ਕਲਾ ਇੱਕ ਕੁਦਰਤ ਦੀ ਦੇਣ ਹੁੰਦੀ ਹੈ। ਇਸ ਨੂੰ ਸਹੀ ਤਰੀਕੇ ਤੇ ਮਿਹਨਤ ਨਾਲ ਜਿਹੜੇ ਹਾਸਿਲ ਕਰ ਲੈਂਦੇ ਹਨ ਉਹ ਆਪਣੀ ਮੰਜ਼ਿਲ ਤੱਕ ਪਹੁੰਚ ਜਾਂਦੇ ਹਨ। ਇਸੇ ਤਰ੍ਹਾਂ ਹੀ ਇੱਕ ਹੱਸਮੁਖ ਤੇ ਮਿਲਾਪੜੇ ਜਿਹੇ ਸੁਭਾਅ ਵਾਲਾ ਉਹ ਪਲੇਅ ਬੈਕ ਸਿੰਗਰ ਜਿਸ ਦਾ ਨਾਂਅ ਸੁਖਵਿੰਦਰ ਸਿੰਘ ਰਾਣਾ ਹੈ ਸੰਗੀਤ ਦੇ ਨਾਲ ਜੁੜਿਆ ਹੋਇਆ ਹੈ। ਸੁਖਵਿੰਦਰ ਸਿੰਘ ਰਾਣਾ ਜਿਸ ਦਾ ਜਨਮ 13-3-1993, ਜ਼ਿਲ੍ਹਾ ਕਪੂਰਥਲਾ ਪਿੰਡ ਸ਼ੇਖੂਪੁਰ ਮੁਹੱਲਾ ਟੋਟਾ ਵਿਖੇ ਪਿਤਾ ਬਲਵੀਰ ਸਿੰਘ ਰਾਣਾ ਦੇ ਘਰ ਤੇ ਮਾਤਾ ਸੁਰਿੰਦਰ ਕੌਰ ਦੀ ਕੁੱਖੋਂ ਹੋਇਆ। ਸੁਖਵਿੰਦਰ ਨੂੰ ਬਚਪਨ ਤੋਂ ਹੀ ਸੰਗੀਤ ਨਾਲ ਬੜਾ ਮੋਹ ਸੀ। ਅੱਜ ਉਸ ਦਾ ਇਹ ਸ਼ੌਕ ਉਸ ਨੂੰ ਪੰਜਾਬ ਦੇ ਨਾਮਵਾਰ ਕਲਾਕਾਰਾਂ ਨਾਲ ਸਟੇਜਾਂ ਤੱਕ ਲੈ ਆਇਆ। ਉਹ ਨਾਮਵਾਰ ਗਾਇਕਾਂ ਦੇ ਪਿੱਛੇ ਕੋਰਸ ਕਰਦਾ ਹੈ ਜਿਨ੍ਹਾਂ ਵਿੱਚੋਂ ਗੁਰਮੇਜ ਸਿੰਘ ਸ਼ਰਮੀਲਾ, ਜਿਹਦੇ ਗਰੁੱਪ ਵਿੱਚ ਉਹ ਲੰਮੇ ਸਮੇਂ ਤੋਂ ਬੈਕ ਕੌਰਸ ਕਰ ਰਿਹਾ ਹੈ। ਗੁਰਮੇਜ ਸਿੰਘ ਤੋਂ ਇਲਾਵਾ ਹੋਰ ਵੀ ਕਲਾਕਾਰਾਂ ਨਾਲ ਸਟੇਜਾਂ ’ਤੇ ਬੈਕ ਕੋਰਸ ਕਰਦਾ ਹੈ ਜਿਨ੍ਹਾਂ ਵਿੱਚ ਹਰੀਮਲਾਪ ਗਿੱਲ, ਮਾਣਕ ਅਲੀ, ਸੰਮੀ ਖਾਨ ਅਤੇ ਜਗਤਾਰ ਸਿੰਘ ਆਦਿ ਕਲਾਕਾਰ ਹਨ।