ਹੁਸ਼ਿਆਰਪੁਰ, 20 ਮਾਰਚ (ਪੀ.ਟੀ.)- ਜਨਰਲ ਸਟੋਰ ਦੇ ਮਾਲਕ ’ਤੇ ਤੇਜ਼ਾਬ ਸੁੱਟਣ ਵਾਲੇ ਮਾਮਲੇ ਦੀ ਸੁਣਵਾਈ ਕਰਦਿਆਂ ਏ. ਸੀ. ਜੇ. ਐ¤ਮ. ਲਖਵਿੰਦਰ ਕੌਰ ਦੀ ਅਦਾਲਤ ਨੇ ਦੋਸ਼ੀ ਪਾਏ ਗਏ ਵਿਅਕਤੀ ਨੂੰ 7 ਸਾਲ ਦੀ ਸਜ਼ਾ ਤੇ 75 ਹਜਾਰ ਜ਼ੁਰਮਾਨੇ ਦੇ ਹੁਕਮ ਸੁਣਾਏ। ਅਦਾਲਤ ਨੇ ਉਕਤ ਜੁਰਮਾਨੇ ਦੀ ਰਕਮ ’ਚੋਂ 50 ਹਜ਼ਾਰ ਰੁਪਏ ਪੀੜ੍ਹਤ ਨੂੰ ਦੇਣ ਲਈ ਕਿਹਾ। ਹਰਜੀਤ ਸਿੰਘ ਨੇ 15 ਮਾਰਚ, 2009 ਨੂੰ ਥਾਣਾ ਮਾਡਲ ਟਾਊਨ ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ ’ਚ ਦੱਸਿਆ ਸੀ ਕਿ ਉਸ ਨੇ ਉਕਤ ਦੁਕਾਨ ਬਲਜੀਤ ਸਿੰਘ ਪੁ¤ਤਰ ਬਲਦੇਵ ਸਿੰਘ, ਵਾਸੀ ਮਾਡਲ ਟਾਊਨ ਦੇ ਦਾਦਾ ਤੋਂ ਕਰੀਬ 23 ਸਾਲਾਂ ਪਹਿਲਾਂ ਕਿਰਾਏ ’ਤੇ ਲਈ ਸੀ ਜਿਸ ਦਾ ਕਿਰਾਇਆ ਉਹ ਲਗਾਤਾਰ ਦਿੰਦਾ ਆ ਰਿਹਾ ਸੀ।