ਨਵੀਂ ਦਿੱਲੀ, 19 ਮਾਰਚ (ਪੰਜਾਬ ਟਾਇਮਜ਼ ਬਿਊਰੋ)- 2014 ਦੇ ਲੋਕ ਸਭਾ ਚੋਣਾਂ ਵਿੱਚ ਅੱਤਵਾਦੀ ਹਮਲੇ ਦਾ ਡਰ ਜਾਹਰ ਕੀਤਾ ਜਾ ਰਿਹਾ ਹੈ। ਸੂਤਰਾਂ ਮੁਤਾਬਿਕ ਦਿੱਲੀ ’ਚ ਸਾਰੇ ਡੀ.ਸੀ.ਪੀ. ਨੂੰ ਇਸ ਬਾਬਤ ਚੌਕਸ ਕਰ ਦਿੱਤਾ ਗਿਆ ਹੈ ਕਿ ਇੰਡੀਅਨ ਮੁਜਾਹਿਦੀਨ ਦੇ ਸਹਿ ਸੰਸਥਾਪਕ ਯਾਸੀਨ ਭਟਕਲ ਨੂੰ ਛੁਡਾਉਣ ਦੇ ਲਈ ਸਿਮੀ ਅਤੇ ਇੰਡੀਅਨ ਮੁਜਾਹਿਦੀਨ ਦੇ ਅੱਤਵਾਦੀ ਚੋਣਾਂ ਦੌਰਾਨ ਨੇਤਾਵਾਂ ਨੂੰ ਅਗਵਾ ਕਰ ਸਕਦੇ ਹਨ। ਇਸ ਬਾਬਤ ਖੁਫੀਆ ਏਜੰਸੀਆਂ ਵੱਲੋਂ ਦਿੱਲੀ ਪੁਲਿਸ ਨੂੰ ਅਲਰਟ ਜਾਰੀ ਕਰ ਦਿੱਤਾ ਗਿਆ ਹੈ।