ਮੋਰਿੰਡਾ, 20 ਸਤੰਬਰ (ਹਰਜਿੰਦਰ ਸਿੰਘ ਛਿੱਬਰ)- ਜ਼ਿਲ੍ਹਾ ਪੁਲਿਸ ਮੁੱਖੀ ਸਵੱਪਨ ਸ਼ਰਮਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਬ ਇੰਸਪੈਕਟਰ ਜਸਪਾਲ ਸਿੰਘ ਟ੍ਰੈਫ਼ਿਕ ਇੰਚਾਰਜ ਮੋਰਿੰਡਾ ਨੇ ਟ੍ਰੈਫ਼ਿਕ ਨਿਯਮਾਂ ਦੀ ਉ¦ਘਣਾ ਕਰਨ ਵਾਲਿਆਂ ਨੂੰ ਸਬਕ ਸਿਖਾਉਣ ਲਈ ਛੇੜੀ ਵਿਸ਼ੇਸ਼ ਮੁਹਿੰਮ ਤਹਿਤ ਮੋਰਿੰਡਾ-ਕੁਰਾਲੀ ਮਾਰਗ ’ਤੇ ਬਣੇ ਏ.ਸੀ.ਸੀ. ਸੀਮਿੰਟ ਦੇ ਡੰਪ ਅੱਗੇ ਗਲਤ ਸਾਈਡ ਪਾਰਕਿੰਗ ਕੀਤੇ ਟਰੱਕਾਂ ਦੇ ਚਾਲਕਾਂ ਦੇ ਚਲਾਨ ਕੀਤੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਟ੍ਰੈਫ਼ਿਕ ਹੋਲਦਾਰ ਅਰਵਿੰਦਰ ਸਿੰਘ ਸੈਣੀ ਨੇ ਦੱਸਿਆ ਕਿ ਆਮ ਲੋਕਾਂ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਕਿ ਸੀਮਿੰਟ ਲੈ ਕੇ ਆਉਣ ਵਾਲੇ ਟਰੱਕ ਸੜ੍ਹਕ ਦੇ ਕਿਨ੍ਹਾਰਿਆਂ ’ਤੇ ਗਲਤ ਸਾਈਡ ਖੜ੍ਹੇ ਹੁੰਦੇ ਹਨ ਜਿਸ ਕਾਰਨ ਇਸ ਮਾਰਗ ’ਤੇ ਕਦੇ ਵੀ ਕੋਈ ਹਾਦਸਾ ਵਾਪਰ ਸਕਦਾ ਹੈ। ਜਿਸ ’ਤੇ ਕਾਰਵਾਈ ਕਰਦੇ ਹੋਏ ਟ੍ਰੈਫ਼ਿਕ ਇੰਚਾਰਜ਼ ਮੋਰਿੰਡ ਜਸਪਾਲ ਸਿੰਘ ਨੇ ਗਲਤ ਸਾਈਡ ਖੜ੍ਹੇ ਟਰੱਕ ਚਾਲਕਾਂ ਦੇ ਚਲਾਨ ਕੀਤੇ। ਇਸ ਮੌਕੇ ਟ੍ਰੈਫ਼ਿਕ ਇੰਚਾਰਜ਼ ਮੋਰਿੰਡਾ ਨੇ ਟਰੱਕ ਚਾਲਕਾਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਆਉਣ ਵਾਲੇ ਸਮੇਂ ਵਿੱਚ ਵੀ ਟਰੱਕ ਸੜ੍ਹਕ ਦੇ ਕਿਨ੍ਹਾਰਿਆਂ ’ਤੇ ਗਲਤ ਸਾਈਡ ਪਾਰਕ ਕੀਤੇ ਤਾਂ ਚਲਾਨ ਕਰਕੇ ਭਾਰੀ ਜੁਰਮਾਨੇ ਕਰਵਾਏ ਜਾਣਗੇ। ਇਸ ਮੌਕੇ ਹੋਲਦਾਰ ਧੰਨਾ ਸਿੰਘ ਵੀ ਹਾਜ਼ਰ ਸੀ।