ਜਿਲਾ ਪ੍ਰੀਸ਼ਦ ਚੋਣ ਜਿੱਤਣ ਤੋਂ ਬਾਅਦ ਬਬਲਜੀਤ ਖਿਆਲਾ ਨੇ ਕੀਤਾ ਭੈਣੀ ਜੋਨ ਦਾ ਧੰਨਵਾਦੀ ਦੌਰਾ

ਖਿਆਲਾ ਕਲਾਂ, 4 ਸਤੰਬਰ (ਰਵਿੰਦਰ ਸਿੰਘ ਖਿਆਲਾ)- ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਜੋਨ ਭੈਣੀ ਬਾਘਾ ਤੋਂ ਕਾਂਗਰਸ ਪਾਰਟੀ ਦੇ ਬਬਲਜੀਤ ਸਿੰਘ ਖਿਆਲਾ ਨੇ ਅਜ ਜਿਲਾ ਪ੍ਰੀਸ਼ਦ ਦੀ ਸੀਟ ਜਿਤਣ ਤੇ ਭੈਣੀ ਬਾਘਾ ਜੋਨ ਦਾ ਧੰਨਵਾਦੀ ਦੌਰਾ ਕੀਤਾ। ਉਨ੍ਹਾਂ ਦੇ ਨਾਲ ਕਾਂਗਰਸ ਪਾਰਟੀ ਅਤੇ ਮਾਨਸਾ ਹਲਕੇ ਦੇ ਸੇਵਾਦਾਰ ਮਨੋਜ ਬਾਂਸਲ ਜੀ ਨੇ ਵੀ ਧੰਨਵਾਦੀ ਦੌਰਾ ਕੀਤਾ ਉਨਾਂ ਪਿੰਡ ਤਾਮਕੋਟ, ਬੁਰਜ ਹਰੀ, ਭੈਣੀ ਬਾਘਾ, ਬੁਰਜ ਰਾਠੀ, ਖੜਕ ਸਿੰਘ ਵਾਲਾ, ਮਾਨਸਾ ਖੁਰਦ ਪਿੰਡਾਂ ਦੇ ਲੋਕਾਂ ਦਾ ਧੰਨਵਾਦ ਕੀਤਾ। ਬਬਲਜੀਤ ਸਿੰਘ ਖਿਆਲਾ ਨੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਤੁਸੀਂ ਮੈਨੂੰ ਅਤੇ ਕਾਂਗਰਸ ਪਾਰਟੀ ਨੂੰ ਇੰਨਾ ਮਾਣ ਬਖਸ਼ਿਆ ਹੈ ਮੈਂ ਤੁਹਾਡਾ ਸ਼ਬਦਾਂ ਵਿਚ ਧੰਨਵਾਦ ਨਹੀਂ ਕਰ ਸਕਦਾ ਕਿ ਤੁਸੀਂ ਵਧ ਤੋਂ ਵਧ ਵੋਟਾਂ ਪਾ ਕੇ ਇਹ ਸੀਟ ਸਾਡੀ ਝੋਲੀ ਵਿਚ ਪਾਈ ਹੈ । ਉਨਾਂ ਅਗੇ ਕਿਹਾ ਕਿ ਤੁਹਾਡੇ ਸਾਰੇ ਕੰਮਾਂ ਨੂੰ ਪਹਿਲ ਦੇ ਅਧਾਰ ਤੇ ਹਲ ਕੀਤਾ ਜਾਵੇਗਾ ਤੁਸੀ ਜਦੋਂ ਵੀ ਚਾਹੋ ਸਾਡੇ ਕੋਲ ਆ ਸਕਦੇ ਓ ਤੁਹਾਡੇ ਲਈ ਮੇਰੇ ਘਰ ਦੇ ਦਰਵਾਜੇ ਹਮੇਸ਼ਾ ਖੁਲੇ ਰਹਿਣਗੇ ਅਤੇ ਅਖੀਰ ਵਿਚ ਉਨਾਂ ਫਿਰ ਸਾਰੇ ਹੀ ਵੋਟਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ 7 ਅਕਤੂਬਰ ਨੂੰ ਰੈਲੀ ਤੇ ਜਾਣ ਲਈ ਵੀ ਸੰਬੋਧਨ ਕੀਤਾ।

Send this to a friend