ਪਟਿਆਲਾ, 18 ਮਾਰਚ (ਵਿਸ਼ਵ ਵਾਰਤਾ)- ਪਟਿਆਲਾ ਪੁਲਿਸ ਨੇ ਬੱਬਰ ਖਾਲਸਾ ਇੰਟਰਨੈਸ਼ਨਲ ਜਥੇਬੰਦੀ ਨਾਲ ਸਬੰਧ ਰੱਖਣ ਵਾਲੇ 6 ਵਿਅਕਤੀਆਂ ਨੂੰ ਮਾਰੂ ਹਥਿਆਰਾਂ ਸਮੇਤ ਗ੍ਰਿਫਤਾਰ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਐਸ.ਐਸ.ਪੀ ਪਟਿਆਲਾ ਸ. ਹਰਦਿਆਲ ਸਿੰਘ ਮਾਨ ਨੇ ਪੁਲਿਸ ਲਾਈਨਜ਼ ਵਿਖੇ ਸੱਦੇ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਪੁਲਿਸ ਵੱਲੋਂ ਗੁਰਦੀਪ ਸਿੰਘ ਪੁੱਤਰ ਬਾਬੂ ਸਿੰਘ ਵਾਸੀ ਆਲਮਪੁਰ ਥਾਣਾ ਬੱਸੀ ਪਠਾਣਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ, ਅਮਰਜੀਤ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਮਿਰਜ਼ਾਪੁਰ ਥਾਣਾ ਘਨੌਰ, ਜਸਵੀਰ ਸਿੰਘ ਪੁੱਤਰ ਸ਼ਿਵਦੇਵ ਸਿੰਘ ਵਾਸੀ ਪਿੰਡ ਹੁਲਕਾਂ ਥਾਣਾ ਬਨੂੜ, ਸਮਰਦੀਪ ਸਿੰਘ ਉਰਫ ਸੱਮੀ ਪੁੱਤਰ ਸਵਰਨ ਸਿੰਘ ਵਾਸੀ
ਪਿੰਡ ਗੀਗੇਮਾਜਰਾ ਥਾਣਾ ਸੋਹਾਣਾ ਜ਼ਿਲ੍ਹਾ ਮੋਹਾਲੀ, ਸੁੱਚਾ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਖੁੱਡਾ ਅਲੀ ਸ਼ੇਰ ਥਾਣਾ ਸੋਹਾਣਾ ਜ਼ਿਲ੍ਹਾ ਮੋਹਾਲੀ ਅਤੇ ਹਰਜਿੰਦਰ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ 1871, ਸੈਕਟਰ 45-ਬੀ, ਬੂੜੈਲ, ਚੰਡੀਗੜ੍ਹ ਨੂੰ ਇੱਕ ਰਾਈਫਲ 315 ਬੋਰ, ਦੋ ਪਿਸਤੌਲ 315 ਬੋਰ, ਚਾਰ ਜ਼ਿੰਦਾ ਕਾਰਤੂਸ 315 ਬੋਰ, ਇੱਕ ਪਿਸਤੌਲ 32 ਬੋਰ ਸਮੇਤ ਦੋ ਜਿੰਦਾ ਰੌਂਦ ਅਤੇ ਹੋਰ ਮਾਰੂ ਹਥਿਆਰਾਂ ਸਮੇਤ ਕਾਬੂ ਕਰਕੇ ਮੁਕੱਦਮਾ ਨੰ: 22 ਮਿਤੀ 17.3.2014 ਅ/ਧ 399, 402, ਹਿੰ: ਦੰ: 25/54/59 ਅਸਲਾ ਐਕਟ ਥਾਣਾ ਬਨੂੜ ਵਿਖੇ ਦਰਜ ਕਰਕੇ ਗ੍ਰਿਫਤਾਰ ਕੀਤਾ ਹੈ। ਸ. ਮਾਨ ਨੇ ਦੱਸਿਆ ਕਿ ਗੁਰਦੀਪ ਸਿੰਘ, ਅਮਰਜੀਤ ਸਿੰਘ, ਜਸਵੀਰ ਸਿੰਘ ਉਰਫ ਜੋਧਾ ਜੋ ਇਸ ਸਮੇ ਜ਼ਮਾਨਤ ’ਤੇ ਆਏ ਹੋਏ ਸੀ ਅਤੇ ਆਪਸ ਵਿੱਚ ਮਿਲ ਕੇ ਅਪਰਾਧਿਕ ਪਿਛੋਕੜ ਵਾਲੇ ਹੋਰ ਵਿਅਕਤੀਆਂ ਨੂੰ ਨਾਲ ਜੋੜ ਕੇ ਯੂ.ਪੀ ਅਤੇ ਨੇਪਾਲ ਦੇ ਰਸਤਿਓਂ ਅਸਲਾ ਸਮੱਗਰੀ ਮੰਗਵਾ ਕੇ ਪੰਜਾਬ ਵਿੱਚ ਮਾੜੀਆਂ ਘਟਨਾਵਾਂ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਸਨ। ਐਸ.ਐਸ.ਪੀ ਸ. ਮਾਨ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਵਿਅਕਤੀਆਂ ਨੇ ਪੁਛਗਿੱਛ ਦੌਰਾਨ ਦੱਸਿਆ ਕਿ ਜਸਵੀਰ ਸਿੰਘ ਉਰਫ ਜੋਧਾ ਬੱਬਰ ਖਾਲਸਾ ਇੰਟਰਨੈਸ਼ਨਲ ਜਥੇਬੰਦੀ ਦਾ ਸਰਗਰਮ ਮੈਂਬਰ ਹੈ ਜਿਸ ਦੇ ਪਰਮਜੀਤ ਸਿੰਘ ਭਿਓਰਾ ਨਾਲ ਗੂੜ੍ਹੇ ਸਬੰਧ ਹਨ ਜੋ ਕਿ ਸਾਲ 2006 ਵਿੱਚ ਥਾਣਾ ਸਪੈਸ਼ਲ ਸੈਲ, ਰੋਹਣੀ, ਨਵੀਂ ਦਿੱਲੀ ਵੱਲੋਂ ਜਸਵੀਰ ਸਿੰਘ ਨੂੰ ਪਰਮਜੀਤ ਸਿੰਘ ਭਿਓਰਾ ਦੇ ਨਾਲ ਮੁਕੱਦਮਾ ਨੰ: 24 ਮਿਤੀ 20.3.2006 ਅ/ਧ 353, 186, 307, 120-ਬੀ, 121, 121-ਏ, ਹਿੰ: ਦੰ: 25/54/59 ਅਸਲਾ ਐਕਟ 4, 5 ਐਕਸਪਲੋਜਿਵ ਐਕਟ ਵਿੱਚ ਗ੍ਰਿਫਤਾਰ ਕੀਤਾ ਸੀ ਅਤੇ ਇਨ੍ਹਾਂ ਕੋਲੋਂ 5 ਏ.ਕੇ. 47 ਰਾਈਫਲਾਂ ਅਤੇ 5 ਵਿਦੇਸ਼ੀ ਪਿਸਤੌਲ ਬਰਾਮਦ ਕੀਤੇ ਸਨ, ਜੋ ਕਿ ਇਹ ਜੈਸਲਮੇਰ ਤੋਂ ਲੈ ਕੇ ਆਏ ਸਨ। ਸ. ਮਾਨ ਨੇ ਦੱਸਿਆ ਕਿ ਜਸਵੀਰ ਸਿੰਘ ਦੇ ਖਿਲਾਫ ਥਾਣਾ ਬਨੂੜ ਵਿਖੇ ਮੁਕੱਦਮਾ ਨੰ: 41 ਮਿਤੀ 2.4.2006 ਅ/ਧ 212, 216, 216-ਏ ਹਿੰ: ਦੰ: 18, 19, 20, 21 ਅਨ ਲਾਅ ਫੁੱਲ ਐਕਟੀਵਿਟੀ ਐਕਟ ਥਾਣਾ ਬਨੂੜ ਵਿਖੇ ਦਰਜ ਹੋਇਆ ਸੀ।
ਸ. ਹਰਦਿਆਲ ਸਿੰਘ ਮਾਨ ਨੇ ਦੱਸਿਆ ਕਿ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਗੁਰਦੀਪ ਸਿੰਘ ਪੁੱਤਰ ਬਾਬੂ ਸਿੰਘ ਜੋ ਕਿ ਜਗਤਾਰ ਸਿੰਘ ਹਵਾਰੇ ਦਾ ਨਜਦੀਕੀ ਸਾਥੀ ਹੈ। ਜਗਤਾਰ ਸਿੰਘ ਹਵਾਰਾ ਦੇ ਸਾਲ 2004 ਵਿੱਚ ਬੂੜੈਲ ਜੇਲ ਵਿੱਚੋ ਫਰਾਰ ਹੋਣ ਵਿੱਚ ਗੁਰਦੀਪ ਸਿੰਘ ਦੀ ਮਹੱਤਵਪੂਰਨ ਭੂਮਿਕਾ ਸੀ। ਜਗਤਾਰ ਸਿੰਘ ਹਵਾਰਾ ਨੇ ਗੁਰਦੀਪ ਸਿੰਘ ਨੂੰ ਜਿਲ੍ਹਾ ਫਤਹਿਗੜ ਸਾਹਿਬ ਦਾ ਏਰੀਆ ਕਮਾਂਡਰ ਨਿਯੁਕਤ ਕੀਤਾ ਹੋਇਆ ਸੀ। ਗੁਰਦੀਪ ਸਿੰਘ ਦੇ ਖਿਲਾਫ ਅੱਤਵਾਦੀ ਕਾਰਵਾਈਆਂ, ਲੁੱਟ ਖੋਹ, ਡਕੈਤੀ, ਇਰਾਦਾ ਕਤਲ ਅਤੇ ਡਰੱਗਜ ਦੇ 13 ਮੁਕੱਦਮੇ ਦਰਜ ਹਨ ਜਿਸ ਵਿੱਚ ਮੁਕੱਦਮਾ ਨੰਬਰ 118 ਮਿਤੀ 12.07.1999 ਅ/ਧ 382 ਹਿੰ:ਦੰ: ਥਾਣਾ ਸਰਹੰਦ ਜਿਲ੍ਹਾ ਫਤਹਿਗੜ ਸਾਹਿਬ, ਮੁਕੱਦਮਾ ਨੰਬਰ 299 ਮਿਤੀ 30.10.2000 ਅ/ਧ 25 ਅਸਲਾ ਐਕਟ ਥਾਣਾ ਫੇਜ-8, ਮੋਹਾਲੀ, ਮੁਕੱਦਮਾ ਨੰਬਰ 297 ਮਿਤੀ 30.10.1999 ਅ/ਧ 307,34 ਹਿੰ:ਦੰ: ਥਾਣਾ ਫੇਜ-8, ਮੋਹਾਲੀ, ਮੁਕੱਦਮਾ ਨੰਬਰ 314 ਮਿਤੀ 31.10.1999 ਅ/ਧ 382,379,411 ਹਿੰ:ਦੰ: ਥਾਣਾ ਫੇਜ-8, ਮੋਹਾਲੀ, ਮੁਕੱਦਮਾ ਨੰਬਰ 17 ਮਿਤੀ 22.01.2014 ਅ/ਧ 323,324,452,457,121-ਏ,121,123,217,221,120-ਬੀ ਹਿੰ:ਦੰ: ਥਾਣਾ ਸੈਕਟਰ 34, ਚੰਡੀਗੜ੍ਹ, ਮੁਕੱਦਮਾ ਨੰਬਰ 14 ਮਿਤੀ 12.02.2004 ਅ/ਧ 124-ਏ,153-ਏ ਹਿੰ:ਦੰ: ਥਾਣਾ ਬੱਸੀ ਪਠਾਣਾਂ, ਮੁਕੱਦਮਾ ਨੰਬਰ 12 ਮਿਤੀ 01.02.2014 ਅ/ਧ 20/61/85 ਐਨ.ਡੀ.ਪੀ.ਐਸ ਐਕਟ ਥਾਣਾ ਬੱਸੀ ਪਠਾਣਾਂ, ਮੁਕੱਦਮਾ ਨੰਬਰ 87 ਮਿਤੀ 17.10.2005 ਅ/ਧ 25 ਅਸਲਾ ਐਕਟ ਥਾਣਾ ਕੁਰੂਕਸ਼ੇਤਰ (ਹਰਿਆਣਾ), ਮੁਕੱਦਮਾ ਨੰਬਰ 130 ਮਿਤੀ 07.07.2005 ਅ/ਧ 212,216,216-ਏ,121,122,122-ਏ,123,124-ਏ,153,465,468,471, 120-ਬੀ ਹਿੰ:ਦੰ: 25 ਅਸਲਾ ਐਕਟ ਥਾਣਾ ਸਿਟੀ ਰਾਜਪੁਰਾ, ਮੁਕੱਦਮਾ ਨੰਬਰ 152 ਮਿਤੀ 16.05.2005 ਅ/ਧ 392,34 ਹਿੰ:ਦੰ: ਥਾਣਾ ਸਿਵਲ ਲਾਈਨ ਪਟਿਆਲਾ, ਮੁਕੱਦਮਾ ਨੰਬਰ 05 ਮਿਤੀ 10.01.2005 ਅ/ਧ 3/4 ਐਕਸਪਲੋਜਿਵ ਐਕਟ 120-ਬੀ ਹਿੰ:ਦੰ: ਥਾਣਾ ਨੂਰਪੁਰ ਬੇਦੀ (ਰੋਪੜ), ਮੁਕੱਦਮਾ ਨੰਬਰ 299 ਮਿਤੀ 31.10.2005 ਅ/ਧ 3/4 ਐਕਸਪਲੋਜਿਵ ਐਕਟ 25 ਅਸਲਾ ਐਕਟ ਥਾਣਾ ਸਦਰ ਰਾਜਪੁਰਾ ਅਤੇ ਮੁਕੱਦਮਾ ਨੰਬਰ 144 ਮਿਤੀ 15.06.2005 ਅ/ਧ 3/4 ਐਕਸਪਲੋਜਿਵ ਐਕਟ 25 ਅਸਲਾ ਐਕਟ ਥਾਣਾ ਖਰੜ ਸ਼ਾਮਲ ਹਨ। ਐਸ.ਐਸ.ਪੀ ਸ. ਮਾਨ ਨੇ ਦੱਸਿਆ ਕਿ ਅਮਰਜੀਤ ਸਿੰਘ ਉਰਫ ਕਾਲਾ ਵੀ ਜਗਤਾਰ ਸਿੰਘ ਹਵਾਰਾ ਦਾ ਇਕ ਨਜਦੀਕੀ ਸਾਥੀ ਹੈ ਜਿਸ ਨੂੰ ਅੱਤਵਾਦੀ ਕੇਸ ਵਿੱਚ 5 ਸਾਲ ਦੀ ਸਜ਼ਾ ਵੀ ਹੋਈ ਸੀ ਅਤੇ ਹੁਣ ਇਹ ਜਮਾਨਤ ਤੇ ਆਇਆ ਹੋਇਆ ਸੀ ਜਿਸ ਦੇ ਖਿਲਾਫ ਮੁਕੱਦਮਾ ਨੰਬਰ 153 ਮਿਤੀ 19.06.2005 ਅ/ਧ 212,121ਏ, 122,123,124ਏ,153ਏ, 212,216 ਹਿੰ:ਦੰ: 3,4,5 ਐਕਸਪਲੋਜਿਵ ਐਕਟ 25/54/59 ਅਸਲਾ ਐਕਟ ਥਾਣਾ ਧੂਰੀ ਜਿਲ੍ਹਾ ਸੰਗਰੂਰ ਅਤੇ ਮੁਕੱਦਮਾ ਨੰਬਰ 5 ਮਿਤੀ 10.01.2005 ਅ/ਧ 3,4,5 ਐਕਸਪਲੋਜਿਵ ਐਕਟ ਥਾਣਾ ਨੂਰਪੁਰ ਬੇਦੀ ਦਰਜ ਹਨ।
ਐਸ.ਐਸ.ਪੀ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਵਿਅਕਤੀਆਂ ਤੋਂ ਪੁੱਛਗਿਛ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ। ਪੱਤਰਕਾਰ ਸੰਮੇਲਨ ਦੌਰਾਨ ਐਸ.ਪੀ (ਡੀ) ਸ. ਜਸਕਿਰਨਜੀਤ ਸਿੰਘ ਤੇਜਾ, ਡੀ.ਐਸ.ਪੀ (ਡੀ) ਸ. ਮਨਜੀਤ ਸਿੰਘ ਬਰਾੜ ਤੇ ਹੋਰ ਪੁਲਿਸ ਅਧਿਕਾਰੀ ਵੀ ਹਾਜ਼ਰ ਸਨ।