ਨਵੀਂ ਦਿੱਲੀ, 20 ਮਾਰਚ (ਪੀ.ਟੀ.)- ਹੋਲੀ ਦੇ ਦਿਨ ਤੇ ਉਹ ਵੀ ਉਡਾਣ ਦੇ ਦੌਰਾਨ ਆਪਣੇ ਜਹਾਜ਼ਾਂ ’ਚ ਨੱਚਣਾ ਤੇ ਹੋਲੀ ਮਨਾਉਣਾ ਸਪਾਈਸ ਜੈ¤ਟ ਨੂੰ ਕਾਫ਼ੀ ਮਹਿੰਗਾ ਪਿਆ ਹੈ। ਗੋਆ ਤੋਂ ਬੈਂਗਲੁਰੂ ਜਾਣ ਵਾਲੀ ਫਲਾਈਟ ਦੀ ਵੀਡੀਓ ਵਾਇਰਲ ਹੁੰਦੇ ਹੀ ਡੀ.ਜੀ.ਸੀ.ਏ. ਨੇ ਸਪਾਈਸ ਜੈ¤ਟ ਏਅਰਲਾਈਨ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਦੇ ਹੋਏ ਕਿਹਾ ਹੈ ਕਿ ਕਿਉਂ ਨਾ ਤੁਹਾਡੇ ਲਾਈਸੈਂਸ ਨੂੰ ਮੁਅੱਤਲ ਕਰ ਦਿੱਤਾ ਜਾਵੇ। ਸਪਾਈਸ ਜੈ¤ਟ ਨੇ ਇਸ ਤੋਂ ਬਾਅਦ ਸਖ਼ਤ ਕਦਮ ਉਠਾਉਂਦੇ ਹੋਏ ਦੋ ਦੋਸ਼ੀ ਪਾਇਲਟਾਂ ਨੂੰ ਮੁਅੱਤਲ ਕਰ ਦਿੱਤਾ ਹੈ। ਇਸ ਵੀਡੀਓ ’ਚ ਕੇਬਿਨ ਕਰੂ ਨੱਚਦੀ ਹੋਈ ਵੇਖੀ ਜਾ ਰਹੀ ਹੈ।