ਲਗਨ ਦੀ ਜਿੱਤ

ਦਸ ਦਿਨਾਂ ਬਾਅਦ ਟਾਂਕੇ ਕੱਟੇ ਗਏ ਅਤੇ ਅੱਜ ਗਿਆਰ੍ਹਵੇਂ ਦਿਨ ਉਹ ਕੰਮ ’ਤੇ ਜਾਣਾ ਚਾਹੁੰਦਾ ਸੀ। ਅੱਜ ਉਹ ਕੰਮ ’ਤੇ ਆ ਗਿਆ। ਉਸਨੇ ਵੇਖਿਆ ਕਿ ਉਸਦਾ ਮੁੰਡਾ ਮਿਸਤਰੀ ਨਾਲ ਰਲ ਕੇ ਚਿਣਾਈ ਕਰਵਾ ਰਿਹਾ ਹੈ ਕਿਉਂਕਿ ਮਿਸਤਰੀ ਦਾ ਦੂਸਰਾ ਸਾਥੀ ਜੋ ਮਿਸਤਰੀ ਦੇ ਨਾਲ ਹੀ ਕੰਮ ਕਰਦਾ ਸੀ ਉਹ ਬਾਬਾ ਰੱਪਾ ਸਵਾਮੀ ਦੇ ਡੇਰੇ ਵਿੱਚ ਇੱਕ ਹਫਤੇ ਲਈ ਸੇਵਾ ਕਰਨ ਚਲਿਆ ਗਿਆ ਸੀ। ਬਾਬਾ ਰੱਪਾ ਸਵਾਮੀ ਦੇ ਜਿੰਨੇ ਵੀ ਸੇਵਕ ਹੁੰਦੇ ਉਹ ਬਾਬੇ ਦੇ ਡੇਰੇ ਵਿੱਚ ਮੁਫ਼ਤ ਸੇਵਾ ਕਰਦੇ ਸਨ। ਕੋਈ ਵੀ ਕਾਮਾ ਕਿਸੇ ਵੀ ਕਿੱਤੇ ਦਾ ਹੋਵੇ ਜਾਂ ਕਿਸੇ ਵੀ ਜਾਤ ਦਾ ਹੋਵੇ ਉਹ ਰੱਪਾ ਸਵਾਮੀ ਦੇ ਡੇਰੇ ਵਿੱਚ ਸਾਲ ਵਿੱਚ 10 ਦਿਨ ਜ਼ਰੂਰ ਡੇਰੇ ਦੀ ਸੇਵਾ ਕਰਦਾ ਹੈ। ਇਸ ਵਾਰ ਉਹਨੇ ਜਾਣਾ ਸੀ। ਸਾਲ ਬੀਤ ਗਿਆ।
ਡਾਕਟਰ ਨੇ ਤਾਂ ਬਹੁਤ ਕਿਹਾ ਸੀ ਕਿ, ‘‘ਇਸਨੂੰ ਨਾ ਜਾਣ ਦੇ ਸਰਦੀ ਆ ਗਈ ਮਰੀਜ਼ਾਂ ਨੂੰ ਪਾਉਣ ਵਾਸਤੇ ਹਾਲ ਬਣਾਉਣਾ ਹੈ।’’ ਪਰ ਉਸਨੇ ਕਿਹਾ, ਸੇਵਾ ਤਾਂ ਮੈਂ ਰੱਪਾ ਸਵਾਮੀ ਦੇ ਡੇਰੇ ਕਰਨੀ ਹੀ ਹੈ। ਮੈਂ ਸੇਵਾ ਕਰਨ ਜਾ ਰਿਹਾਂ ਕੋਈ ਕਮਾਈ ਕਰਨ ਨਹੀਂ, ਮੈਨੂੰ ਨਾ ਰੋਕੋ ਤੁਸੀਂ ਮੇਰਾ ਵਿਸ਼ਵਾਸ ਖ਼ਤਮ ਨਾ ਕਰੋ ਮੈਨੂੰ ਪੈਸੇ ਤੇ ਬਾਹਰੀ ਕੰਮ ਨਾਲੋਂ ਸੇਵਾ ਚੰਗੀ ਲੱਗਦੀ ਹੈ। ਕੰਮ ਤਾਂ ਮਿਸਤਰੀ ਤੇ ਦਿਹਾੜੀਆਂ ਦੇ ਮੁੱਕਦੇ ਹੀ ਨਹੀਂ।
ਜਦੋਂ ਡਾਕਟਰ ਕੰਮ ਦੇਖਣ ਆਇਆ ਤਾਂ ਅੱਗੇ ਕਰ ਸਿੰਘ, ਸੁਖਦੇਵ ਸਿੰਘ ਮਿਸਤਰੀ ਨਾਲ ਚਿਣਾਈ ਕਰ ਰਿਹਾ ਸੀ। ਡਾਕਟਰ ਨੇ ਕਿਹਾ, ‘‘ਯਾਰ!ਇਹ ਮੁੰਡਾ ਪੜ੍ਹਿਆ-ਲਿਖਿਆ ਹੈ। ਕਿੰਨਾ ਸੋਹਣਾ ਕੰਮ ਕਰਦਾ ਹੈ। ਇਸਨੂੰ ਹੀ ਆਪਣੇ ਨਾਲ ਰੱਖ ਲੈ ਤੇ ਚੰਗੀ ਤਰ੍ਹਾਂ ਕੰਮ ਸਿਖਾ ਦੇ। ਪੜ੍ਹਿਆ-ਲਿਖਿਆ ਮੁੰਡਾ ਹੈ ਜਲਦੀ ਕੰਮ ਸਿਖ ਜਾਏਗਾ।’’ ‘‘ਕਿਉਂਕਿ ਉਏ ਮੁੰਡਿਆ ਸੁਖਦੇਵ ਮਿਸਤਰੀ ਨੂੰ ਆਪਣਾ ਗੁਰੂ ਧਾਰ ਲੈ ਇਹ ਤੈਨੂੰ ਮਿਸਤਰੀ ਬਣਾ ਦੇਵੇਗਾ ਕਿਉਂਕਿ ਤੂੰ ਜਾਣਦਾ ਹੀ ਹੈ ਕਿ ਗੁਰੂ ਬਿਨਾਂ ਗਿਆਨ ਪ੍ਰਾਪਤ ਨਹੀਂ ਹੁੰਦਾ ਤੇ ਮਿਸਤਰੀ ਨੇ ਉਸਨੂੰ ਥਾਪੀ ਦਿੱਤੀ ਤੇ ਕਿਹਾ, ‘‘ਲੈ ਤੈਨੂੰ ਥਾਪੀ ਦਿੱਤੀ ਮਿਸਤਰੀ ਬਣਾਉਣ ਦੀ। ਕੱਲ੍ਹ ਤੋਂ ਤੇਰੀ ਦਿਹਾੜੀ 60 ਰੁਪਏ ਤੋਂ 90 ਰੁਪਏ ਹੋ ਜਾਏਗੀ। ਫਿਰ ਦੂਜੇ ਮਹੀਨੇ 120 ਰੁਪਏ। ਫਿਰ ਮੈਂ ਤੈਨੂੰ ਨਵੀਂ ਜੁਗਤ ਦੱਸਾਂਗਾ।’’

ਅਜੇ ਪੰਜ ਦਿਨ ਹੀ ਹੋਏ ਸਨ ਕਰ ਸਿੰਘ ਅਤੇ ਮਿਸਤਰੀ ਸੁਖਦੇਵ ਸਿੰਘ ਨੂੰ ਕੰਮ ਕਰਦਿਆਂ। ਸੁਖਦੇਵ ਸਿੰਘ ਨੇ ਕਿਹਾ, ‘‘ਕਰ ਸਿੰਹਾਂ ਤੂੰ ਕੱਲ੍ਹ ਤੋਂ ਕੰਮ ਤੇ ਨਾ ਆਈ। ਜਦੋਂ ਡਾਕਟਰ ਦਾ ਕੰਮ ਵਧ ਗਿਆਂ ਤਾ ਆਪੇ ਬੁਲਾਊਂ। ਆਪ ਤਾਂ ਪਾਣੀ ਦਾ ਟੀਕਾ ਲਾ ਕੇ ਪੈਸੇ ਲੈ ਲੈਂਦਾ ਹੈ ਅਤੇ ਸਾਡੇ ਪੈਸੇ ਦਾਣ ਵਾਰੀ ਔਖਾ ਹੁੰਦਾ ਹੈ।’’
ਮਿਸਤਰੀ ਦੇ ਕਹਿਣ ਤੇ ਕਰ ਸਿੰਘ ਘਰ ਦਾ ਸਮਾਨ ਵਗੈਰਾ ਲੈਣ ਮਾਨਸਾ ਚਲਾ ਗਿਆ। ਡਾਕਟਰ ਨੇ ਕਿਹਾ, ‘‘ਕੀ ਗੱਲ ਅੱਜ ਕਰ ਸਿੰਘ ਨਹੀਂ ਆਇਆ?’’ ਮਲਕੀਤ ਮਿਸਤਰੀ ਨੇ ਕਿਹਾ,‘‘ਉਹ ਤਾਂ ਜੀ ਮਿਸਤਰੀ ਸੀ। ਪਹਿਲਾਂ ਆਪਣੇ ਨਾਨਕੇ ਘਰ ਛੇ ਮਹੀਨੇ ਕੰਮ ਸਿਖ ਕੇ ਆਇਆ ਸੀ ਤੇ ਹੁਣ ਲਾਲਾ ਮੇਘ ਰਾਜ ਦੇ ਘਰ ਲੱਗਾ ਹੈ ਉਸਦੀਆਂ ਦੁਕਾਨਾਂ ਬਣ ਰਹੀਆਂ ਹਨ ਨਵੀਂ ਮਾਰਕਿਟ ਵਿਚ।’’ ਡਾਕਟਰ ਨੇ ਕਿਹਾ, ‘‘ਅਸੀਂ ਮਿਸਤਰੀ ਦੇ ਬਰਾਬਰ ਦੀ ਦਿਹਾੜੀ ਉਸਨੂੰ ਦੇ ਦਿੰਦੇ ਹਾਂ। ਉਸ ਵਿੱਚ ਕਿਹੜੀ ਵੱਡੀ ਗੱਲ ਹੈ। ਮਿਸਤਰੀ ਸਾਹਿਬ! ਤੁਸੀਂ ਆਪ ਹੀ ਕੰਮ ਦਾ ਫਿਕਰ ਰੱਖਿਆ ਕਰੋ। ਮੈਂ ਤਾਂ ਚਾਹੁੰਦਾ ਹਾਂ ਇਹ ਹਾਲ ਜਲਦੀ ਤੋਂ ਜਲਦੀ ਤਿਆਰ ਹੋ ਜਾਵੇ। ਜਿਵੇਂ ਵੀ ਤੁਹਾਨੂੰ ਠੀਕ ਲੱਗੇ ਕਰ ਲਉ।’’ ‘‘ਕਰ ਤਾਂ ਲੈਂਦੇ ਡਾਕਟਰ ਸਾਹਿਬ ਪਰ ਕਰ ਸਿੰਘ ਮਿਸਤਰੀ ਪੂਰੀ ਦਿਹਾੜੀ ’ਤੇ ਲੱਗੇਗਾ।’’ ‘‘ਜੇਕਰ ਪੂਰਾ ਮਿਸਤਰੀ ਬਣ ਗਿਆ ਤਾਂ ਪੂਰੀ ਦਿਹਾੜੀ ਦੇ ਦਿੰਦੇ ਹਾਂ।’’ ‘‘ਚੰਗਾ ਡਾਕਟਰ ਸਾਹਿਬ! ਮੈਂ ਕਰ ਸਿੰਘ ਨੂੰ ਲੈ ਆਵਾਂਗਾ ਇੰਨਾਂ ਤਾਂ ਮੈਨੂੰ ਵੀ ਫਿਕਰ ਕੰਮ ਦਾ ਤੁਹਾਡਾ, ਨਹੀਂ ਹੋਰ ਕਿਸੇ ਦੀ ਸੇਵਾ ਕਰਾਂਗਾ।’’
ਦੂਸਰੇ ਹੀ ਦਿਨ ਬਣੀ ਬਣਾਈ ਸਕੀਮ ਮੁਤਾਬਕ ਮਿਸਤਰੀ ਸੁਖਦੇਵ ਸਿੰਘ ਕਰ ਸਿੰਘ ਨੂੰ ਲੈ ਕੇ ਕੰਮ ’ਤੇ ਆ ਗਿਆ ਤੇ ਕਰ ਸਿੰਘ ਨੂੰ ਪੱਕਾ ਮਿਸਤਰੀ ਬਣਾ ਦਿੱਤਾ। 150 ਰੁਪਏ ਕਰ ਸਿੰਘ ਦੀ ਦਿਹਾੜੀ ਸੀ । ਜਿਸ ਵਿੱਚੋਂ 50 ਰੁਪਏ ਬਣਦੇ ਸਨ ਤੇ ਇਹ ਜ਼ੁਬਾਨ ਉਹਨਾਂ ਦੀ ਸੰਗਰਾਂ ਦੇ ਦਿਨ ਗੁਰਦੁਆਰੇ ਵਿੱਚ ਹੋਈ ਕਿ ਦੋਸਤੀ ਵਿੱਚ ਇਮਾਨਦਾਰੀ ਵਰਤਾਂਗੇ। ਮਲਕੀਤ ਸਿੰਘ ਨੇ ਕਰ ਸਿੰਘ ਨੂੰ ਕਿਹਾ, ‘‘ਕਿਉਂ ਕਰ ਸਿੰਘ! ਮੰਨ ਗਿਆ ਸਾਡੇ ਗੁਰਮੰਤਰ ਬਣਾ ਦਿੱਤਾ ਨਾ ਤੈਨੂੰ ਦਿਹਾੜੀਦਾਰ ਤੋਂ ਮਿਸਤਰੀ।’’ ਮਿਸਤਰੀ ਆਪਣੇ ਚੇਲੇ ਨੂੰ ਇਸ ਤਰ੍ਹਾਂ ਗੁਰ ਸਿਖਾਉਂਦਾ ਹੈ ਜਿਵੇਂ ਬਿੱਲੀ ਆਪਣੇ ਬਲੂੰਗੜੇ ਨੂੰ ਅਤੇ ਸ਼ੇਰਨੀ ਆਪਣੇ ਬੱਚੇ ਨੂੰ, ਸ਼ਿਕਾਰ ਨੂੰ ਕਿਸ ਤਰ੍ਹਾਂ ਝਪਟਿਆ ਜਾਂਦਾ ਹੈ। ਇਸੇ ਤਰ੍ਹਾਂ ਹੀ ਇਕ ਮਿਸਤਰੀ ਆਪਣੇ ਚੇਲੇ ਨੂੰ ਗੁਰਮੰਤਰੀ ਦਿੰਦਾ ਹੈ।
ਜਦੋਂ ਮਾਲਕ ਦੇ ਲੈਂਟਰ ਪੈਣਾ ਹੋਵੇ ਜਾਂ ਲੈਂਟਰ ਦਾ ਢੂਲਾ ਬੰਨ੍ਹਦੇ ਹੋਈਏ, ਅਤੇ ਲੈਂਟਰ ਪੈਣ ਤੱਕ ਮਾਲਕ ਆਪਣੀ ਮੁੱਠੀ ਵਿੱਚ ਹੁੰਦਾ ਹੈ। ਨਾ ਤਾਂ ਉਹ ਨਵਾਂ ਮਿਸਤਰੀ ਲਾ ਸਕਦਾ ਹੈ ਤੇ ਨਾ ਆਪਾਂ ਨੂੰ ਹਟਾ ਸਕਦਾ ਹੈ ਕਿਉਂਕਿ ਉਸਨੂੰ ਪਤਾ ਹੁੰਦਾ ਹੈ ਕਿ ਜੇਕਰ ਲੈਂਟਰ ਖਰਾਬ ਪੈ ਗਿਆ ਤਾਂ ਲੈਂਟਰ ਡਿੱਗ ਜਾਏਗਾ ਜਾਂ ਫਿਰ ਲੈਂਟਰ ਦੀ ਕਮਜ਼ੋਰੀ ਅਤੇ ਉ¤ਚੀ-ਨੀਵੀਂ ਲੈਂਟਰ ਸਾਰੀ ਉਮਰ ਦਿਖਾਈ ਦੇਵੇਗਾ। ਮਿਸਤਰੀ ਤਾਂ ਕਹਿ ਦੇਵੇਗਾ ਕਿ ਤੁਸੀਂ ਢੂਲੇ ਦਾ ਸਾਮਾਨ ਹੀ ਇਸ ਤਰ੍ਹਾਂ ਦਾ ਲਿਆਂਦਾ ਸੀ। ਕਿਉਂਕਿ ਢੂਲੇ ਦਾ ਸਾਮਾਨ ਵੀ ਆਪਾਂ ਹੀ ਮੰਗਵਾਉਣਾ ਹੁੰਦਾ ਹੈ ਤੇ ਉਸ ਵਿੱਚੋਂ 25 ਪ੍ਰਤੀਸ਼ਤ ਮਿਲਦਾ ਹੈ। ਸੁਖਦੇਵ ਸਿੰਘ, ਕਰ ਸਿੰਘ ਨੂੰ ਕੋਈ ਨਾ ਕੋਈ ਨਵੇਂ ਤੋਂ ਨਵਾਂ ਫਾਰਮੂਲਾ ਸਿਖਾਉਂਦਾ ਰਹਿੰਦਾ ਸੀ ਜੋ ਇਨਸਾਨੀਅਤ ਤੋਂ ਡਿੱਗੀ ਹੋਈ ਗੱਲ ਹੁੰਦੀ ਸੀ। ਪਰ ਫਿਰ ਵੀ ਕਰ ਸਿੰਘ ਸਭ ਕੁਝ ਬਰਦਾਸ਼ਤ ਕਰ ਲੈਂਦਾ ਸੀ।
ਹਫਤੇ ਕੁ ਪਿੱਛੋਂ ਕਰ ਸਿੰਘ ਦੇ ਘਰ ਇਸੇ ਹੀ ਏਰੀਏ ਵਿੱਚ ਬਣ ਰਹੇ ਦਸ਼ਮੇਸ਼ ਇੰਗਲਿਸ਼ ਸਕੂਲ ਦੀ ਕਮੇਟੀ ਆਈ ਤੇ ਕਰ ਸਿੰਘ ਨੂੰ ਕਿਹਾ, ‘‘ਸਾਨੂੰ ਤੇਰੇ ਬਾਰੇ ਸਭ ਕੁਝ ਪਤਾ ਹੈ। ਫਿਰ ਕੀ ਹੋਇਆ ਜੇ ਤੂੰ ਨਵਾਂ ਮਿਸਤਰੀ ਹੈ ਫਿਰ ਵੀ ਤੂੰ ਵਧੀਆ ਕੰਮ ਕਰਦਾ ਹੈ। ਅਜੇ ਤਾਂ ਅਸੀਂ ਇਕ ਮਹੀਨੇ ਤੋਂ ਵੱਧ ਸਮਾਂ ਚਿਣਾਈ ਹੀ ਕਰਵਾਉਣੀ ਹੈ ਤੇ ਅਸੀਂ ਤੈਨੂੰ ਪੂਰੀ ਦਿਹਾੜੀ ਦੇਵਾਂਗੇ। ਤੇ ਤੂੰ ਸਾਡੇ ਸਕੂਲ ਦਾ ਕੰਮ ਸ਼ੁਰੂ ਕਰ ਦੇ।’’
ਕਰ ਸਿੰਘ ਨੇ ਕਿਹਾ ਕਿ, ‘‘ਮੈਨੂੰ ਇਕ-ਦੋ ਦਿਨ ਸੋਚਣ ਲਈ ਦਿਉ। ਚਲੋਂ ਤੁਸੀਂ ਸਵੇਰੇ ਹੀ ਆ ਜਾਣਾ, ਮੈ ਤੁਹਾਨੂੰ ਦੱਸ ਦੇਵਾਂਗਾ ਕਿ ਕੰਮ ਕਰਾਂਗਾ ਜਾਂ ਨਹੀਂ ਤੇ ਹੁਣ ਮੈਂ ਕੰਮ ਤੇ ਜਾਂਦਾ ਹਾਂ।’’ ਕਰ ਸਿੰਘ ਠੀਕ 8 ਵਜੇ ਹੀ ਕੰਮ ’ਤੇ ਪਹੁੰਚ ਕੇ ਕੰਮ ਕਰਨ ਲੱਗ ਜਾਂਦਾ ਸੀ ਤੇ ਉਸਦਾ ਗੁਰੂ ਮਿਸਤਰੀ 8.30 ਤੋਂ ਪਹਿਲਾ ਕਦੇ ਵੀ ਨਹੀਂ ਆਇਆ ਸੀ। ਅੱਜ ਤਾਂ ਲੈਂਟਰ ਦਾ ਢੂਲਾ ਬੰਨ੍ਹਣਾ ਸੀ ਉਹ ਹੋਰ ਵੀ ਲੇਟ ਹੋ ਗਿਆ ਕਿ ਡਾਕਟਰ ਕੀ ਕਰ ਦੇਵੇਗਾ ਤੇ ਆਉਂਦਿਆਂ ਹੀ ਮਿਸਤਰੀ ਨੇ ਕਿਹਾ, ‘‘ਮਿਸਤਰੀ ਕਰ ਸਿੰਹਾਂ ਮੰਨ ਗਿਆ ਆਪਣੇ ਗੁਰੂ ਨੂੰ। ਅੱਜ ਡਾਕਟਰ ਦੇ ਲੈਂਟਰ ਦਾ ਸੀਮੈਂਟ ਆਏਗਾ ਤੇ ਤੂੰ 20 ਬੋਰੀਆ ਸੀਮੈਂਟ ਦੀਆਂ ਪਿਛੇ ਹੀ ਲੁਹਾ ਲਈ।  ਤੇ ਲਾਲਾ ਲੱਛੂ ਰਾਮ ਦੀਆਂ ਬਣ ਰਹੀਆਂ ਦੁਕਾਨਾਂ ਵਿੱਚ ਭੇਜ ਦੇਈੰ, ਬਾਕੀ ਮੈਂ ਆਪੇ ਹੀ ਸੰਭਾਲ ਲਵਾਂਗਾ। ਤੂੰ ਡਾਕਟਰ ਤੋਂ ਪਿਛਲੇ ਟਾਈਮ ਛੁੱਟੀ ਲੈ ਲਈ ਕਿ ਮੇਰੀ ਮਾਮੀ ਬਿਮਾਰ ਹੈ।’’ ਕਰ ਸਿੰਘ ਨੇ ਕਿਹਾ, ‘‘ਪਰ ਮਾਮੀ ਤਾਂ ਤੰਦਰੁਸਤ ਹੈ ਅਤੇ ਉਹ ਤਾਂ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਨੌਸ਼ਹਿਰਾਂ ਪਨੁੰਆਂ ਕਸਬੇ ਵਿੱਚ ਰਹਿੰਦੀ ਹੈ। ਮੈਂ ਐਵੇਂ ਹੀ ਕਿਉਂ ਉਸਨੂੰ ਬਿਮਾਰ ਦੱਸਾਂ। ਨਾਲੇ ਇਹ ਤਾਂ ਨਿਰੋਲ ਝੂਠ ਅਤੇ ਗੱਦਾਰੀ ਹੈ। ਡਾਕਟਰ ਇੰਨਾ ਭਲਾ ਮਾਨਸ ਬੰਦਾ ਹੈ, ਮੇਰੇ ਪਿਉ ਦੇ ਟਾਂਕੇ ਲਾਏ ਅਤੇ ਦਵਾਈ ਦਿੱਤੀ। ਪੈਸੇ ਪੁੱਛੇ ਤਾਂ ਕਹਿੰਦਾ ਪੈਸੇ ਕਾਹਦੇ ? ਕੰਮ ਤਾਂ ਇਹ ਮੇਰਾ ਹੀ ਕਰਦਾ ਸੀ ਜਦੋਂ ਸੱਟ ਵੱਜੀ। ਜੇ ਸ਼ਹਿਰ ਵਿੱਚ ਚਲੇ ਜਾਂਦੇ ਤਾਂ ਨਾਲੇ ਤਾਂ ਡਾਕਟਰ ਨੇ ਦਾਖਲ ਕਰ ਲੈਣਾ ਸੀ ਅਤੇ ਨਾਲੇ ਪੰਜ ਚਾਰ ਹਜ਼ਾਰ ਦਾ ਬਿੱਲ ਬਣਾ ਦੇਣਾ ਸੀ। ਮੈਂ ਡਾਕਟਰ ਨਾਲ ਗੱਦਾਰੀ ਨਹੀਂ ਕਰ ਸਕਦਾ।’’

ਬਾਕੀ….

ਸੁਖਦੇਵ ਮਿਸਤਰੀ ਨੇ ਕਿਹਾ, ‘‘ਤੂੰ ਮੇਰੇ ਨਾਲ ਗੁਰਦੁਆਰੇ ਵਿੱਚ ਵਾਅਦਾ ਕੀਤਾ ਸੀ ਤੇ ਤੈਨੂੰ ਮੇਰੇ ਨਾਲ ਉਸ ਵਾਅਦੇ ’ਤੇ ਰਹਿਣਾ ਚਾਹੀਦਾ ਹੈ।’’ ਕਰ ਸਿੰਘ ਨੇ ਕਿਹਾ, ‘‘ਵਾਅਦੇ ਤਾਂ ਸੱਚੇ ਕੰਮਾਂ ਵਾਸਤੇ ਹੁੰਦੇ ਹਨ, ਧੋਖੇ ਅਤੇ ਬੇਈਮਾਨੀ ਵਿੱਚ ਕਾਹਦੀ ਜ਼ੁਬਾਨ ਅਤੇ ਕਾਹਦੇ ਵਾਅਦੇ। ਠੀਕ ਹੈ ਮੈਂ ਗਰੀਬ ਹਾਂ ਨਵਾਂ ਮਿਸਤਰੀ ਹਾਂ।
ਪਰ ਇਸਦਾ ਇਹ ਮਤਲਬ ਨਹੀਂ ਕਿ ਮੈਂ ਈਮਾਨਦਾਰ ਨਹੀਂ ਹਾਂ ਅਤੇ ਡਾਕਟਰ ਜਿਹੇ ਸ਼ਰੀਫ ਬੰਦੇ ਨਾਲ ਬੇਈਮਾਨੀ ਕਰਾਂ।’’
‘‘ਬਸ ਇੰਨੀ ਹੀ ਗੱਲ ਹੈ ਕਿ ਮੈਂ ਡਾਕਟਰ ਨੂੰ ਕੁਝ ਨਹੀਂ ਦੱਸਾਂਗਾ।’’ ਮਿਸਤਰੀ ਸੁਖਦੇਵ ਨੇ ਮਿੱਠਾ ਪੋਚਾ ਮਾਰਿਆ ਤੇ ਕਿਹਾ, ‘‘ਯਾਰ ਤੂੰ ਤਾਂ ਐਵੇਂ ਹੀ ਗੁੱਸਾ ਮੰਨ ਗਿਆ ਮੈਂ ਤਾਂ ਕਮਾਈ ਦਾ ਤਰੀਕਾ ਦੱਸਿਆ ਸੀ। ਸੋਚ ਲਈ।’’ ‘‘ਇਸ ਵਿੱਚ ਸੋਚਣਾ ਕੀ ਹੈ। ਮੈ ਇਹੋ ਜਿਹਾ ਕੰਮ ਨਹੀਂ ਕਰ ਸਕਦਾ। ਮੈਂ ਤਾਂ ਆਪਣਾ ਢਿੱਡ ਦਿਹਾੜੀ ਨਾਲ ਹੀ ਭਰ ਲਵਾਂਗਾ।’’ ‘‘ਤਾਂ ਫਿਰ ਤੂੰ ਮਿਸਤਰੀ ਨਹੀਂ ਬਣਨਾ ਦਿਹਾੜੀਆ ਹੀ ਬਣੇ ਰਹਿਣਾ ਹੈ।’’ ਤੇ ਸੁਖਦੇਵ ਮਿਸਤਰੀ ਨੂੰ ਇਸ ਗੱਲ ਤੇ ਬੜਾ ਗੁੱਸਾ ਆਇਆ ਕਿ ਨਾਲੇ ਦਿਹਾੜੀਏ ਤੋਂ ਮਿਸਤਰੀ ਬਣਾਇਆ ਤੇ ਨਾਲ ਅੱਗੇ ਬੁਲਾਇਆ। ਇੰਨੇ ਵਿੱਚ ਹੀ ਡਾਕਟਰ ਆ ਗਿਆ। ਉਹਨਾਂ ਦੀਆਂ ਗੱਲਾਂ ਦਾ ਲਿੰਕ ਟੁੱਟ ਗਿਆ।
ਕੁਦਰਤੀ ਹੀ ਸੁਖਦੇਵ ਮਿਸਤਰੀ ਦੀ ਮਾਂ ਨੂੰ ਅਧਰੰਗ ਹੋ ਗਿਆ ਤੇ ਮਿਸਤਰੀ ਘਰੇ ਚਲਾ ਗਿਆ ਤੇ ਹੁਣ ਇਕੱਲਾ ਕਰ ਸਿੰਘ ਰਹਿ ਗਿਆ। ਮਲਕੀਤ ਦੇ ਜਾਣ ਤੋਂ ਬਾਅਦ ਡਾਕਟਰ ਫਿਰ ਆ ਗਿਆ। ਤੇ ਕਿਹਾ, ‘‘ਕਰ ਸਿੰਘ ਤੇਰੇ ਕੋਲ ਦਸ਼ਮੇਸ਼ ਸਕੂਲ ਦੀ ਕਮੇਟੀ ਦੇ ਬੰਦੇ ਆਏ ਸੀ। ਕਿਤੇ ਮੇਰਾ ਕੰਮ ਛੱਡ ਕੇ ਉਥੇ ਨਾ ਚਲਿਆ ਜਾਈਂ। ਮੈਂ ਤੈਨੂੰ ਪੂਰੀ ਦਿਹਾੜੀ ਦੇਵਾਂਗਾ।
ਸਾਡੀ ਡਾਕਟਰੀ ਲਾਈਨ ਵਿੱਚ ਹੀ ਦੇਖ ਲੈ ਅਸੀਂ ਸਾਰੇ ਇਕੋ ਜਿਹਾ ਕੋਰਸ ਹੀ ਕਰਦੇ ਹਾਂ। ਸਾਡੇ ਡਾਕਟਰ ਵੀ ਵਿਹਲੇ ਫਿਰਦੇ ਨੇ। ਕਈਆਂ ਨੇ ਦੁਕਾਨਾਂ ਖੋਲ੍ਹ ਲਈਆਂ ਉਹ ਫੇਲ੍ਹ ਹੋ ਗਈਆਂ। 6-6 ਮਹੀਨਿਆਂ ਦਾ ਕਿਰਾਇਆ ਦੇਣਾ ਹੁੰਦਾ ਹੈ ਤਾਂ ਡਾਕਟਰ ਸ਼ਹਿਰ ਛੱਡ ਜਾਂਦਾ ਹੈ। ਬੱਸ ਮਿਹਨਤ ਅਤੇ ਸਮੇਂ ਨਾਲ ਆਦਮੀ ਤਰੱਕੀ ਕਰਦਾ ਹੈ। ਹੁਣ ਤੂੰ ਵੀ ਇਸ ਕੰਮ ’ਚ ਤਰੱਕੀ ਕਰ। ਵਧੀਆ ਮਿਸਤਰੀਆਂ ਨੂੰ ਫੇਲ੍ਹ ਕਰ ਦੇਵੇਂਗਾ। ਕੀ ਹੋ ਗਿਆ ਜੇ ਸੁਖਦੇਵ ਸਿੰਘ ਮਿਸਤਰੀ ਵਕਤ ਆ ਗਿਆ। ਮੈਂ ਪਹਿਲਾਂ ਕਿਹਾ ਸੀ ਕਿ ਆਪਣੀ ਮਾਂ ਦਾ ਇਲਾਜ ਕਰਵਾ ਲੈ ਪਰ ਨਾ ਉਸਨੇ ਸਮੇਂ ਸਿਰ ਦਵਾਈ ਖਵਾਈ ਨਾ ਹੀ ਪਰਹੇਜ ਰੱਖਿਆ। ਮੈਂ ਤਾਂ ਇਥੋਂ ਕਹਿ ਦਿੰਦਾ ਸੀ ਦਿਲ ਦੇ ਡਾਕਟਰ ਕੋਲ ਭੇਜ ਦਿੰਦੇ ਹਾਂ ਸਾਰੇ ਟੈਸਟ ਕਰਵਾ ਦਿੰਦੇ ਹਾਂ। ਪੈਸੇ ਮੈਂ ਖਰਚ ਕਰ ਦੇਵਾਂਗਾ। ਪਰ ਅਚਾਨਕ ਇਹ ਕੀ ਹੋ ਗਿਆ ਅਧਰੰਗ ਦਿਲ ਦੀ ਬਿਮਾਰੀ ਕਰਕੇ ਹੀ ਹੁੰਦਾ ਹੈ।’’

Send this to a friend