June 22, 2026 12:05 pm

ਕਾਂਗਰਸ ਅਤੇ ਸਹਿਯੋਗੀ ਪਾਰਟੀਆਂ ਵੱਲੋਂ ਦਿੱਤੇ ਭਾਰਤ ਬੰਦ ਸੱਦੇ ਦੇ ਤਹਿਤ ਸਰਦੂਲਗੜ ਪੂਰਨ ਬੰਦ ਰਿਹਾ

ਸਰਦੂਲਗੜ੍ਹ, 10 ਸਿਤੰਬਰ (ਵਿਪਨ ਗੋਇਲ)- ਪੈਟਰੋਲ-ਡੀਜ਼ਲ ਦੀਆ ਦਿਨੋ ਦਿਨ ਵੱਧ ਰਹੀਆ ਕੀਮਤਾ ਦੇ ਵਿਰੋਧ ਵਿੱਚ ਕਾਂਗਰਸ ਅਤੇ ਉਸ ਦੀਆਂ ਸਹਿਯੋਗੀਆ ਪਾਰਟੀਆ ਵੱਲੋ ਦਿੱਤੇ ਬੰਦ ਦੇ ਸੱਦੇ ਤਹਿਤ ਅੱਜ ਸਰਦੂਲਗੜ੍ਹ ਪੂਰਨ ਤੋਰ ਤੇ ਬੰਦ ਰਿਹਾ।ਆਰ.ਐਮ.ਪੀ.ਆਂਈ ਅਤੇ ਸੀ.ਪੀ.ਆਈ ਵੱਲੋ ਅੱਜ ਸਰਦੂਲਗੜ੍ਹ ਬੱਸ ਸਟੈਂਡ ਦੇ ਪਾਸ ਧਰਨਾ ਦਿੱਤਾ ਗਿਆ ਇਸ ਧਰਨੇ ਨੂੰ ਸੰਬੋਧਿਨ ਕਰਦਿਆ ਆਰ.ਐਮ.ਪੀ.ਆਈ ਦੇ ਜਿਲ੍ਹਾ ਸਕੱਤਰ ਕਾਮਰੇਡ ਲਾਲ ਚੰਦ ਅਤੇ ਸੀ.ਪੀ.ਆਂਈ ਦੇ ਸਬ ਡਵੀਜ਼ਨ ਸਕੱਤਰ ਕਾਮਰੇਡ ਜੁਗਰਾਜ ਸਿੰਘ ਹੀਰਕੇ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਹਰ ਪ੍ਰੰਟ ਤੇ ਫੇਲ ਸਾਬਿਤ ਹੋਈ ਹੈ ਇਸ ਸਰਕਾਰ ਨੇ ਗਰੀਬ ਅਤੇ ਆਮ ਵਰਗ ਦਾ ਕੰਚੂਮਰ ਕੱਢ ਕਿ ਰੱਖ ਦਿੱਤਾ ਹੈਉਨ੍ਹਾ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਇੱਕ ਸਾਲ ਵਿੱਚ ਡੀਜ਼ਲ ਦੇ ਰੇਟਾ ਵਿੱਚ 18 ਰੁਪਏ ਦੇ ਕਰੀਬ ਅਤੇ ਪੈਟਰੋਲ ਦੇ ਰੇਟਾ ਵਿੱਚ 15 ਰੁਪਏ ਦੇ ਵਾਧਾ ਕਰਕੇ ਲੋਕਾ ਦਾ ਕੰਚੂਮਰ ਕੱਢ ਕਿ ਰੱਖ ਦਿੱਤਾ ਹੈ।ਉਨ੍ਹਾ ਨੇ ਕਿਹਾ ਕਿ ਪੈਟਰੋਲ ਦੀ ਕੀਮਤ ਵੱਧ ਕਿ 86ਰੁਪਏ ਦੇ ਕਰੀਬ ਹੋ ਗਈ ਹੈ ਜਦ ਕਿ ਡੀਜ਼ਲ ਦੀ ਕੀਮਤ ਵੱਧ ਕੇ 73 ਰੁਪਏ ਦੇ ਕਰੀਬ ਹੋ ਗਈ ਪਰੰਤੂ ਕੈਦਰ ਸਰਕਾਰ ਅੱਖਾ ਮੀਚ ਕੇ ਬੈਠੀ ਹੈ ਉਨ੍ਹਾ ਨੇ ਕਿਹਾ ਕਿ ਤੇਲ ਮਹਿੰਗੇ ਹੋਣ ਕਾਰਨ ਮਹਿੰਗਾਈ ਵੱਧ ਰਹੀ ਉਨ੍ਹਾ ਨੇ ਮੰਗ ਕੀਤੀ ਕਿ ਪੈਟਰੋਲ ਡੀਜ਼ਲ ਨੂੰ ਜੀ.ਐਸ.ਟੀ ਦੇ ਦਾਇਰੇ ਵਿੱਚ ਲਿਆਦਿਆ ਜਾਵੇ ਉਨ੍ਹਾ ਨੇ ਲੋਕਾ ਦਾ ਵੀ ਧੰਨਵਾਦ ਕੀਤਾ ਜਿਨ੍ਹਾ ਨੂੰ ਸ਼ਹਿਰ ਨੂੰ ਪੂਰਨ ਬੰਦ ਰੱਖ ਕੇ ਸਾਡਾ ਸਾਥ ਦਿੱਤਾ ਇਸ ਮੋਕੇ ਤੇ ਕਾਮਰੇਡ ਬੰਸੀ ਲਾਲ,ਗਨੇਸ਼ ਕੁਮਾਰ ਰਾਮੂ ਅਤੇ ਸੁਰਿੰਦਰ ਕੁਮਾਰ ਆਦਿ ਹਾਜ਼ਿਰ ਸਨ।

Send this to a friend