June 28, 2026 2:30 am

ਮੁੰਬਈ ਸ਼ਕਤੀ ਮਿਲ ਜਬਰ ਜਨਾਹ ਦੇ ਸਾਰੇ ਮੁਲਜ਼ਮ ਦੋਸ਼ੀ ਕਰਾਰ

ਮੁੰਬਈ, 20 ਮਾਰਚ (ਪੀ.ਟੀ.)-ਮੁੰਬਈ ਜਬਰ ਜਨਾਹ ਦੇ ਸਾਰੇ ਚਾਰ ਮੁਲਜ਼ਮਾਂ ਨੂੰ ਮੁੰਬਈ ਦੀ ਸੈਸ਼ਨ ਕੋਰਟ ਨੇ ਦੋਸ਼ੀ ਕਰਾਰ ਦਿੱਤਾ ਹੈ। ਸ਼ਕਤੀ ਮਿਲ ’ਚ ਦੋ ਸਮੂਹਿਕ ਜਬਰ ਜਨਾਹ ਦੇ ਮਾਮਲਿਆਂ ’ਚ ਮੁੰਬਈ ਦੀ ਸੈਸ਼ਨ ਕੋਰਟ ਨੇ ਵੀਰਵਾਰ ਨੂੰ ਆਪਣਾ ਫੈਸਲਾ ਸੁਣਾਇਆ। ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਆਰ. ਆਰ ਪਾਟਿਲ ਵੀ ਫੈਸਲਾ ਸੁਣਾਏ ਜਾਣ ਦੇ ਵਕਤ ਕੋਰਟ ’ਚ ਮੌਜੂਦ ਸਨ। ਅਦਾਲਤ ਨੇ ਚਾਰਾਂ ਮੁਲਜ਼ਮਾਂ ਸਿਰਾਜ ਖਾਨ, ਸਲੀਮ ਅੰਸਾਰੀ, ਮੁਹੰਮਦ ਕਾਸਿਮ ਉਰਫ ਕਾਸਿਮ ਬੰਗਾਲੀ ਤੇ ਵਿਜੈ ਜਾਧਵ ਨੂੰ ਦੋਸ਼ੀ ਕਰਾਰ ਦਿੱਤਾ ਹੈ। ਇਨ੍ਹਾਂ ਨੂੰ ਧਾਰਾ 376ਡੀ, 377 ਤੇ 354 ਦੇ ਤਹਿਤ ਦੋਸ਼ੀ ਕਰਾਰ ਦਿੱਤਾ ਗਿਆ।

Send this to a friend