ਛੋਟਾ ਬੱਚਾ ਅਤੇ ਗੈਰ ਤਜਰਬੇਕਾਰ ਦੇਸ਼ ਨਹੀਂ ਚਲਾ ਸਕਦੇ : ਸ਼੍ਰੀ ਸ਼੍ਰੀ ਰਵੀਸ਼ੰਕਰ

ਫਰੂਖਾਬਾਦ, 19 ਮਾਰਚ (ਪੰਜਾਬ ਟਾਇਮਜ਼ ਬਿਊਰੋ)-ਆਰਟ ਆਫ ਲਿਵਿੰਗ ਦੇ ਸੰਸਥਾਪਕ ਸ਼੍ਰੀ ਸ਼੍ਰੀ ਰਵੀਸ਼ੰਕਰ ਨੇ ਕਾਂਗਰਸ ਉ¤ਪ ਪ੍ਰਧਾਨ ਰਾਹੁਲ ਗਾਂਧੀ ਅਤੇ ‘ਆਪ’ ਸੰਸਥਾਪਕ ਕੇਜਰੀਵਾਲ ਦਾ ਨਾਂਅ ਲਏ ਬਿਨਾ ਉਨ੍ਹਾਂ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਛੋਟਾ ਬੱਚਾ ਅਤੇ ਗੈਰ-ਤਜਰਬੇਕਾਰ ਵਿਅਕਤੀ ਦੇਸ਼ ਨਹੀਂ ਚਲਾ ਸਕਦੇ। ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਦੌਰਾਨ ਕਿਹਾ ਕਿ ਦੇਸ਼ ਦੀ ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ਬਦਲਾਅ ਦੀ ਜਰੂਰਤ ਹੈ ਪਰ ਬਦਲਾਅ ’ਚ ਖਿਚੜੀ ਸਰਕਾਰ ਦੇ ਲਈ ਕੋਈ ਸਥਾਨ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਰਾਸ਼ਟਰੀ ਪੱਧਰ ’ਤੇ ਛੋਟੇ ਦਲਾਂ ਦੀ ਭੂਮਿਕਾ ਦੇ ਲਈ ਕੋਈ ਸਥਾਨ ਨਹੀਂ ਹੈ ਕਿਉਂਕਿ ਉਹ ਰਾਸ਼ਟਰ ਦਾ ਸਰਬਵਿਆਪਕ ਨੁਮਾਇੰਦਗੀ ਨਹੀਂ ਕਰ ਸਕਦੇ।

Send this to a friend