June 24, 2026 9:46 pm

ਸੜਕ ਹਾਦਸੇ ਵਿੱਚ ਨੌਜਵਾਨ ਦੀ ਮੌਤ

ਸ੍ਰੀ ਮਾਛੀਵਾੜਾ ਸਾਹਿਬ, 20 ਸਤੰਬਰ (ਜਗਰੂਪ ਸਿੰਘ ਮਾਨ)- ਬੁਧਵਾਰ ਸ਼ਾਮ ਨੂੰ ਰਾਹੋਂ ਰੋਡ ‘ਤੇ ਵਾਪਰੇ ਦਰਦਨਾਕ ਸੜਕ ਹਾਦਸੇ ਵਿਚ ਸੁਖਵਿੰਦਰ ਸਿੰਘ (21) ਵਾਸੀ ਸਮਸ਼ਪੁਰ ਜ਼ਿਲਾ ਨਵਾਂਸ਼ਹਿਰ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਸੁਖਵਿੰਦਰ ਸਿੰਘ ਮੋਟਰਸਾਈਕਲ ‘ਤੇ ਆਪਣੀ ਭੈਣ ਸਰਬਜੀਤ ਕੌਰ ਨੂੰ ਉਸ ਦੇ ਸਹੁਰੇ ਘਰ ਪਿੰਡ ਮਲੀ ਮਾਜਰਾ ਨੂੰ ਛਡ ਕੇ ਵਾਪਸ ਆ ਰਿਹਾ ਸੀ। ਰਸਤੇ ਵਿਚ ਮਾਛੀਵਾੜਾ ਸ਼ਹਿਰ ‘ਚ ਇਕ ਹੋਰ ਮੋਟਰਸਾਈਕਲ, ਜੋ ਕਿ ਉਸ ਦੇ ਅਗੇ-ਅਗੇ ਜਾ ਰਿਹਾ ਸੀ, ਵਲੋਂ ਅਚਾਨਕ ਸਜੇ ਹਥ ਮੁੜਨ ਕਾਰਨ ਦੋਵੇਂ ਮੋਟਰਸਾਈਕਲ ਆਪਸ ਵਿਚ ਟਕਰਾ ਗਏ। ਇਸ ਹਾਦਸੇ ਵਿਚ ਸੁਖਵਿੰਦਰ ਸਿੰਘ ਗੰਭੀਰ ਰੂਪ ਵਿਚ ਜਖ਼ਮੀ ਹੋ ਗਿਆ।ਉਸ ਨੂੰ ਇਲਾਜ ਲਈ ਜਦੋਂ ਹਸਪਤਾਲ ਲਿਆਂਦਾ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿਤਾ।ਪੁਲਿਸ ਵੱਲੋਂ ਦੂਜੇ ਮੋਟਰਸਾਈਕਲ ਚਾਲਕ ਬੂਟਾ ਸਿੰਘ ਵਾਸੀ ਮੰਡ ਫਤਿਹਗੜ੍ਹ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਸੁਖਵਿੰਦਰ ਸਿੰਘ ਦੀ ਲਾਸ਼ ਨੂੰ ਪੋਸਟਮਾਰਟਮ ਕਰਵਾਉਣ ਉਪਰੰਤ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿਤਾ ਗਿਆ ਹੈ।ਨੌਜਵਾਨ ਸੁਖਵਿੰਦਰ ਸਿੰਘ ਦੀ ਮੌਤ ਨਾਲ ਪਿੰਡ ਸਮਸ਼ਪੁਰ ਵਿਚ ਸੋਗ ਦੀ ਲਹਿਰ ਛਾ ਗਈ।

Send this to a friend