May 4, 2026 5:00 pm

ਗੁਰਪ੍ਰੀਤ ਸਿੰਘ ਭੁਲਰ ਜਲੰਧਰ ਦੇ ਬਣੇ ਸੀ.ਪੀ.

ਜਲੰਧਰ, 27 ਸਤੰਬਰ (ਪੰਜਾਬ ਟਾਇਮਜ਼ ਬਿਊਰੋ)- ਪੰਜਾਬ ਸਰਕਾਰ ਵਲੋਂ ਅਜ ਪੰਜਾਬ ਪੁਲਸ ’ਚ 9 ਅਧਿਕਾਰੀਆਂ ਨੂੰ ਨਵੀਆਂ ਜ਼ਿੰਮੇਵਾਰੀਆਂ ਦਿਤੀਆਂ ਗਈਆਂ ਹਨ। ਨਵੀਆਂ ਜ਼ਿੰਮੇਵਾਰੀਆਂ ਦੇ ਤਹਿਤ ਆਈ. ਪੀ. ਐਸ. (ਐਸ. ਪੀ. ਐਸ.) ਸ. ਗੁਰਪ੍ਰੀਤ ਸਿੰਘ ਭੁਲਰ ਨੂੰ ਜਲੰਧਰ ਦਾ ਪੁਲਸ ਕਮਿਸ਼ਨਰ ਲਗਾਇਆ ਗਿਆ ਹੈ ਜਦਕਿ ਪੁਲਸ ਕਮਿਸ਼ਨਰ ਪੀ. ਕੇ. ਸਿਨਹਾ ਨੂੰ ਨਵੀਂ ਜ਼ਿੰਮੇਵਾਰੀ ਦੇ ਬਾਰੇ ਅਜੇ ਬਾਅਦ ‘ਚ ਦਸਿਆ ਜਾਵੇਗਾ। ਇਸ ਦੇ ਤਹਿਤ ਬਾਬੂ ਲਾਲ ਮੀਨਾ ਨੂੰ ਡੀ. ਆਈ. ਜੀ. ਵਿਜੀਲੈਂਸ, ਬਲਜੋਤ ਸਿੰਘ ਰਾਠੌਰ ਨੂੰ ਡੀ. ਆਈ. ਜੀ. ਜੀ. ਆਰ. ਪੀ, ਹਰਦਿਆਲ ਸਿੰਘ ਮਾਨ ਨੂੰ ਡੀ. ਆਈ. ਜੀ. ਕ੍ਰਾਈਮ, ਹਰਬਾਜ਼ ਸਿੰਘ ਨੂੰ ਡੀ. ਆਈ. ਜੀ. ਟ੍ਰੈਫਿਕ, ਗੁਰਪ੍ਰੀਤ ਸਿੰਘ ਤੂਰ ਨੂੰ ਡੀ. ਆਈ. ਜੀ. ਇੰਟੈਲੀਜੈਂਸ, ਸੁਰਜੀਤ ਸਿੰਘ ਆਈ. ਪੀ. ਐਸ. ਡੀ. ਆਈ. ਜੀ. ਲਾਅ ਐਂਡ ਆਰਡਰ, ਗੁਰਪ੍ਰੀਤ ਸਿੰਘ ਆਈ. ਪੀ. ਐਸ. ਨੂੰ ਡੀ. ਆਈ. ਜੀ. ਆਰ. ਆਰ. ਬੀ. ਅਤੇ ਪਵਨ ਕੁਮਾਰ ਆਈ. ਪੀ. ਐਸ. ਨੂੰ ਡੀ. ਆਈ. ਜੀ. ਟ੍ਰੇਨਿੰਗ ਜਲੰਧਰ ਲਗਾਇਆ ਗਿਆ ਹੈ।ਆਈ. ਪੀ. ਐਸ. ਗੁਰਪ੍ਰੀਤ ਸਿੰਘ ਭੁਲਰ ਸੈਕਿੰਡ ਸਟੇਟ ਕੈਡਰ ਦੇ ਆਈ. ਪੀ. ਐਸ. ਹਨ, ਜਿਨ੍ਹਾਂ ਨੂੰ ਪੀ. ਪੀ. ਐਸ. ਤੋਂ ਪ੍ਰਮੋਟ ਕਰਕੇ ਆਈ. ਪੀ. ਐਸ. ਬਣਾਇਆ ਗਿਆ ਹੈ।

Send this to a friend