30 ਦੇ ਕਰੀਬ ਸੰਸਦ ਮੈਂਬਰਾਂ ਦੇ ਨਾਂਅ ’ਤੇ ਗੈਸ ਕੰਪਨੀ ਨੇ ਕੀਤਾ ਫਰਾਡ

ਮਾਲੇਰਕੋਟਲਾ, 19 ਮਾਰਚ (ਬਿੱਲਾ ਲਸੋਈ)-ਅੱਜ ਮਾਣਯੋਗ ਮਾਲੇਰਕੋਟਲਾ ਦੀ ਸਿਵਲ ਅਦਾਲਤ ਦੇ ਮਾਣਯੋਗ ਜੱਜ ਸ. ਇੰਦਰਜੀਤ ਕੌਰ ਦੀ ਅਦਾਲਤ ਵਿੱਚ ਅਕਾਲੀ ਦਲ ਦੇ ਸੀਨੀਅਰ ਆਗੁਆਂ ਸ. ਬਲਵੈਤ ਸਿੰਘ ਰਾਮੂਵਾਲੀਆਂ ਅਤੇ ਸ. ਬਲਵਿੰਦਰ ਸਿੰਗ ਭੂੰਦੜ ਨੇ ਗੈਸ ਕੰਪਨੀ ਦੇ ਸਬੰਧ ਵਿਚ ਆਪਣੀ ਗਵਾਹੀ ਭੁਗਤੀ, ਪਰੰਤੂ ਪੁਰੇ ਦਾ ਤਾਂ ਪਤਾ ਨਹੀਂ ਲੱਗਾ, ਪਰ ਸ. ਬਲਵੰਤ ਸਿੰਘ ਰਾਮੂਵਾਲੀਆਂ ਨੇ ਸਿਰਫ ਐਨਾ ਹੀ ਕਿਹਾ ਕਿ ਸਾਡੇ 25-30 ਐਮ.ਪੀਜ਼ ਦੇ ਨਾਂਅ ’ਤੇ ਗੈਸ ਕੰਪਨੀ ਨੇ ਵੱਡਾ ਫਰਾਡ ਕੀਤਾ ਹੈ। ਸ. ਭੂੰਦੜ ਨੇ ਕਿਹਾ ਕਿ ਤੁਸੀਂ ਪੂਰਾ ਰਿਕਾਰਡ ਵੇਖ ਸਕਦੇ ਹੋ ਅਤੇ ਸਾਡਾ ਇਸ ਵਿੱਚ ਕੋਈ ਰੋਲ ਨਹੀਂ। ਜਦ ਸ. ਰਾਮੂਵਾਲੀਆ ਤਾਰੀਖ ਬੁਗਤਮ ਤੋਂ ਬਾਅਦ ਕੰਪਲੈਕਸ ਤੋਂ ਬਾਹਰ ਆਏ ਅਜੇ ਇਸ ਅਖ਼ਬਾਰ ਦੇ ਰਿਪੋਰਟਰ ਨਾਲ ਗੱਲ-ਬਾਤ ਕਰ ਹੀ ਰਹੇ ਸਨ ਤਾਂ ਵੱਡੀ ਗਿਣਤੀ ਵਿਚ ਪੁੱਚੇ ਉਨ੍ਹਾਂ ਦੇ ਪੁਰਾਣੇ ਸਮਰਥਕ ਭਾਵ ਲੋਕ ਭਲਾਈ ਪਾਰਟੀ ਸਮੇਂ ਦੇ ਜੱਦੋਂ ਨੇਤਾ ਜੀ ਆਪਣੀ ਗੱਲਬਾਤ

ਸਿਰਫ ਪੰਜਾਬ ਟਾਇਮਜ਼ ਨਾਲ ਕਰ ਰਹੇ ਸਨ ਤਾਂ ਉਨ੍ਹਾਂ ਦੇ ਸਮਰਥਕਾ ਨੇ ਅਕਾਲੀ ਦਲ ਵਿਰੁੱਥ ਰੱਜ ਕੇ ਭੜਾਸ ਕੱਢੀ ਅਤੇ ਕਿਹਾ ਕਿ ਗਰੀਬਾਂ, ਕਿਸਾਨਾਂ, ਮਜ਼ਦੂਰਾਂ ਦਾ ਬੇੜਾ ਹੀ ਗਰਕ ਕਰ ਕੇ ਰੱਖ ਦਿੱਤਾ ਹੈ ਜੋ ਕਿ ਮੰਡੀਆਂ ਵਿਚ ਕਣਕ ਅਤੇ ਝੋਨਾਂ ਦੀ ਫ਼ਸਲ ਖਰੀਦ ਕੇ ਗਰੀਬ ਆਪਣੇ ਪੇਟ ਪਾਲ ਲੈਂਦੇ ਸਨ। ਉਨ੍ਹਾਂ ਦੇ ਵੀ ਟੈਂਡਰ ਜਾਰੀ ਕਰ ਦਿੱਤੇ ਹਨ। ਜੋ ਸਰਾਸਰ ਸਰਕਾਰ ਦਾ ਧੱਕਾ ਹੈ। ਜਵਾਬ ਵਿਚ ਸ. ਰਾਮੂਵਾਲੀਆ ਨੇ ਕਿਹਾ ਕਿ ਮੈਨੂੰ ਇਹ ਦੱਸੋ ਜੋ 50-55 ਸਾਲ ਰਾਜ ਕਰਨ ਵਾਲੀ ਪਾਰਟੀ ਹੈ, ਉਸ ਨੇ ਵੀ ਕੀ ਕੀਤਾ। ਸ. ਬਲਵਿੰਦਰ ਸਿੰਘ ਭੂੰਦੜ ਚੁੱਪ-ਚਾਪ ਰਹੇ। ਇਕ ਮੌਕੇ ਸ. ਰਾਮੂਵਾਲੀਆ ਦੇ ਬਹੁਤੇ ਸਮਰਥਕ ਵਿਖਾਈ ਨਹੀਂ ਦਿੱਤੇ।

Send this to a friend