ ਤਕ ਇਹ ਅਤਵਾਦ ਮਹਿਸੂਸ ਕੀਤਾ ਜਾ ਰਿਹਾ ਹੈ ਅਤੇ ਇਸਨੂੰ ਖਤਮ ਕਰਨ ਦੀਆਂ ਸਕੀਮਾ ਬਣਾਈਆਂ ਜਾ ਰਹੀਆ ਹਨ ਅਤੇ ਹਾਲਾਂ ਵੀ ਦੁਨੀਆਂ ਦੇ ਲੋਕਾਂ ਦੀ ਸਮਝ ਵਿੱਚ ਇਹ ਨਹੀਂ ਆ ਰਿਹਾ ਕਿ ਜਦ ਤਕ ਇਹਅਤਵਾਦ ਦੀਆਂ ਜੜ੍ਹਾਂ ਕਸ਼ਮੀਰ ਵਿਚੋਂ ਖਤਮ ਨਹੀਂ ਕੀਤੀਆਂ ਜਾਂਦੀਆਂ, ਇਹ ਅਤਵਾਦ ਦੁਨੀਆਂ ਭਰ ਲਈ ਮੁਸੀਬਤ ਬਣਿਦਾ ਰਵੇਗਾ।
ਇਸ ਲਈ ਅਜ ਸੰਯੁਕ ਰਾਸ਼ਟਰ ਖੁਦ ਹੀ ਇਹ ਮਸਲਾ ਹਕ ਵਿੱਚ ਲੈਕੇ ਇਸਦਾ ਕੋਈ ਸਮਾਧਾਨ ਕਢ ਨਿਕਾਲੇ ਤਾਂ ਬਿਹਤਰ ਹੈ।

Send this to a friend