ਮਤਦਾਤਾਵਾਂ ਨੂੰ ਵੋਟ ਪਾਉਣ ਦੀ ਅਪੀਲ ਕਰਨਗੇ ਆਮਿਰ ਖਾਨ

index ਮੁੰਬਈ, 19 ਮਾਰਚ (ਪੀ.ਟੀ.)-ਬਾਲੀਵੁੱਡ ਅਭਿਨੇਤਾ ਆਮਿਰ ਖਾਨ ਨੂੰ ਚੋਣ ਕਮਿਸ਼ਨ ਨੇ ਲੋਕ ਸਭਾ ਚੋਣ 2014 ਲਈ ਨੈਸ਼ਨਲ ਆਇਕਨ ਦੇ ਰੂਪ ਵਿੱਚ ਸਾਇਨ ਕੀਤਾ ਹੈ। ਜਾਣਕਾਰੀ ਅਨੁਸਾਰ ਆਮਿਰ ਖਾਨ ਚੋਣ ਕਮਿਸ਼ਨ ਦੇ ਇੱਕ ਇਸ਼ਤਿਹਾਰ ਦਾ ਹਿੱਸਾ ਹੋਣਗੇ, ਜਿਸ ਵਿੱਚ ਉਹ ਵੋਟਰਾਂ ਨੂੰ ਵੋਟ ਦੇ ਅਧਿਕਾਰ ਦੀ ਵਰਤੋਂ ਦੀ ਅਪੀਲ ਕਰਦੇ ਹੋਏ ਦਿਖਾਈ ਦੇਣਗੇ। ਉਹ ਲੋਕਾਂ ਨੂੰ ਵੋਟ ਪਾਉਣ ਦਾ ਸੁਨੇਹਾ ਦੇਣਗੇ। ਇਸ ਮੁਹਿੰਮ ਵਿ¤ਚ ਆਮਿਰ ਖਾਨ ਤੋਂ ਇਲਾਵਾ ਚਾਰ ਹੋਰ ਨੈਸ਼ਨਲ ਆਇਕਨ ਸ਼ਾਮਿਲ ਹੋਣਗੇ ਜਿਨ੍ਹਾਂ ਵਿੱਚ ਭਾਰਤੀ ਕ੍ਰਿਕੇਟਰ ਮਹਿੰਦਰ ਸਿੰਘ ਧੋਨੀ, ਬਾਕਸਰ ਮੇਰੀ ਕੌਮ,  ਬੈਡਮਿੰਟਨ ਸਟਾਰ ਸਾਇਨਾ ਨੇਹਵਾਲ ਤੇ ਸਾਬਕਾ ਰਾਸ਼ਟਰਪਤੀ ਏ.ਪੀ.ਜੇ. ਅਬਦੁਲ ਕਲਾਮ ਦਾ ਨਾਂਅ ਵੀ ਸ਼ਾਮਿਲ ਹੈ।

Send this to a friend