May 4, 2026 9:40 am

ਕੁਪਵਾੜਾ ਦੇ ਤੰਗਧਾਰ ਸੈਕਟਰ ’ਚ ਤਿੰਨ ਅੱਤਵਾਦੀ ਹਲਾਕ, ਇੱਕ ਜਵਾਨ ਸ਼ਹੀਦ

ਸ਼੍ਰੀਨਗਰ, 24 ਸਤੰਬਰ (ਪੰਜਾਬ ਟਾਇਮਜ਼ ਬਿਊਰੋ)- ਕੁਪਵਾੜਾ ਦੇ ਤੰਗਧਾਰ ਸੈਕਟਰ ’ਚ ਸੁਰਖਿਆ ਬਲਾਂ ਨੇ ਅਤਵਾਦੀਆਂ ਦੀ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰਦੇ ਹੋਏ ਤਿੰਨ ਅਤਵਾਦੀਆਂ ਨੂੰ ਢੇਰ ਕਰ ਦਿਤਾ। ਆਪਰੇਸ਼ਨ ‘ਚ ਇਕ ਜਵਾਨ ਸ਼ਹੀਦ ਹੋ ਗਿਆ। ਖੇਤਰ ‘ਚ ਤਲਾਸ਼ੀ ਮੁਹਿੰਮ ਜਾਰੀ ਹੈ। ਸ਼ਨੀਵਾਰ ਤੋਂ ਜਾਰੀ ਇਸ ਮੁਹਿੰਮ ‘ਚ ਕੁਲ ਪੰਜ ਅਤਵਾਦੀ ਹੁਣ ਤਕ ਢੇਰ ਕੀਤੇ ਜਾ ਚੁਕੇ ਹਨ। ਸ਼ਨੀਵਾਰ ਨੂੰ ਕਰਨਾਹ ਸਥਿਤ ਈਗਲ ਪੋਸਟ ਨੇੜੇ ਕੁਝ ਅਤਵਾਦੀਆਂ ਨੂੰ ਹਰਕਤ ਕਰਦੇ ਦੇਖ ਸੈਨਾ ਦੀ 20 ਜਾਟ ਦੇ ਜਵਾਨਾਂ ਨੇ ਉਨ੍ਹਾਂ ਨੂੰ ਲਲਕਾਰਿਆ ਸੀ। ਜਵਾਬ ‘ਚ ਅਤਵਾਦੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿਤੀ, ਜਿਸ ਦੇ ਬਾਅਦ ਖੇਤਰ ‘ਚ ਮੁਕਾਬਲਾ ਸ਼ੁਰੂ ਹੋ ਗਿਆ। ਪਾਕਿਸਤਾਨ ਵੀ ਗੋਲੀਬਾਰੀ ਕਰਕੇ ਅਤਵਾਦੀਆਂ ਨੂੰ ਘੁਸਪੈਠ ਕਰਵਾਉਣ ‘ਚ ਮਦਦ ਕਰ ਰਿਹਾ ਹੈ। ਸੈਨਾ ਮੁਖੀ ਵਿਪਿਨ ਰਾਵਤ ਨੇ ਵੀ ਬਿਆਨ ਦਿਤਾ ਕਿ ਅਤਵਾਦੀਆਂ ਨੂੰ ਇਕ ਹੋਰ ਸਰਜੀਕਲ ਸਟਾਈਕ ਦੀ ਜ਼ਰੂਰਤ ਹੈ।

Send this to a friend