ਮੁਜ਼ੱਫਰਨਗਰ, 19 ਮਾਰਚ (ਪੰਜਾਬ ਟਾਇਮਜ਼ ਬਿਊਰੋ)-ਇੱਥੇ ਇੱਕ ਦਿਲਚਸਪ ਮੁਕਾਬਲੇ ਲਈ ਪਤੀ ਤੇ ਪਤਨੀ ਇੱਕ ਦੂਸਰੇ ਵਿਰੁੱਧ ਚੋਣ ਲੜ ਰਹੇ ਹਨ। ਬਹੁਜਨ ਸਮਾਜ ਪਾਰਟੀ ਦੇ ਲੋਕ ਸਭਾ ਮੈਂਬਰ ਕਾਦਿਰ ਰਾਣਾ ਦੀ ਪਤਨੀ ਸ਼ਾਹਿਦਾ ਬੇਗਮ ਨੇ ਬੀਤੇ ਦਿਨ ਮੁਜ਼ੱਫਰਨਗਰ ਤੋਂ ਅਜ਼ਾਦ ਉਮੀਦਵਾਰ ਵਜੋਂ ਨਾਮਜ਼ਦਗੀ ਕਾਗਜ਼ ਭਰੇ। ਇਥੋਂ ਉਨ੍ਹਾਂ ਦੇ ਪਤੀ ਰਾਣਾ ਮੌਜੂਦਾ ਲੋਕ ਸਭਾ ਮੈਂਬਰ ਹਨ ਤੇ ਉਹ ਪਾਰਟੀ ਵੱਲੋਂ ਇਸ ਵਾਰ ਵੀ ਚੋਣ ਮੈਦਾਨ ਵਿੱਚ ਹਨ।