ਨਾਮਧਾਰੀ ਸਮਾਜ ਦੀਆਂ ਦੇਸ਼-ਕੌਮ ਪ੍ਰਤੀ ਲਾਸਾਨੀ ਕੁਰਬਾਨੀਆਂ ਨੂੰ ਭੁਲਾਇਆ ਨਹੀਂ ਜਾ ਸਕਦਾ : ਮਜੀਠੀਆ

image ਅੰਮ੍ਰਿਤਸਰ, 19 ਮਾਰਚ (ਦਵਾਰਕਾ ਨਾਥ ਰਾਣਾ)- ਲੋਕ ਸੰਪਰਕ ਅਤੇ ਮਾਲ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸਤਿਗੁਰੂ ਰਾਮ ਸਿੰਘ ਜੀ ਅਤੇ ਨਾਮਧਾਰੀ ਸਮਾਜ ਦੀਆਂ ਦੇਸ਼-ਕੌਮ ਪ੍ਰਤੀ ਲਾਸਾਨੀ ਕੁਰਬਾਨੀਆਂ ਨੂੰ ਭੁਲਾਇਆ ਨਹੀਂ ਜਾ ਸਕਦਾ।  ਸ. ਮਜੀਠੀਆ ਅੱਜ ਇੱਥੇ ਡੇਰਾ ਬਾਬਾ ਦਰਸ਼ਨ ਸਿੰਘ ਕੁਲੀ ਵਾਲੇ ਦੇ ਅਸਥਾਨ ’ਤੇ ਨਾਮਧਾਰੀ ਸਮਾਜ ਵੱਲੋਂ ਠਾਕਰ ਦਲੀਪ ਸਿੰਘ ਦੀ ਅਗਵਾਈ ਵਿੱਚ ਪੰਥਕ ਏਕਤਾ ਨੂੰ ਸਮਰਪਿਤ ਕਰਵਾਏ ਗਏ ਤਿੰਨ ਰੋਜ਼ਾ ਹੋਲਾ-ਮੁਹੱਲਾ ਦੇ ਅੱਜ ਆਖਰੀ ਦਿਨ ਦੇ ਸਮਾਗਮ ਵਿੱਚ ਹਿੱਸਾ ਲੈਣ ਆਏ ਸਨ, ਨੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਿਰਾਸਤਾਂ ਅਤੇ ਯਾਦਗਾਰਾਂ ਦੀ ਅਹਿਮੀਅਤ ਨੂੰ ਬਾਖੂਬੀ ਪਛਾਣਦੀ ਹੈ। ਨਵੀਂ ਪੀੜ੍ਹੀ ਨੂੰ ਆਪਣੇ ਸ਼ਹੀਦਾਂ

ਸੂਰਬੀਰਾਂ ਅਤੇ ਵੱਡਮੁੱਲੇ ਵਿਰਸੇ ਦੇ ਨਾਲ ਜੋੜਨ ਦੇ ਉਦੇਸ਼ ਨਾਲ ਯਾਦਗਾਰਾਂ ਸਥਾਪਿਤ ਕੀਤੀਆਂ ਜਾ ਰਹੀਆਂ ਹਨ। ਇਤਿਹਾਸ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸਤਿਗੁਰੂ ਰਾਮ ਸਿੰਘ ਅਤੇ ਨਾਮਧਾਰੀ ਕੂਕਾ ਲਹਿਰ ਨੇ ਆਜ਼ਾਦੀ ਅੰਦੋਲਨ ਦੌਰਾਨ ਹੱਕ ਸੱਚ ਦੀ ਆਵਾਜ਼ ਬੁਲੰਦ ਕੀਤੀ। ਅੰਗਰੇਜ਼ ਸਰਕਾਰ ਵੱਲੋਂ ਮਲੇਰਕੋਟਲਾ ਵਿਖੇ ਨਾਮਧਾਰੀ ਸਿੰਘਾਂ ਨੂੰ ਤੋਪਾਂ ਸਾਹਮਣੇ ਖੜਿਆਂ ਕਰਕੇ ਉਡਾਇਆ ਗਿਆ ਅਤੇ ਕਈਆਂ ਸਿੰਘਾਂ ਨੂੰ ਅੰਮ੍ਰਿਤਸਰ ਵਿਖੇ ਫਾਂਸੀ ਦਿੱਤੀ ਗਈ। ਜਿੱਥੇ ਕੂਕਿਆਂ ਦੀ ਨਾਮਿਲਵਰਤਣ ਲਹਿਰ ਨੇ ਅੰਗਰੇਜ਼ੀ ਸਾਮਰਾਜ ਦੀਆਂ ਜੜ੍ਹਾਂ ਹਿਲਾਈਆਂ ਉ¤ਥੇ ਮਹਾਤਮਾ ਗਾਂਧੀ ਨੇ ਵੀ ਅਜਿਹੀ ਸ਼ਾਂਤਮਈ ਲੀਹ ਨੂੰ ਅਪਣਾਇਆ।
ਇਸ ਤੋਂ ਪਹਿਲਾਂ ਹਜ਼ਾਰਾਂ ਦੀ ਗਿਣਤੀ ਵਿੱਚ ਇਕੱਤਰ ਸੰਗਤ ਨੂੰ ਸੰਬੋਧਨ ਕਰਦਿਆਂ ਸ: ਮਜੀਠੀਆ ਨੇ ਕਿਹਾ ਕਿ ਸਤਿਗੁਰੂ ਰਾਮ ਸਿੰਘ ਜੀ ਨੇ ਨਾ ਕੇਵਲ ਅਧਿਆਤਮਕ ਖੇਤਰ ਸਗੋਂ ਸਮਾਜਿਕ ਬੁਰਾਈਆਂ ਦੂਰ ਕਰਨ ਲਈ ਵੀ ਨਵੀਆਂ ਰੀਤਾਂ ਪਾਈਆਂ ਜਿਨੂੰ ਅੱਜ ਵੀ ਨਾਮਧਾਰੀ ਸਮਾਜ ਆਪਣਾ ਫ਼ਰਜ਼ ਸਮਝ ਕੇ ਅਪਣਾ ਰਿਹਾ ਹੈ। ਇਸ ਮੌਕੇ ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਨਾਮਧਾਰੀ ਸਮਾਜ ਦੇ ਮੁੱਖੀ ਸਵ: ਸਤਿਗੁਰ ਜਗਜੀਤ ਸਿੰਘ ਜੀ ਦਾ ਗੂੜ੍ਹਾ ਪਿਆਰ ਕਮਾਇਆ ਹੈ। ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਾਮਧਾਰੀ ਸਮਾਜ ਦੇ ਮੁੱਖੀਆਂ ਨੇ ਸੰਗਤਾਂ ਨੂੰ ਸੰਤ ਸਿਪਾਹੀ ਦਾ ਸੁਨੇਹਾ ਦਿੱਤਾ। ੳਨ੍ਹਾਂ ਹਉਮੈ-ਹੰਕਾਰ ਦਾ ਦਮਨ ਕਰਕੇ ਮਨੁੱਖਤਾ ਦੇ ਭਲੇ ਲਈ ਸਮਰਪਿਤ ਹੋਣ ਦੀ ਅਪੀਲ ਵੀ ਕੀਤੀ। ਇਸ ਦੌਰਾਨ ਠਾਕੁਰ ਦਲੀਪ ਸਿੰਘ ਅਤੇ ਨਾਮਧਾਰੀ ਸਮਾਜ ਵੱਲੋਂ ਸੂਬਾ ਭਗਤ ਸਿੰਘ ਜੀ ਮਹੱਦੀਪੁਰ ਵਾਲੇ, ਵਕੀਲ ਸਿਕੰਦਰ ਸਿੰਘ, ਸੁਰਜੀਤ ਸਿੰਘ ਸਰਪੰਚ, ਡਾ: ਸੁਖਦੇਵ ਸਿੰਘ, ਅਜੀਤ ਸਿੰਘ ਅਤੇ ਜਸਵਿੰਦਰ ਸਿੰਘ ਨੇ ਸ: ਬਿਕਰਮ ਸਿੰਘ ਮਜੀਠੀਆ ਅਤੇ ਸ: ਗੁਲਜ਼ਾਰ ਸਿੰਘ ਰਣੀਕੇ ਦਾ ਸ਼ਾਲ ਅਤੇ ਯਾਦਗਾਰੀ ਚਿੰਨ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਭਾਈ ਰਾਮ ਸਿੰਘ, ਭਾਈ ਮਨਜੀਤ ਸਿੰਘ, ਮੰਗਵਿੰਦਰ ਸਿੰਘ ਖਾਪੜਖੇੜੀ, ਭਗਵੰਤ ਸਿੰਘ ਸਿਆਲਕਾ ( ਸਾਰੇ ਸ਼੍ਰੋਮਣੀ ਕਮੇਟੀ ਮੈਂਬਰ ), ਉਪਕਾਰ ਸਿੰਘ ਸੰਧੂ, ਤਲਬੀਰ ਸਿੰਘ ਗਿੱਲ, ਗੁਰਪ੍ਰੀਤ ਰੰਧਾਵਾ, ਸੁਰਜੀਤ ਸਿੰਘ ਸੰਧੂ ਸਰਪੰਚ, ਜਤਿੰਦਰਬੀਰ ਸਿੰਘ ਬਾਜਵਾ, ਬਾਬਾ ਛਿੰਦਾ ਸਿੰਘ ਮੁਹਾਵੇ ਵਾਲੇ, ਡਾ: ਸੁਰਿੰਦਰ ਸਿੰਘ ਫੁੱਲਾਂ ਵਾਲਾ, ਕੁੱਕੁ ਭਾਜੀ, ਜਸਵਿੰਦਰ ਸਿੰਘ ਲੁਧਿਆਣੇ ਵਾਲੇ, ਅਜੀਤ ਸਿੰਘ ਸੰਤਾ ਵਾਲੀ ਵਾਲੇ ਅਤੇ ਪ੍ਰੋ: ਸਰਚਾਂਦ ਸਿੰਘ ਆਦਿ ਵੀ ਮੌਜੂਦ ਸਨ।

Send this to a friend