ਟਕਸਾਲੀ ਅਕਾਲੀਆਂ ਵੱਲੋਂ ਜੀਤਮਹਿੰਦਰ ਨੂੰ ਪੂਰਨ ਹਮਾਇਤ ਦਾ ਭਰੋਸਾ

image ਤਲਵੰਡੀ ਸਾਬੋ, 18 ਮਾਰਚ (ਰਣਜੀਤ ਸਿੰਘ ਰਾਜੂ) ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਤੋਂ ਇੱਕ ਵਾਰ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੇ ਚੋਣ ਲੜ ਚੁੱਕੇ ਹਲਕੇ ਦੇ ਸੀਨ:ਅਕਾਲੀ ਆਗੂ ਅਤੇ ਸ਼੍ਰੋਮਣੀ ਕਮੇਟੀ ਦੇ ਅੰਤ੍ਰਿਗ ਕਮੇਟੀ ਮੈਂਬਰ ਮੋਹਣ ਸਿੰਘ ਬੰਗੀ ਵੱਲੋਂ ਅੱਜ ਆਪਣੇ ਗ੍ਰਹਿ ਵਿਖੇ ਆਪਣੇ ਸਮੱਰਥਕਾਂ ਅਤੇ ਟਕਸਾਲੀ ਅਕਾਲੀ ਵਰਕਰਾਂ ਦੇ ਵਿਸ਼ਾਲ ਇਕੱਠ ਦੀ ਹਾਜਿਰੀ ਵਿੱਚ ਕਾਂਗਰਸ ਦੇ ਵਿਧਾਇਕ ਪਦਤੋਂ ਅਸਤੀਫਾ ਦੇ ਕੇ ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਹਲਕਾ ਇੰਚਾਰਜ ਬਣੇ ਸ੍ਰ.ਜੀਤਮਹਿੰਦਰ ਸਿੰਘ ਸਿੱਧੂ ਨੂੰ ਪੂਰਨ ਹਮਾਇਤ ਦਾ ਭਰੋਸਾ ਦਿੰਦਿਆਂ ਬਠਿੰਡਾ ਤੋਂ ਅਕਾਲੀ ਭਾਜਪਾ ਗਠਜੋੜ ਦੇ ਉਮੀਦਵਾਰ ਬੀਬਾ ਹਰਸਿਮਰਤ ਕੌਰ ਬਾਦਲ ਦੀ ਚੋਣ ਮੁਹਿੰਮ ਦਾ ਬਿਗੁਲ ਵਜਾ ਦਿੱਤਾ ਗਿਆ ਹੈ।ਅੱਜ ਹਜਾਰਾਂ ਦੀ ਤਾਦਾਦ ਵਿੱਚ

ਇਕੱਠੇ ਹੋਏ ਨਿਰੋਲ ਟਕਸਾਲੀ ਅਕਾਲੀ ਆਗੂਆਂ ਤੇ ਵਰਕਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਮੋਹਣ ਸਿੰਘ ਬੰਗੀ ਨੇ ਕਿਹਾ ਕਿ ਧੜੱਲੇਦਾਰ ਆਗੂ ਵਜੋਂ ਜਾਣੇ ਜਾਂਦੇ ਜੀਤਮਹਿੰਦਰ ਸਿੱਧੂ ਦੇ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਨਾਲ ਕਾਂਗਰਸ ਦੀ ਪੱਕੀ ਸੀਟ ਮੰਨੇ ਜਾਂਦੇ ਇਸ ਹਲਕੇ ਵਿੱਚ ਕਾਂਗਰਸ ਦਾ ਸਫਾਇਆ ਹੋ ਗਿਆ ਹੈ ਤੇ ਇਸ ਨਾਲ ਜਿੱਥੇ ਬੀਬਾ ਬਾਦਲ ਦੀ ਚੋਣ ਮੁਹਿੰਮ ਨੂੰ ਫਾਇਦਾ ਮਿਲੇਗਾ ਉ¤ਥੇ ਹੀ ਖੁਦ ਸਿੱਧੂ ਵੀ ਇੱਥੋਂ ਅਕਾਲੀ ਦਲ ਦੀ ਟਿਕਟ ਤੇ ਵੱਡੇ ਫਰਕ ਨਾਲ ਜਿੱਤ ਕੇ ਵਿਧਾਇਕ ਬਨਣਗੇ।ਉਨ੍ਹਾਂ ਟਕਸਾਲੀ ਅਕਾਲੀਆਂ ਵੱਲੋਂ ਸਿੱਧੂ ਨੂੰ ਪੂਰਨ ਹਮਾਇਤ ਦੇਣ ਦਾ ਭਰੋਸਾ ਦਿੱਤਾ ਗਿਆ।
ਇਕੱਠ ਨੂੰ ਸੰਬੋਧਨ ਹੁੰਦਿਆਂ ਹਲਕਾ ਇੰਚਾਰਜ ਜੀਤਮਹਿੰਦਰ ਸਿੱਧੂ ਸਾਬਕਾ ਵਿਧਾਇਕ ਨੇ ਕਿਹਾ ਕਿ ਉਨ੍ਹਾਂ ਕਾਂਗਰਸ ਦੀਆਂ ਮਾੜੀਆਂ ਨੀਤੀਆਂ ਦੇ ਚਲਦਿਆਂ ਸ਼੍ਰੋਮਣੀ ਅਕਾਲੀ ਦਲ ਵਿੱਚ ਆਪਣੀ ਘਰ ਵਾਪਸੀ ਕੀਤੀ ਹੈ ਕਿਉਂਕਿ ਉਨ੍ਹਾਂ ਆਪਣਾ ਰਾਜਨੀਤਿਕ ਜੀਵਨ ਅਕਾਲੀ ਦਲ ਦੇ ਵਰਕਰ ਵਜੋਂ ਹੀ ਸ਼ੁਰੂ ਕੀਤਾ ਸੀ।ਉਨ੍ਹਾਂ ਕਿਹਾ ਕਿ ਉਹ ਇਹ ਵਿਸ਼ਵਾਸ ਦੁਆਉਦੇ ਹਨ ਕਿ ਉਹ ਅਕਾਲੀ ਦਲ ਦੇ ਇਕੱਲੇ ਇਕੱਲੇ ਵਰਕਰ ਨੂੰ ਨਾਲ ਲੈ ਕੇ ਚੱਲਣਗੇ ਅਤੇ ਕਿਸੇ ਨੂੰ ਵੀ ਸ਼ਿਕਾਇਤ ਦਾ ਮੌਕਾ ਨਹੀ ਦਿੱਤਾ ਜਾਵੇਗਾ।ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਭ ਤੋਂ ਪਹਿਲੀ ਕੋਸ਼ਿਸ ਬੀਬਾ ਬਾਦਲ ਨੂੰ ਹਲਕੇ ਤੋਂ ਵੱਡੀ ਗਿਣਤੀ ਵੋਟਾਂ ਦੀ ਲੀਡ ਦੁਆਉਣੀ ਅਤੇ ਬਾਦ ਵਿੱਚ ਵਿਧਾਨ ਸਭਾ ਦੀ ਸੀਟ ਜਿੱਤ ਕੇ ਅਕਾਲੀ ਦਲ ਦੀ ਝੋਲੀ ਪਾਉਣ ਦੀ ਹੋਵੇਗੀ ਤੇ ਇਸ ਲਈ ਹਰ ਇੱਕ ਅਕਾਲੀ ਵਰਕਰ ਦਾ ਸਹਿਯੋਗ ਜਰੂਰੀ ਹੋਵੇਗਾ।ਇਸ ਮੌਕੇ ਮੋਹਣ ਸਿੰਘ ਬੰਗੀ ਵੱਲੋਂ ਅਤੇ ਪਿੰਡ ਬੰਗੀ ਦੀ ਪੰਚਾਇਤ ਵੱਲੋਂ ਰਮਨਦੀਪ ਸਿੰਘ ਹੈਪੀ ਸਰਪੰਚ ਦੀ ਅਗਵਾਈ ਵਿੱਚ ਜੀਤਮਹਿੰਦਰ ਸਿੱਧੂ ਨੂੰ ਸਨਮਾਨਿਤ ਵੀ ਕੀਤਾ ਗਿਆ।
ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਅਕਾਲੀ ਦਲ ਦੇ ਸਰਕਲ ਤਲਵੰਡੀ ਦੇ ਪ੍ਰਧਾਨ ਜਸਵਿੰਦਰ ਸਿੱਧੂ,ਸਰਕਲ ਰਾਮਾਂ ਦੇ ਪ੍ਰਧਾਨ ਗੁਰਜੀਤ ਕੋਟਬਖਤੂ,ਨਗਰ ਪੰਚਾਇਤ ਤਲਵੰਡੀ ਦੇ ਪ੍ਰਧਾਨ ਗੁਰਤਿੰਦਰ ਰਿੰਪੀ,ਹਰਦੀਪ ਸਿੰਘ ਚੱਕ ਹੀਰਾ ਸਿੰਘ ਵਾਲਾ ਸਰਕਲ ਪ੍ਰਧਾਨ ਯੂਥ ਅਕਾਲੀ ਦਲ ਰਾਮਾਂ,ਨਗਰ ਕੌਂਸਲ ਰਾਮਾਂ ਦੇ ਸਾਬਕਾ ਪ੍ਰਧਾਨ ਕੌਰ ਸਿੰਘ,ਸੀਨ:ਆਗੂ ਸੇਵਾ ਕਮਾਲੂ,ਬਲਵਿੰਦਰ ਗਿੱਲ ਤੇ ਰਣਜੀਤ ਮਲਕਾਣਾ ਦੋਵੇਂ ਕੌਂਸਲਰ,ਤੇਜਾ ਮਲਕਾਣਾ,ਰਾਕੇਸ਼ ਮਹਾਜਨ ਭਾਜਪਾ ਆਗੂ,ਗਿਆਨੀ ਨਛੱਤਰ ਸਿੰਘ, ਗੁਰਮੀਤ ਮੀਤਾ ਸਾਬਕਾ ਪ੍ਰਧਾਨ ਟਰੱਕ ਯੂਨੀਅਨ, ਬਰਿੰਦਰਪਾਲ ਮਹੇਸ਼ਵਰੀ,ਕੁਲਦੀਪ ਮਿਰਜੇਆਣਾ ਜਿਲ੍ਹਾ ਪ੍ਰਧਾਨ ਬੀ.ਸੀ ਸੈ¤ਲ,ਯੂਥ ਆਗੂ ਮਨਜੀਤ ਲਾਲੇਆਣਾ ਤੇ ਸ਼ੇਰ ਸਿੰਘ ਸੇਖੂ, ਹਰਦੇਵ ਸਰਪੰਚ ਬਾਘਾ,ਮਲਕੀਤ ਸਰਪੰਚ ਮਾਨਵਾਲਾ, ਬਿੰਦਰ ਸਰਪੰਚ ਸੇਖੂ,ਅਜੈਬ ਸਿੰਘ ਕਮਾਲੂ, ਸਵਰਨਜੀਤ ਪੱਕਾ ਸਾਬਕਾ ਚੇਅਰਮੈਨ ਬਲਾਕ ਸੰਮਤੀ ਆਦਿ ਆਗੂ ਹਾਜਿਰ ਸਨ।

Send this to a friend