ਜੰਡਿਆਲਾ ਗੁਰੂ, 19 ਮਾਰਚ (ਪੱਤਰ ਪ੍ਰੇਰਕ)- ਅੱਜ ਸ. ਆਦੇਸ਼ਪ੍ਰਤਾਪ ਸਿੰਘ ਕੈਰੋਂ ਕੈਬਨਿਟ ਮੰਤਰੀ ਪੰਜਾਬ ਸਰਕਾਰ ਦੀ ਜੰਡਿਆਲਾ ਗੁਰੂ ਗੁਰਦੁਆਰਾ ਬਾਬਾ ਹੰਦਾਲ ਵਿਖੇ ਨਿੱਜੀ ਫੇਰੀ ਦੋਰਾਨ ਅਫਵਾਹਾਂ ਦਾ ਬਾਜ਼ਾਰ ਸਰਗਰਮ ਰਿਹਾ ਕਿ ਕੀ ਸਾਬਕਾ ਨਗਰ ਕੋਂਸਲ ਪ੍ਰਧਾਨ ਸ੍ਰ: ਅਜੀਤ ਸਿੰਘ ਮਲਹੋਤਰਾ ਅਕਾਲੀ ਦਲ ਵਿਚ ਸ਼ਾਮਿਲ ਹੋ ਗਏ ਹਨ? ਸ਼ਾਰਾ ਦਿਨ ਪੱਤਰਕਾਰਾਂ ਦੇ ਫੋਨ ਖੜਕਦੇ ਰਹੇ ਕਿ ਕੈਰੋਂ ਸਾਹਿਬ ਜੰਡਿਆਲਾ ਗੁਰੂ ਕੀ ਕਰਨ ਆਏ ਹਨ? ਕਿਉੋਕਿ ਜੰਡਿਆਲਾ ਗੁਰੂ ਵਿਚ ਅਗਰ ਆਦੇਸ਼ਪ੍ਰਤਾਪ ਸਿੰਘ ਕੈਰੋਂ ਅਤੇ ਅਜੈਪਾਲ ਸਿੰਘ ਮੀਰਾਂਕੋਟ ਚੇਅਰਮੈਨ ਪਨਸਪ ਆਏ ਹਨ ਤਾਂ ਉਹ ਜਰੂਰ ਸਾਬਕਾ ਨਗਰ ਕੋਂਸਲ ਪ੍ਰਧਾਨ ਸ੍ਰ: ਅਜੀਤ ਸਿੰਘ ਮਲਹੋਤਰਾ ਦੇ ਨਿਵਾਸ ਗਏ ਹੋਣਗੇ। ਭਾਵੇ ਸਿਆਸੀ ਗਤੀਵਿਧੀਆ ਵਿਚ ਇਹ ਦੋਵੇਂ ਗਰੁੱਪ
ਅਲੱਗ-ਅਲੱਗ ਹੋ ਗਏ ਸਨ ਪਰ ਆਪਸੀ ਪਿਆਰ ਅਤੇ ਪਰਿਵਾਰਿਕ ਮਿਲਵਰਤਨ ਦੇ ਕਾਰਨ ਇਕ ਦੂਜੇ ਦੇ ਘਰੇਲੂ ਪ੍ਰੋਗ੍ਰਾਮਾਂ ਵਿਚ ਦੋਹਾਂ ਦਾ ਆਉਣ ਜਾਣ ਸੀ। ਅੱਜ ਵੀ ਸਿਆਸੀ ਹਲਕਿਆ ਵਿਚ ਅਫਵਾਹਾਂ ਦਾ ਬਾਜ਼ਾਰ ਗਰਮ ਰਿਹਾ ਕਿ ਆਦੇਸ਼ਪ੍ਰਤਾਪ ਸਿੰਘ ਕੈਰੋਂ ਦੀ ਹਾਜ਼ਰੀ ਵਿਚ ਸ੍ਰ: ਅਜੀਤ ਸਿੰਘ ਮਲਹੋਤਰਾ ਸਾਬਕਾ ਪ੍ਰਧਾਨ ਨਗਰ ਕੋਂਸਲ ਅਕਾਲੀ ਦਲ ਵਿਚ ਸ਼ਾਮਿਲ ਹੋ ਰਹੇ ਹਨ। ਪਰ ਇਹਨਾ ਸਭ ਅਫਾਵਾਹਾ ਨੂੰ ਝੂਠਾ ਕਰਾਰ ਦਿੰਦੇ ਹੋਏ ਆਦੇਸ਼ਪ੍ਰਤਾਪ ਸਿੰਘ ਨੇ ਇਕ ਪ੍ਰੈਸ ਮਿਲਣੀ ਦੋਰਾਨ ਇਸਨੂੰ ਅਪਨੀ ਇਕ ਨਿੱਜੀ ਫੇਰੀ ਦੱਸਦੇ ਹੋਏ ਕਿਹਾ ਕਿ ਇਸ ਵਿਚ ਕੋਈ ਵੀ ਸਿਆਸੀ ਦਖਲ ਅੰਦਾਜੀ ਨਾ ਕੀਤੀ ਜਾਵੇ।ਉਹਨਾਂ ਕਿਹਾ ਕਿ ਸ੍ਰ: ਅਜੀਤ ਸਿੰਘ ਮਲਹੋਤਰਾ ਮੇਰੇ ਪੁਰਾਣੇ ਦੋਸਤ ਹਨ। ਸ੍ਰ: ਆਦੇਸ਼ ਪ੍ਰਤਾਪ ਸਿੰਘ ਕੈਰੋਂ ਕੈਬਨਿਟ ਮੰਤਰੀ ਪੰਜਾਬ ਸਰਕਾਰ ਅਤੇ ਸਾਬਕਾ ਨਗਰ ਕੋਂਸਲ ਪ੍ਰਧਾਨ ਸ੍ਰ: ਅਜੀਤ ਸਿੰਘ ਮਲਹੋਤਰਾ ਦੇ ਅਤਿ ਨਜ਼ਦੀਕੀ ਸੂਤਰਾ ਤੋਂ ਮਿਲੀ ਜਾਣਕਾਰੀ ਅਨੁਸਾਰ ਇਹਨਾ ਦੋਹਾਂ ਆਗੂਆ ਦੀ ਬੰਦ ਕਮਰਾ ਇਕ ਗੁਪਤ ਮੀਟਿੰਗ ਹੋਈ ਜਿਸਦੀ ਅਜੇ ਤੱਕ ਕੋਈ ਵੀ ਜਾਣਕਾਰੀ ਹਾਸਿਲ ਨਹੀ ਹੋ ਸਕੀ।