ਆਸਾਮ ਦੀ ਸੁੰਦਰੀ ਇੰਦਰਾਣੀ ਤਾਲੁਕਦਾਰ ਤਾਮਿਲ ਅਤੇ ਤੇਲਗੂ ਫ਼ਿਲਮਾਂ ਦੇ ਨਾਲ-ਨਾਲ ਬਾਲੀਵੁੱਡ ਵਿਚ ਵੀ ਰੁੱਝ ਗਈ ਹੈ। ਪਹਿਲਾਂ ਨਵਾਜ਼ੂਦੀਨ ਸਿਦੀਕੀ ਦੇ ਨਾਲ ‘ਲਤੀਫ’ ਵਿਚ ਅਭਿਨੈ ਕਰਨ ਤੋਂ ਬਾਅਦ ਹੁਣ ਜਲਦੀ ਹੀ ਇੰਦਰਾਣੀ ‘ਅਪਰਿਚਿਤ ਸ਼ਕਤੀ’ ਵਿਚ ਦਿਸੇਗੀ। ਇਸ ਫ਼ਿਲਮ ਦੇ ਨਾਇਕ ਹਨ ਰਾਜਪਾਲ ਯਾਦਵ ਅਤੇ ਉਹ ਇਸ ਵਿਚ ਦੋਹਰੀ ਭੂਮਿਕਾ ਵਿਚ ਹੈ। ਇਕ ਭੂਮਿਕਾ ਵਿਚ ਉਹ ਸਿੱਧੇ ਸਾਦੇ ਨੌਜਵਾਨ ਹਨ ਅਤੇ ਇਥੇ ਉਨ੍ਹਾਂ ਦੀ ਨਾਇਕਾ ਗੁੰਜਨ ਪੰਤ ਹੈ ਜਦੋਂ ਕਿ ਦੂਜੀ ਭੂਮਿਕਾ ਇਕ ਇਸ ਤਰ੍ਹਾਂ ਦੇ ਇਨਸਾਨ ਦੀ ਹੈ ਜਿਸ ਨੂੰ ਅਪਰਿਚਿਤ ਸ਼ਕਤੀ ਹਾਸਲ ਹੈ ਅਤੇ ਇਸ ਦੀ ਨਾਇਕਾ ਦਾ ਜ਼ਿੰਮਾ ਇੰਦਰਾਣੀ ਨੂੰ ਸੌਂਪਿਆ ਗਿਆ ਹੈ। ਇਹ ਸਾਇਕੋ ਡ੍ਰਾਮਾ ਫ਼ਿਲਮ ਹੈ ਅਤੇ ਇੰਦਰਾਣੀ ਅਨੁਸਾਰ ਇਸ ਫ਼ਿਲਮ ਵਿਚ ਕੰਮ ਕਰਕੇ ਉਨ੍ਹਾਂ ਨੇ ਰਾਜਪਾਲ ਯਾਦਵ ਤੋਂ ਕਾਫੀ ਕੁਝ ਸਿੱਖਿਆ ਹੈ।