ਚੰਡੀਗੜ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਵਰਖਾ ਤੋਂ ਪ੍ਰਭਾਵਿਤ ਫਸਲਾਂ ਦੇ ਨੁਕਸਾਨ ਨੂੰ ਲੈ ਕੇ ਕਿਸਾਨਾਂ ਨੂੰ ਕਿਸੇ ਤਰਾਂ ਦੀ ਚਿੰਤਾ ਕਰਨ ਦੀ ਲੋਂੜ ਨਹੀਂ ਹੈ| ਵਰਖਾ ਤੋਂ ਪ੍ਰਭਾਵਿਤ ਫਸਲਾਂ ਦੀ ਛੇਤੀ ਹੀ ਵਿਸ਼ੇਸ਼ ਗਿਰਦਾਵਰੀ ਕਰਵਾਈ ਜਾਵੇਗੀ| ਸਰਕਾਰ ਵੱਲੋਂ ਵਰਖਾ ਤੋਂ ਖਰਾਬ ਹੋਈ ਖਰੀਫ ਫਸਲਾਂ, ਖਾਸ ਕਰਕੇ ਝੋਨੇ ਦੀ ਫਸਲ ਦਾ ਯੋਗ ਮੁਆਵਜਾ ਦਿੱਤਾ ਜਾਵੇਗਾ| ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਮਹਾਭਾਰਤਕਾਲੀਨ 48 ਕੋਸ ਦੇ ਜਿਲਾ ਕਰਨਾਲ ਵਿਚ ਪੈਣ ਵਾਲੇ ਤੀਰਥਾਂ ਦੀ ਪਰਿਕਰਮਾ ਦੇ ਆਪਣੇ ਦੌਰੇ ਦੌਰਾਨ ਡਾਚਰ ਤੋਂ ਜਲਮਾਨਾ ਜਾਂਦੇ ਹੋਏ ਇਕ ਕਿਸਾਨ ਦੇ ਖੇਤ ਵਿਚ ਹਾਲ ਹੀ ਵਿਚ ਵਰਖਾ ਨਾਲ ਹੋਈ ਝੋਨੇ ਦੀ ਫਸਲ ਦਾ ਨੁਕਸਾਨ ਦਾ ਜਾਇਜਾ ਲਿਆ| ਤੀਰਥ ਪਰਿਕਰਮਾ ਦੀ ਲੜੀ ਵਿਚ ਅਸੰਧ ਪੁੱਜ ਕੇ ਮੁੱਖ ਮੰਤਰੀ ਨੇ ਹਾਜਿਰ ਲੋਕਾਂ ਵਿਚਕਾਰ ਕਿਹਾ ਕਿ ਹਰਿਆਣਾ ਸਰਕਾਰ ਕਿਸਾਨਾਂ ਦੇ ਹਿਤ ਲਈ ਵਚਨਬੱਧ ਹੈ ਅਤੇ ਉਨਾਂ ਦੀ ਭਲਾਈ ਲਈ ਹਰ ਸੰਭਵ ਮਦਦ ਪ੍ਰਦਾਨ ਕਰੇਗੀ|