June 19, 2026 7:50 pm

ਪ੍ਰਧਾਨ ਮੰਤਰੀ ਵੱਲੋਂ ਸਿਕਿਮ ਦੇ ਪਹਿਲੇ ਏਅਰਪੋਰਟ ਦਾ ਉਦਘਾਟਨ

ਗੰਗਟੋਕ, 24 ਸਤੰਬਰ (ਪੀ.ਟੀ.)- ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਸੋਮਵਾਰ ਪਾਕਿਓਂਗ ਵਿਚ ਬਣੇ ਸਿਕਿਮ ਦੇ ਪਹਿਲੇ ਹਵਾਈ ਅਡੇ ਦਾ ਉਦਘਾਟਨ ਕੀਤਾ। ਇਹ ਏਅਰਪੋਰਟ ਗੰਗਟੋਕ ਤੋਂ ਤਕਰੀਬਨ 33 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਵਾਈ ਅਡੇ ਦਾ ਉਦਘਾਟਨ ਕਰਨ ਤੋਂ ਬਾਅਦ ਪਾਕਿਓਂਗ ਵਿਚ ਸੇਂਟ ਜ਼ੇਵੀਅਰਸ ਸਕੂਲ ਵਿਚ ਬਚਿਆਂ ਨੂੰ ਸੰਬੋਧਿਤ ਵੀ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਟਵਿਟਰ ਅਕਾਉਂਟ ਤੋਂ ਸਿਕਿਮ ਦੀਆਂ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ। ਉਨ੍ਹਾਂ ਨੇ ਲਿਖਿਆ, ‘ਇਹ ਸ਼ਾਂਤ ਅਤੇ ਸ਼ਾਨਦਾਰ ਤਸਵੀਰਾਂ ਉਨ੍ਹਾਂ ਸਿਕਿਮ ਦੇ ਰਸਤੇ ਵਿਚ ਕਲਿਕ ਕੀਤੀਆਂ ਹਨ। ਉਨ੍ਹਾਂ ਨੇ ਹੈਸ਼ਟੈਗ ਦੇ ਨਾਲ ਲਿਖਿਆ, ‘ਇਨਕ੍ਰੈਡੇਬਲ ਭਾਰਤ।‘ਪਾਕਿਓਂਗ ਏਅਰਪੋਰਟ ਨੂੰ ਉਦਘਾਟਨ ਦੇ ਮਦੇਨਜ਼ਰ ਵਧੀਆ ਤਰੀਕੇ ਨਾਲ ਸਜਾਇਆ ਗਿਆ।

Send this to a friend