ਵਰਿੰਦਰ ਆਜ਼ਾਦ
ਸੁਲਤਾਨਵਿੰਡ ਰੋਡ, ਅੰਮ੍ਰਿਤਸਰ
ਸੰਪਰਕ : 98150-21527
ਠਚਾਹੇ ਜੋ ਮਰਜ਼ੀ ਸੀ। ਪਰ ਕੁੜਮਾਂ ਦਾ ਕਿਸ਼ਨ ਘਰ ਕਾਫੀ ਆਉਣਾ ਜਾਣਾ ਲਗਿਆ ਰਹਿੰਦਾ ਅਤੇ ਕਦੀ ਹੋਰ ਰਿਸ਼ਤੇਦਾਰ ਵੀ ਨਾਲ ਆਉਂੇਦੇ । ਸਭ ਦੀ ਸ਼ਾਹੀ ਸ਼ਾਨੋ-ਸ਼ੌਕਤ ਨਾਲ ਰੋਟੀ ਹੰਦੀ । ਜਵਾਈ ਅਤੇ ਹੋਰ ਰਿਸ਼ਤੇਦਾਰਾਂ ਨੂੰ ਕੱਪੜਾ ਅਤੇ ਪੈਸੇ ਦਿੱਤੇ ਜਾਂਦੇ । ਕਿਸ਼ਨ ਸੋਚਦਾ ਜੋ ਵੀ ਹੈ ਮੇਰੀ ਕੁੜੀ ਸੁੱਖੀ ਰਹਿਣੀ ਚਾਹੀਦੀ ਹੈ । ਇਸ ਤੋਂ ਇਲਾਵਾ ਹੋਰ ਕਾਰੋਬਾਰ ਕੀਤਾ । ਕਿਸ਼ਨ ਦੇ ਮਾਲ ਦੀ ਮੰਗ ਮਾਰਕੀਟ ਵਿਚ ਕਾਫੀ ਵੱਧ ਚੁੱਕੀ ਸੀ । ਹੁਣ ਕਿਸ਼ਨ ਦਾ ਮਾਲ ਪੰਜਾਬ ਦੀ ਮੰਡੀ ਵਿਚ ਬਾਹਰ ਵੀ ਜਾਣ ਲੱਗ ਪਿਆ । ਪੰਜਾਬ ਤੋਂ ਬਾਹਰ ਕਿਸ਼ਨ ਪੂਰੇ ਪਰਿਵਾਰ ਨਾਲ ਯਾਤਰਾ ਤੇ ਗਿਆ । ਆਪਣੀ ਗੱਡੀ ਵਿਚ ਯਾਤਰਾ ਤਾਂ ਬੜੇ ਅਰਾਮ ਨਾਲ ਹੋ ਗਈ ਖੂਬ ਮੌਜ ਮਸਤੀ ਕੀਤੀ। ਰੱਬ ਦੀ ਕਰਨੀ ਆਉਂਦੇ-ਆਉਂਦੇ ਕਿਸ਼ਨ ਦੀ ਗੱਡੀ ਦਾ ਐਕਸੀਡੈਂਟ ਹੋ ਗਿਆ । ਪੂਰੇ ਪਰਿਵਾਰ ਨੂੰ ਸੱਟਾਂ ਲਗੀਆਂ । ਮੌਕੇ ਤੇ ਡਰਾਇਵਰ ਦੀ ਮੌਤ ਹੋ ਗਈ । ਕਿਸ਼ਨ ਦੀਆਂ ਲੱਤਾਂ ਬਾਹਾਂ ਪਸਲੀਆਂ ਸਭ ਤੇ ਸੱਟਾਂ ਲੱਗੀਆਂ। ਮੁੰਡੇ ਤਾਂ ਬਚ ਗਏ ਜਨਾਨੀ ਦੇ ਵੀ ਸੱਟਾਂ ਲੱਗੀਆਂ । ਪਰ ਠੀਕ ਹੋ ਗਈਆਂ । ਪਰ ਕਿਸ਼ਨ ਦੀ ਹਾਲਤ ਕਾਫੀ ਖਰਾਬ ਸੀ । ਕਿਸ਼ਨ ਦਿਨਾਂ ਤੇ ਪੈ ਗਿਆ । ਰਤਨ ਦੇ ਜਾਣ ਤੋਂ ਬਾਅਦ ਫੈਕਟਰੀ ਦਾ ਕੋਈ ਨਵਾਂ ਫੋਰਮੈਨ ਤਾਂ ਕੋਈ ਨਹੀਂ ਬਣਿਆ। ਜਿਹੜੇ ਕਾਰੀਗਰ ਕੰਮ ਕਰਦੇ ਉਹ ਮਿਹਨਤੀ ਤੇ ਇਮਾਨਦਾਰ ਸਨ । ਕਿਸ਼ਨ ਨੇ ਵੀ ਕਾਰੀਗਰਾਂ ਨੂੰ ਭਰਾਵਾਂ ਵਾਂਗ ਰੱਖਿਆ । ਕਿਸੇ ਕਿਸਮ ਦਾ ਕੋਈ ਭੇਦ ਭਾਵ ਨਾ ਰੱਖਿਆ । ਇਹ ਖੁੱਲ ਦਿਲੀ ਤੇ ਦਲੇਰੀ ਕਿਸ਼ਨ ਦੇ ਮਾੜੇ ਦਿਨਾਂ ਵਿਚ ਕੰਮ ਆਈ । ਕਾਰੀਗਰਾਂ ਨੇ ਆਪਣੇ ਮਾਲਕ ਦੇ ਦੁੱਖ ਨੂੰ ਆਪਣਾ ਦੁੱਖ ਸਮਝਿਆ । ਕਾਰੀਗਰ ਕੰਮ ਕਰਨ ਦੇ ਨਾਲ ਕਾਰੋਬਾਰ ਦੀ ਜਾਣਕਾਰੀ ਵੀ ਰੱਖਦੇ ਸਨ । ਚਾਹੇ ਕਿਸ਼ਨ ਦਾ ਪਿਉ ਫੈਕਟਰੀ ਵਿਚ ਆਉਂਦਾ । ਕਿਸ਼ਨ ਦੇ ਪੂਰੇ ਪਰਿਵਾਰ ਨੂੰ ਕਾਰੀਗਰਾਂ ਤੇ ਪੂਰਾ ਭਰੋਸਾ ਸੀ । ਫੈਕਟਰੀ ਤਾਂ ਚੰਗੀ ਤਰ੍ਹਾਂ ਚੱਲਦੀ ਗਈ । ਪਰ ਕਿਸ਼ਨ ਤੇ ਕਾਫੀ ਪੈਸਾ ਲੱਗਿਆ । ਪੂਰਾ ਸਾਲ ਕਿਸ਼ਨ ਮੰਜੇ ਤੇ ਹੀ ਲੰਮਾ ਪਿਆ ਰਿਹਾ । ਕਿਸ਼ਨ ਟੈਲੀਫੋਨ ਤੇ ਹੀ ਪਾਰਟੀਆਂ ਨਾਲ ਗੱਲਬਾਤ
ਕਰਦਾ । ਸਮਾਂ ਪਾ ਕੇ ਕਿਸ਼ਨ ਸਰੀਰਕ ਤੋਰ ਬਿੱਲਕੁਲ ਠੀਕ ਹੋ ਗਿਆ। ਕਿਸ਼ਨ ਨੇ ਇਕ-ਇਕ ਕਰਕੇ ਕਾਫੀ ਕਮੇਟੀਆਂ ਚੁੱਕੀਆਂ ਹੋਈਆਂ ਸਨ। ਮਾਰਕੀਟ ਦਾ ਵੀ ਕਾਫੀ ਪੈਸਾ ਖਰਚ ਹੋ ਗਿਆ । ਖ੍ਰੀਦੇ ਪਲਾਟ ਵੀ ਵਿੱਕ ਗਏ। ਕਿਸ਼ਨ ਦੀ ਨਿੱਤ ਸ਼ਰਾਬ ਪੀਣ ਦੀ ਆਦਤ ਘੱਟਣ ਦੀ ਥਾਂ ਵੱਧ ਚੁੱਕੀ ਸੀ । ਜਦ ਰਿਸ਼ਤੇਦਾਰ ਆਉਂਦੇ ਤਾਂ ਖੂਬ ਮੋਜ-ਮਸਤੀ ਹੰਦੀ । ਬੈਂਕ-ਬੈਲੰਸ ਇਨਸਾਨ ਦੀ ਜਾਨ ਹੁੰਦੀ ਹੈ ਤੇ ਹੋਲੀ-ਹੋਲੀ ਕਿਸ਼ਨ ਦਾ ਬੈਂਕ-ਬੈਲੰਸ ਵੀ ਨਿਲ ਹੋ ਗਿਆ । ਫੈਕਟਰੀ ਦੇ ਬੰਦੇ ਵੀ ਘੱਟ ਗਏ । ਕਿਸ਼ਨ ਪੈਸਿਆਂ ਦੇ ਮਾਮਲੇ ਵਿਚ ਬੰਦਿਆਂ ਨੂੰ ਖਰਾਬ ਕਰਨ ਲੱਗ ਪਿਆ । ਇਸੇ ਕਾਰਨ ਕੁੱਝ ਕਾਰੀਗਰ ਭੱਜ ਗਏ। ਕਿਸ਼ਨ ਨੇ ਵਿਆਜ਼ ਦੇ ਪੈਸੇ ਫੜ ਲਏ । ਕੰਮ ਦਾ ਸੀਜਨ ਲੱਗਿਆ ਕਾਫੀ ਪੈਸਾ ਆਇਆ ਪਿੱਛੇ ਧੋਣੇ ਧੋਤੇ ਗਏ । ਹੋਲੀ-ਹੋਲੀ ਕਿਸ਼ਨ ਦੀ ਆਮਦਨ ਘੱਟ ਰਹੀ ਸੀ ਅਤੇ ਖਰਚੇ ਵੱਧ ਰਹੇ ਸਨ । ਕਿਸ਼ਨ ਦੂਸਰੇ ਫੈਕਟਰੀ ਵਾਲਿਆ ਨਾਲੋਂ ਵੱਧ ਪੈਸੇ ਮੰਗਦਾ । ਇਹ ਵੀ ਇਕ ਕਾਰਨ ਸੀ ਕਿਸ਼ਨ ਦੇ ਕਾਰੋਬਾਰ ਦਾ ਘੱਟ ਹੋਣ ਦਾ।ੂ
ਠਮਾਲ ਹਮੇਸ਼ਾ ਕਿਸ਼ਨ ਆਕੜ ਨਾਲ ਦਿੰਦਾ । ਇਕ ਪਾਰਟੀ ਗੰਗਾ ਟਰੈਡਿੰਗ ਕੰਪਨੀ ਦਾ ਮਾਲਕ ਕਿਸ਼ੋਰ ਕੁਮਾਰ ਜੇਤਲੀ ਮਾਲ ਲੈਂਦਾ ਸੀ । ਨਾਲ ਉਸਦੇ ਭਰਾ ਦੀ ਡੀਲਰਸ਼ੀਪ ਦੀ ਦੁਕਾਨ ਕਵੈਰੀ ਟਰੈਡਿੰਗ ਕੰਮ ਉਹ ਵੀ ਕਿਸ਼ਨ ਕੋਲੋਂ ਮਾਲ ਲੈਂਦੀ । ਕਿਸ਼ੋਰ ਕੁਮਾਰ ਪਹਿਲੇ ਕੋਈ ਹੋਰ ਕਾਰੋਬਾਰ ਕਰਦਾ ਸੀ। ਕਿਸ਼ੋਰ ਦਾ ਕਾਰੋਬਾਰ ਨਹੀਂ ਚੱਲ ਰਿਹਾ ਸੀ । ਦਿਨ ਰਾਤ ਪ੍ਰੇਸ਼ਾਨ ਰਹਿੰਦਾ ਸੀ । ਕਿਸ਼ੋਰ ਦੇ ਵੱਡੇ ਭਰਾ ਮੰਗਤ ਰਾਮ ਨੇ ਕਿਸ਼ੋਰ ਨੂੰ ਕਿਹਾ । ਕਿਸ਼ੋਰ ਤੇਰਾ ਕਾਰੋਬਾਰ ਕਿਵੇਂ ਚੱਲ ਰਿਹਾ ਹੈ?ੂ
ਠਭਾਅ ਜੀ ਕਾਰੋਬਾਰ ਦਾ ਨਾ ਪੁੱਛੋ। ਇਸ ਕਾਰੋਬਾਰ ਨਾ ਤਾਂ ਰੋਟੀ ਚਲਉਣੀ ਵੀ ਔਖੀ ਹੋਈ ਪਈ ਹੈ।ੂ
ਠਕਿਸ਼ੋਰ ਤੈਨੂੰ ਪਤਾ ਹੈ ਮੈਂ ਗੁਜਰਾਤ ਵਿਚ ਨਵਾਂ ਬਿਜਨੈਸ ਸ਼ੁਰੂ ਕੀਤਾ ਹੈ । ਮੈਂ ਤਾਂ ਉ¤ਥੇ ਚੱਲ ਜਾਵਾਂਗਾ । ਤੂੰ ਪਿੱਛੋਂ ਮੇਰੇ ਇਹ ਕਾਰੋਬਾਰ ਸਾਂਭ ਤੇ ਰੱਜ ਕੇ ਕਮਾਈ ਕਰ । ਬੰਦੇ ਸਾਰੇ ਪੁਰਾਣੇ ਅਤੇ ਵਫਾਦਾਰ ਹਨ । ਤੈਨੂੰ ਕੰਮ ਸਮਝਣ ਵਿਚ ਕੋਈ ਮੁਸ਼ਕਿਲ ਨਹੀਂ ਹੋਵੇਗੀ।ੂ ਠਅੱਛਾ ਭਾਪਾ ਜੀ ! ਇਹ ਲਫਜ਼ ਕਿਸ਼ੋਰ ਕੁਮਾਰ ਦੇ ਸਨ। ਕਿਸ਼ੋਰ ਹੱਦੋਂ ਵੱਧ ਚਲਾਕ ਅਤੇ ਕਮੀਨੇ ਕਿਸਮ ਦਾ ਬੰਦ ਹੈ । ਕੰਮ ਕੱਢਣ ਲਈ ਤਾਂ ਉਹ ਗਧੇ ਨੂੰ ਵੀ ਪਿਉ ਬਣ ਲਵੇ । ਬੰਦਿਆਂ ਦਾ ਢਿੱਡ ਵਿਚ ਵੜ ਗਿਆ । ਮਿਹਨਤੀ ਰੱਜ ਕੇ ਦਿਨ-ਰਾਤ ਮਿਹਨਤ ਕੀਤੀ ਅਤੇ ਦੋ ਕੁ ਸਾਲਾਂ ਵਿਚ ਸਾਰੇ ਦਾ ਸਾਰਾ ਕਾਰੋਬਾਰ ਆਪਣੇ ਹੱਥਾਂ ਵਿਚ ਲੈ ਲਿਆ । ਮੰਗਤ ਰਾਮ ਦੇ ਬੰਦਿਆਂ ਨੂੰ ਇਹ ਪਤਾ ਨਹੀਂ ਸੀ ਕਿ ਕਿਸ਼ੋਰ ਇਨ੍ਹਾਂ ਚਲਾਕ ਤੇ ਕਮੀਨਾ ਬੰਦਾ ਹੈ । ਪਹਿਲੇ ਤਾਂ ਉਹ ਕਾਰੋਬਾਰ ਦੇ ਨਾਲ ਮੰਗਤ ਰਾਮ ਦੀ ਹਕੂਮਤ ਵਿਚ ਮੌਜ ਕਰਦੇ ਸਨ । ਉਹ ਹੁਣ ਕਾਫੀ ਤੰਗੀ ਮਹਿਸੂਸ ਕਰਨ ਲੱਗ ਪਏ । ਉ¤ਧਰ ਕਿਸ਼ੋਰ ਕੁਮਾਰ ਨੇ ਕਾਰੋਬਾਰ ਵਿਚ ਘਾਟਾ ਕਰਨਾ ਸ਼ੁਰੂ ਕਰ ਦਿੱਤਾ । ਜਦ ਕਦੀ ਮੰਗਤ ਰਾਮ ਆਉਂਦਾ । ਪਹਿਲਾਂ ਤਾਂ ਵਫਾਦਾਰ ਬੰਦੇ ਗੱਲ ਕਰਨ ਤੋਂ ਝਿਜਕਦੇ ਰਹਿੰਦੇ । ਫਿਰ ਮੰਗਤ ਰਾਮ ਦੇ ਹੌਸਲਾ ਦੇਣ ਤੇ ਖੁੱਲ ਕੇ ਗੱਲ ਕਰਨ ਲੱਗ ਪਏ । ਕਾਰੋਬਾਰ ਦੀ ਹਾਲਤ ਦੇਖ ਕੇ ਮੰਗਤ ਰਾਮ ਨੂੰ ਭਰੋਸਾ ਹੋ ਗਿਆ ਕਿ ਕਿਸ਼ੋਰ ਪੈਸਾ ਸਾਂਭ ਗਿਆ ਹੈ । ਕਾਰੋਬਾਰ ਵਿਚ ਵੱਡੇ ਪੱਧਰ ਤੇ ਹੇਰਾ-ਫੇਰੀ ਹੋਈ ਹੈ । ਦੁੱਖ ਤਾਂ ਮੰਗਤ ਰਾਮ ਨੂੰ ਬਹੁਤ ਲੱਗਿਆ । ਅਸੀਂ ਤਾਂ ਇਹ ਸਭ ਇਸ ਦੇ ਭੱਲੇ ਲਈ ਕੀਤਾ । ਇਸ ਨੂੰ ਬਾਂਹ ਦਿੱਤੀ ਸੀ । ਇਹ ਤਾਂ ਬਾਂਹ ਹੀ ਨਿਗਲ ਗਿਆ । ਚਲੋ ਭਰਾ ਹੈ ਸੈ¤ਟ ਹੋ ਗਿਆ । ਇਕ ਦਿਨ ਮੰਗਤ ਰਾਮ ਨੇ ਕਿਸ਼ੋਰ ਕੁਮਾਰ ਨੂੰ ਕਿਹਾ, ਠਭਾਅ ਜੀ ਤੁਸੀਂ ਤਾਂ ਗੁਜਰਾਤ ਵਿਚ ਕਾਰੋਬਾਰ ਕਰਦੇ ਹੋ । ਰੱਬ ਦੀ ਕ੍ਰਿਪਾ ਨਾਲ ਤੁਹਾਡਾ ਕਾਰੋਬਾਰ ਬਹੁਤ ਚੱਲ ਰਿਹਾ ਹੈ । ਭਗਵਾਨ ਕਰੇ ਤੁਸੀਂ ਦਿਨ ਦੁਗਣੀ ਰਾਤ ਚੋਗੁਣੀ ਉ¤ਨਤੀ ਕਰੋ । ਇਹ ਦੁਕਾਨ ਤੁਸੀਂ ਪੱਕੇ ਤੌਰ ਤੇ ਮੈਨੂੰ ਹੀ ਦੇ ਦਿਉ । ਕਾਗਜੀ ਕਾਰਵਾਈ ਕਰਕੇ ਜਿਹੜੇ ਪੈਸੇ ਲੱਗਣਗੇ ਮੈਂ ਦੇ ਦੇਵਾਂਗਾ । ਮੈਂ ਪੈਸੇ ਆਪਣੇ ਸਹੁਰਿਆਂ ਤੋਂ ਫੜ ਲੈਂਦਾ ਹਾਂ ।
ਕਿਸ਼ੋਰ ਕੁਮਾਰ ਦੀ ਇਸ ਗੱਲ ਨੂੰ ਸੁਣ ਕੇ ਮੰਗਤ ਰਾਮ ਨੂੰ ਗੁੱਸਾ ਆ ਗਿਆ ਅਤੇ ਭੜਕ ਕੇ ਬੋਲਿਆ, ਠਕਿਸ਼ੋਰ ਤੂੰ ਸਾਨੂੰ ਮੂਰਖ ਸਮਝ ਰੱਖਿਆ ਹੈ। ਸਾਨੂੰ ਨਹੀਂ ਪਤਾ ਤੇਰੀਆਂ ਕਰਤੂਤਾਂ ਦਾ। ਮੈਂ ਵੀ ਸਾਰੀ ਜ਼ਿੰਦਗੀ ਕਾਰੋਬਾਰ ਕੀਤਾ ਹੈ । ਤੇਰਾ ਅਸੀਂ ਭਲਾ ਕੀਤਾ ਤੂੰ ਸਾਡੀਆ ਜੜ੍ਹਾਂ ਵੱਢ ਦਿੱਤੀਆਂ । ਸਾਨੂੰ ਨਹੀਂ ਪਤਾ ਸੀ ਤੂੰ ਇੰਨ੍ਹੀ ਵੱਡੀ ਪੱਧਰ ਤੇ ਹੇਰਾ-ਫੇਰੀ ਕਰਂੇਗਾ । ਦੀਮਕ ਦੀ ਤਰ੍ਹਾਂ ਸਾਡੀ ਦੁਕਾਨ ਚੱਟ ਗਿਆ ਹੈ ਤੂੰ । ਸਾਰੇ ਦਾ ਸਾਰਾ ਪੈਸਾ ਹੜੱਪ ਕਰ ਗਿਆ ਹੈ ਤੂੰ ਤੇ ਸਾਡੇ ਹੀ ਪੈਸਿਆਂ ਨਾਲ ਸਾਡੀ ਦੁਕਾਨ ਖ੍ਰੀਦ ਰਿਹਾ ਹੈ ਤੂੰ । ਤੇਰੀ ਸ਼ਾਹੁਕਾਰੀ ਦੇ ਸੱਦਕੇ ਜਾਈਏ!ੂ ਜਿਹੜੇ ਬੰਦੇ ਅਸੀਂ ਪਿੱਛੇ ਛੱਡ ਗਏ ਸਾਂ। ਉਹ ਸਾਡੇ ਵਫਾਦਾਰ ਬੰਦੇ ਹਨ । ਉਹਨਾਂ ਤੇ ਸ਼ੱਕ ਨਹੀਂ ਕੀਤਾ ਜਾ ਸਕਦਾ। ਤੇਰੀਆਂ ਸਾਰੀਆਂ ਕਰਤੂਤਾ ਦੱਸ ਦਿੱਤੀਆਂ । ਮੈਂ ਫਿਰ ਸੋਚਿਆ ਚੱਲੋ ਭਰਾ ਹੈ ਪੈਸੇ ਖਾ ਗਿਆ ਤਾਂ ਕੀ ਹੋਇਆ । ਤੂੰ ਜਿਹੜੇ ਦਰਖੱਤ ਤੇ ਬੈਠਾ ਹੈ ਉਸੇ ਨੂੰ ਹੀ ਕੱਟੀ ਜਾਂਦਾ ਪਿਆ ਹੈ । ਪੁੱਤ ਤੈਨੂੰ ਦੁਕਾਨ ਬਿੱਲਕੁਲ ਨਹੀਂ ਦੇਣੀ । ਹੁਣ ਇਹ ਦੁਕਾਨ ਸਾਡੇ ਬੰਦੇ ਚਲਾਉਣਗੇ ਮੇਰੇ ਤੋਂ ਬਾਅਦ ਇਹ ਮਾਲਕ ਹੋਣਗੇ । ਤੂੰ ਦੁਕਾਨ ਤੋਂ ਅਲੱਗ ਹੋ ਜਾ ਜਿੰਨ੍ਹੀ ਨਾਤੀ ਉਨ੍ਹਾਂ ਪੁੰਨ ਹੁਣ ਤਾਂ ਅਸੀਂ ਤੈਂਨੂੰ ਆਪਣੀ ਦੁਕਾਨ ਤੇ ਖੜਾ ਨਹੀਂ ਹੋਣ ਦੇਣਾ।ੂ
ਠਭਰਾ ਦੀਆਂ ਗੱਲਾਂ ਸੁਣ ਕੇ ਕਿਸ਼ੋਰ ਸ਼ਰਮਿੰਦਾ ਤਾਂ ਹੋਇਆ ਅਕੜ ਲੱਗਾ ਬਤਮੀਜੀ ਨਾਲ ਬੋਲਿਆ।’
ਠਤੈਂਨੂੰ ਤਾਂ ਇਹਨਾਂ ਚਮਚਿਆ ਤੇ ਭਰੋਸਾ ਹੈ । ਮੈਂ ਜੋ ਇਨ੍ਹਾਂ ਸਮਾਂ ਇੰਨ੍ਹੀ ਮਿਹਨਤ ਅਤੇ ਇਮਾਨਦਾਰੀ ਨਾਲ ਤੁਹਾਡਾ ਕਾਰੋਬਾਰ ਚੱਲਾਇਆ। ਉਸਦਾ ਕੋਈ ਮੁੱਲ ਨਹੀਂ । ਤੁਸੀਂ ਉਹਨਾਂ ਬੰਦਿਆ ਮਗਰ ਲੱਗ ਕੇ ਮੈਂ ਦੁਕਾਨ ਵਿਚੋਂ ਕੱਢ ਰਹੇ ਹੋ । ਮੈਂਨੂੰ ਵੀ ਤੁਹਾਡੇ ਨਾਲ ਕੰਮ ਕਰਨ ਦਾ ਕੋਈ ਸ਼ੌਕ ਨਹੀਂ । ਤੁਸੀਂ ਮੈਂਨੂੰ ਆਪਣੇ ਨਾਲ ਨਹੀਂ ਰੱਖਣਾ ਤਾਂ ਨਾ ਰੱਖੋ । ਮੈਂ ਤੁਹਾਨੂੰ ਆਪਣੀ ਮਿਹਨਤ ਨਾਲ ਆਪਣਾ ਕਾਰੋਬਾਰ ਕਰਕੇ ਦੇਵਾਂਗਾ।ੂ
ਠਮਿਹਨਤ ਨਹੀਂ ਬੇਈਮਾਨੀ ਕਿਹ ਸਾਡੂੀ ਦੁਕਾਨ ਖਾਲੀ ਕਰਕੇ ਤੂੰ ਆਪਣੀਆਂ ਬੈਂਕਾਂ ਭਰ ਲਇਆਂ ਹਨ । ਉਹਨਾਂ ਪੈਸਿਆ ਦੀ ਤਾਂ ਤੂੰ ਇਕ ਕੀ ਦੋ ਦੁਕਾਨਾਂ ਖ੍ਰੀਦ ਸਕਦਾ ਹੈ । ਮੈਂ ਸੋਚਿਆ ਛੋਟਾ ਭਰਾ ਹੈ ਭੁੱਖਾ ਮਰਦਾ ਪਿਆ ਹੈ । ਇਸ ਦੀ ਮਦਦ ਕਰਨੀ ਚਾਹੀਦੀ ਹੈ । ਤੈਨੂੰ ਬਾਂਹ ਦਿੱਤੀ ਤਾਂ ਤੂੰ ਬਾਂਹ ਹੀ ਨਿਗਲ ਗਿਆ । ਤੈਨੂੰ ਫਿਰ ਵੀ ਭਰਾ ਕਰਕੇ ਛੱਡ ਰਿਹਾ ਹਾਂ । ਕੋਈ ਹੋਰ ਹੰਦਾ ਤਾਂ ਉਹ ਇੰਨ੍ਹੀ ਹਿੰਮਤ ਕਰ ਹੀ ਨਹੀਂ ਸਕਦਾ ਸੀ । ਅਗਰ ਕਰਦਾ ਤਾਂ ਉਸ ਦਾ ਉਹ ਹਸ਼ਰ ਕਰਦੇ ਕਿ ਦੁਨੀਆ ਦੰਦਾ ਹੇਠਾਂ ਜੁਬਾਨ ਦਬ ਕੇ ਸੋਚਦੀ । ਫਿਰ ਸਾਨੂੰ ਮਾਂ-ਪਿਉ ਦੀ ਸ਼ਰਮ ਮਰ ਜਾਂਦੀ । ਤੇਰੇ ਨਾਲੋਂ ਤਾਂ ਮੇਰੇ ਬੰਦੇ ਲੱਖ ਦਰਜੇ ਚੰਗੇ ਹਨ । ਤੂੰ ਤਾਂ ਨਮਕ ਹਰਾਮ ਕੀਤਾ । ਜਿਸ ਦੀ ਥਾਲੀ ਵਿਚ ਖਾਦਾ ਉਸੇ ਵਿਚ ਛੇਕ ਕੀਤਾ।ੂ
ਠਕਿਸ਼ੋਰ ਜੇਤਲੀ ਨੇ ਭਰਾ ਦੇ ਸਾਹਮਣੇ ਹੀ ਦੁਕਾਨ ਲਈ । ਮੰਗਤ ਰਾਮ ਤਾਂ ਖੁਦ ਗੁਜਰਾਤ ਕਾਰੋਬਾਰ ਕਰਦਾ । ਇਕ ਤਾਂ ਕਿਸ਼ੋਰ ਦੁਕਾਨ ਨੂੰ ਦੀਮਕ ਦੀ ਤਰ੍ਹਾਂ ਚੱਟ ਗਿਆ ਸੀ । ਮੰਗਤ ਰਾਮ ਦੇ ਬੰਦੇ ਮਿਹਨਤੀ ਅਤੇ ਇਮਾਨਦਾਰ ਸਨ । ਪਰ ਸ਼ਰਾਬ ਪੀਣ ਦੀ ਆਦਤ ਉਹਨਾਂ ਦੀ ਕਮਜ਼ੋਰੀ ਬਣ ਚੁੱਕੀ ਸੀ । ਮੰਗਤ ਰਾਮ ਨੂੰ ਇਸ ਦਾ ਅਹਿਸਾਸ ਸੀ । ਸ਼ਰਾਬ ਦੀ ਆਦਤ ਉਸਦੇ ਬੰਦੇ ਛੱਡ ਤਾਂ ਸਕਦੇ ਨਹੀਂ। ਇਕ ਤਾਂ ਪੁਰਾਣੇ ਦੂਸਰਾ ਸਾਰੀ ਦੀ ਸਾਰੀ ਦੁਕਾਨ ਉਹਨਾਂ ਦੇ ਸਿਰ ਤੇ ਸੀ । ਕਿਸ਼ੋਰ ਦਾ ਕਾਰੋਬਾਰ ਅਸਮਾਨ ਦੀਆਂ ਬੁਲੰਦੀਆਂ ਤੇ ਮੰਗਤ ਰਾਮ ਦੀ ਫਰਮ ਦਾ ਨਾਂ ਗੰਗਾ ਟਰੇਡਿੰਗ ਕੰਪਨੀ ਤੇ ਕਿਸ਼ੋਰ ਕੁਮਾਰ ਨੇ ਆਪਣੀ ਫਾਰਮ ਦਾ ਨਾਂ ਨਿਊ ਗੰਗਾ ਟਰੇਡਿੰਗ ਕੰਪਨੀ ਰੱਖਿਆ । ਕਿਸ਼ੋਰ ਕੁਮਾਰ ਨੇ ਕਿਸ਼ਨ ਨਾਲ ਸਿੱਧੀ ਗੱਲਬਾਤ ਕੀਤੀ।ੂ
ਠਕਿਸ਼ਨ ਕੁਮਾਰ ਜੀ ! ਅਸੀਂ ਤੁਹਾਡੇ ਕੋਲੋਂ ਪੂਰੇ ਸੀਜਨ ਮਾਲ ਚੁੱਕਦੇ ਹਾਂ । ਪੇਮੈਂਟ ਵੀ ਪੂਰੀ ਦੀ ਪੂਰੀ ਐਡਵਾਂਸ ਦੇ ਦਿੰਦੇ ਹਾਂ। ਬਾਕੀ ਜਿਹੜੀ ਬਚੇਗੀ ਉਹ ਵੀ ਦਿੱਤੀ ਜਾਵੇਗੀ ।ੂ
ਠਗੱਲ ਕਿਸ਼ਨ ਨਾਲ ਹੋਈ ਜਦ ਕਿਸ਼ਨ ਨੇ ਹਿਸਾਬ ਕੀਤਾ । ਜਿਸ ਰੇਟ ਤੇ ਕਿਸ਼ੋਰ ਮਾਲ ਮੰਗਦਾ । ਉਹ ਰੇਟ ਕਿਸ਼ਨ ਨੂੰ ਘਰ ਵਾਰਾ ਨਹੀਂ ਖਾਂਦਾ ਤੇ ਕਿਸ਼ਨ ਨੇ ਕਿਸ਼ੋਰ ਨੂੰ ਰੇਟ ਵਧਾਉਣ ਲਈ ਕਿਹਾ ।ੂ
ਠਨਈ ਜੀ ਇਹ ਗੱਲ ਨਹੀਂ ਹੋ ਸਕਦੀ। ਤੁਹਾਨੂੰ ਪੇਮੈਂਟ ਐਨੀ ਐਡਵਾਂਸ ਦੇ ਦਿੱਤੀ ਹੈ । ਉਹ ਵੀ ਇਕੱਠੀ ਹਿੰਮਤ ਕਰੋ ਤੇ ਭਗਵਾਨ ਦਾ ਨਾਂ ਲੈ ਕੇ ਮਾਲ ਤਿਆਰ ਕਰੋ । ਸਾਡੇ ਆਰਡਰ ਦਾ ਭੁਗਤਾਨ ਕਰੋ ਤੇ ਬਾਅਦ ਹੋਰ ਆਰਡਰ ਲਵੋ।ੂ
ਠਬਾਉ ਜੀ ਮਾਲ ਦੇ ਰੇਟ ਦਿਨਾਂ ਵਿਚ ਵੱਧ ਗਏ । ਇਹ ਗੱਲ ਨਹੀਂ ਬਣ ਸਕਦੀ। ਰੇਟ ਤਾਂ ਵਧਾਉਣੇ ਹੀ ਪੈਣਗੇ । ਕਿਸ਼ਨ ਦੀਆਂ ਗੱਲਾਂ ਸੁਣ ਕੇ ਕਿਸ਼ੋਰ ਚੁੱਪ ਕਰ ਗਿਆ । ਸਕੂਟਰ ਨੂੰ ਕਿੱਕ ਮਾਰੀ ਤੇ ਚੱਲਾ ਗਿਆ । ਹਫਤੇ ਬਾਅਦ ਕਿਸ਼ੋਰ ਕਿਸ਼ਨ ਦੇ ਘਰ ਸਵੇਰੇ-ਸਵੇਰੇ ਆ ਗਿਆ।ੂ
ਠਭਾਅ ਕੀ ਸਲਾਹ ਕੀਤੀ ਹੈ ਤੁਸੀਂ?ੂ
ਠਕਾਹਦੀ ਸਲਾਹ ਬਾਊ ਜੀ।’
ਠਮਾਲ ਬਣਾਉਣ ਦੀ।ੂ
ਠਬਾਉ ਜੀ ਮੈਂ ਕਦ ਕਹਿੰਦਾ ਮਾਲ ਨਹੀਂ ਬਣਾਉਣਾ । ਮੁਸ਼ਕਲ ਤਾਂ ਇਹ ਰੇਟ ਵਾਰਾ ਨਹੀਂ ਖਾਂਦਾ । ਰੇਟ ਵਧਾਉ ਤਾਂ ਗੱਲ ਬਣੇਗੀ । ਕਿਸ਼ੋਰ ਕੁਮਾਰ ਨੇ ਕਿਸ਼ਨ ਕੋਲੋਂ ਰੇਟ ਲਿਸਟ ਫੜੀ ਤੇ ਰੇਟ ਲਿਸਟ ਦੀ ਤਬਦੀਲੀ ਕਰਕੇ ਲੀਸਟ ਕਿਸ਼ਨ ਨੂੰ ਦੇਂਦਾ ਹੋਇਆ ਬੋਲਿਆ । ਦੇਖੋ ਰੇਟ ਠੀਕ ਹੈ ਨਾ।ੂ
ਠਰੇਟ ਲਿਸਟ ਦੇਖ ਕੇ ਕਿਸ਼ਨ ਦੇ ਚਿਹਰੇ ਤੇ ਰੋਣਕ ਆ ਗਈ । ਕਿਸ਼ਨ ਦਾ ਚਿਹਰਾ ਵੇਖਦਾ ਕਿਸ਼ੋਰ ਬੋਲਿਆ । ਭਾਅ ਜੀ ਐਵੇ ਨਾ ਡਰਿਆ ਕਰੋ । ਹੁਣ ਮਾਲ ਜਲਦੀ-ਜਲਦੀ ਤਿਆਰ ਕਰੋ । ਢਿੱਲ ਮੱਠ ਨਾ ਵਿਖਾਉ।ੂ
ਠਬਾਊ ਜੀ ਅਸੀਂ ਤਾਂ ਕੰਮ ਕਰਨਾ ਹੀ ਹੈ । ਬੱਸ ਤੁਹਾਡਾ ਹੀ ਮਾਲ ਬਣਾਉਣਾ ਹੈ। ਰੇਟ ਤਾਂ ਹਾਲੀ ਘੱਟ ਹੈ ਚੱਲੋ ਗੁਜ਼ਾਰਾ ਹੋ ਜਾਵੇਗਾ।ੂ
ਠਛੱਡੋ ਭਰਾ ਜੀ ਐਵੇਂ ਨਾ ਕਰਿਆ ਕਰੋ । ਸਾਨੂੰ ਤਾਂ ਘੱਟ ਰੇਟ ਤੇ ਮਾਲ ਮਿਲਦਾ ਹੈ । ਕੰਪੀਟੀਸ਼ਨ ਕਿੰਨਾ ਚੱਲਦਾ ਪਿਆ ਹੈ । ਹਾਂ ਇੱਕ ਗੱਲ ਹੋਰ ਹੈ । ਗੰਗਾ ਟੈਰਡਿੰਗ ਕੰਪਨੀ ਨੂੰ ਮਾਲ ਬਿਲਕੁਲ ਨਹੀਂ ਦੇਣਾ । ਚਾਹੇ ਜੋ ਮਰਜ਼ੀ ਹੋ ਜਾਵੇ । ਤੁਸੀਂ ਸਾਡਾ ਮਾਲ ਟਰਾਂਸਪੋਰਟ ਤੇ ਪਹੁੰਚਾ ਦੇਣਾ । ਮੈਂ ਜਿੱਥੇ ਮਰਜੀ ਮਾਲ ਭੇਜਾ ਇਹ ਮੇਰੀ ਸਿਰ ਦਰਦੀ।ੂ
ਠ ਠੀਕ ਹੈ ਬਾਊ ਜੀ ਸਾਨੂੰ ਕੀ ਲੋੜ ਪਈ ਸਿਰ ਦਰਦੀ ਲੈਣ ਦੀ । ਅਸੀਂ ਤਾਂ ਮਾਲ ਬਣਾਉਣਾ ਤੇ ਤੁਹਾਨੂੰ ਦੇਣਾ । ਸਾਨੂੰ ਗੰਗਾ ਟੈਰਿਡੰਗ ਕੰਪਨੀ ਨੂੰ ਮਾਲ ਦੇਣ ਦੀ ਕੀ ਲੋੜ । ਫਿਲਹਾਲ ਤੁਹਾਡਾ ਆਰਡਰ ਹੀ ਕਾਫੀ ਹੈ।ੂ
ਠਬੜੀ ਤੇਜ਼ੀ ਨਾਲ ਕਿਸ਼ਨ ਦੀ ਫੈਕਟਰੀ ਵਿਚ ਨਿਊ ਗੰਗਾ ਟੈਰਿਡੰਗ ਕੰਪਨੀ ਦਾ ਮਾਲ ਤਿਆਰ ਹੋਣ ਲੱਗ ਪਿਆ । ਐਡਵਾਂਸ ਦੀ ਕਾਫੀ ਰਕਮ ਦਾ ਮਾਲ ਖ੍ਰੀਦਿਆ ਗਿਆ । ਬਾਕੀ ਬਹੁਤ ਸਾਰਾ ਪੈਸਾ ਕਿਸ਼ਨ ਨੇ ਆਪਣੀਆਂ ਜ਼ਰੂਰਤਾਂ ਵਿਚ ਲਗਾ ਦਿੱਤਾ । ਉਧਰ ਇਕ ਦਿਨ ਮੰਗਤ ਰਾਮ ਗੰਗਾ ਟੈਰਿਡੰਗ ਕੰਪਨੀ ਦਾ ਮਾਲਕ ਆਪਣੇ ਜੰਮੇਵਾਰ ਬੰਦੇ ਨੂੰ ਨਾਲ ਲੈ ਕੇ ਕਿਸ਼ਨ ਦੀ ਫੈਕਟਰੀ ਗਿਆ । ਰਾਮ-ਰਾਮ ਬੁਲਾਉਣ ਤੋਂ ਬਾਅਦ ਕਿਸ਼ਨ ਨਾਲ ਕਾਰੋਬਾਰ ਦੀ ਗੱਲ ਕਰਨ ਲੱਗਾ ।ੂ
ਠਕਿਸ਼ਨ ਬਾਊ ਤੁਸੀਂ ਤਾਂ ਸਾਨੂੰ ਭੁੱਲ ਹੀ ਗਏ ਹੋ । ਨਹੀਂ ਬਾਊ ਜੀ ਇਹੋ ਜਿਹੀ ਕੋਈ ਗੱਲ ਨਹੀਂ, ਤੁਸੀਂ ਹੀ ਗੁਜਰਾਤ ਚੱਲ ਗਏ ਹੋ । ਸਾਡੇ ਤਾਂ ਤੁਹਾਡੇ ਨਾਲ ਪੁਰਾਣੇ ਸੰਬੰਧ ਹਨ । ਅਸੀਂ ਤੁਹਾਨੂੰ ਅੱਜ ਦੇ ਥੋੜ੍ਹੀ ਨਾ ਜਾਣ ਦੇ ਹਾਂ । ਕਈ ਸਾਲ ਹੋ ਗਏ ਭੁੱਲਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੰਦਾ।ੂ
ਠਕਿਸ਼ਨ ਲਾਲ ਜੀ ਅਗਰ ਮੈਂ ਪੰਜਾਬ ਵਿਚ ਨਹੀਂ ਹਾਂ ਤਾਂ ਮੇਰਾ ਬੰਦਾ ਸ਼ਿਆਮ ਸੁੰਦਰ ਤਾਂ ਦੁਕਾਨ ਤੇ ਹੀ ਹੈ । ਮੁਕਦੀ ਗੱਲ ਤਾਂ ਇਹ ਕਿ ਸਾਨੂੰ ਮਾਲ ਚਾਹੀਦਾ ਹੈ । ਆਹ ਲਵੋ ਰੇਟ ਲਿਸਟ ਨਿਊ ਗੰਗਾ ਟਰੈਡਿੰਗ ਕੰਪਨੀ ਨਾਲੋਂ ਕਾਫੀ ਵੱਧ ਰੇਟ ਹੈ। ਪੇਮੰਟ ਤਾਂ ਅਸੀਂ ਵੀ ਐਡਵਾਂਸ ਹੀ ਕਰਨੀ ਹੈ ਫਿਕਰ ਨਾ ਕਰੋ।ੂ
ਠਇਹ ਸਭ ਦੇਖ ਕੇ ਕਿਸ਼ਨ ਦਾ ਦਿਲ ਬੇਈਮਾਨ ਹੋ ਗਿਆ । ਹਾਂ ਆਰਡਰ ਦੇ ਦਿੱਤਾ ਹੈ ਤਾਂ ਤੁਹਾਡਾ ਮਾਲ ਤਿਆਰ ਹੋ ਜਾਵੇਗਾ । ਤੁਹਾਨੂੰ ਤਾਂ ਪਤਾ ਹੈ ਕਿ ਮੇਰੇ ਮਾਲੀ ਹਾਲਤ ਅੱਜ ਕੱਲ੍ਹ ਠੀਕ ਨਹੀਂ ਚੱਲਦੀ । ਐਡਵਾਂਸ ਦੀ ਲੋੜ ਨਾ ਪੈਂਦੀ ਪਰ ਮਜਬੂਰੀ ਹੈ।ੂ
ਠਪੈਸੇ ਦੀ ਕੋਈ ਗੱਲ ਨਹੀਂ । ਪੈਸੇ ਹੁਣ ਵੀ ਦੇਣੇ ਬਾਅਦ ਵਿਚ ਵੀ ਦੇਣੇ ਹਨ। ਬਾਕੀ ਜਿਹੜੇ ਪੈਸੇ ਰਹਿ ਜਾਣਗੇ। ਉਹ ਮੈਂ ਗੁਜਰਾਤ ਜਾ ਕੇ ਪਹੁੰਚਾ ਦੇਵਾਂਗਾ।ੂ
ਠਕਿਸ਼ੋਰ ਦੇ ਕੁੱਝ ਪੈਸੇ ਅਤੇ ਮੰਗਤ ਰਾਮ ਦੀ ਐਡਵਾਂਸ ਦੀ ਰਕਮ ਨਾਲ ਮੰਗਤ ਰਾਮ ਦਾ ਆਰਡਰ ਭੁਗਤਣ ਲੱਗਾ। ਕਿਸ਼ੋਰ ਕੁਮਾਰ ਦਾ ਮਾਲ ਰੁਕ ਗਿਆ । ਸ਼ਿਆਮ ਸੁੰਦਰ ਕੋਲ ਜਦ ਕਿਸ਼ਨ ਆਉਂਦਾ । ਉਹ ਮੀਟ ਸ਼ਰਾਬ ਨਾਲ ਕਿਸ਼ਨ ਦੀ ਖੂਬ ਸੇਵਾ ਕਰਦਾ । ਕਿਸ਼ੋਰ ਨੂੰ ਕਿਸ਼ਨ ਤੋਂ ਬਹੁਤ ਅੱਗ ਲੱਗੀ ।ੂ
ਠਪਹਿਲਾਂ-ਪਹਿਲਾਂ ਤਾਂ ਸ਼ਿਆਮ ਸੁੰਦਰ ਦੀ ਪੇਮੰਟ ਕਾਫੀ ਚੰਗੀ ਰਹੀ । ਫਿਰ ਉਹ ਪੈਸੇ ਦੇਣ ਦੇ ਮਾਮਲੇ ਵਿਚ ਬਹਾਨੇ ਬਣਾਉਣ ਲੱਗ ਪਿਆ । ਅੱਜ-ਕੱਲ ਕਰਨ ਲੱਗ ਪਿਆ । ਕਿਸ਼ੋਰ ਕੁਮਾਰ ਦਾ ਮਾਲ ਤਾਂ ਰੁਕਿਆ ਹੀ ਪਿਆ ਸੀ । ਚਾਹੇ ਜੋ ਵੀ ਸ਼ਿਆਮ ਸੁੰਦਰ ਨੂੰ ਕਾਫੀ ਮਾਲ ਜਾ ਰਿਹਾ ਸੀ । ਕਿਸ਼ਨ ਦੀ ਫੈਕਟਰੀ ਦਾ ਇਕ ਦਿਨ ਸਵੇਰੇ-ਸਵੇਰੇ ਕਿਸ਼ੋਰ ਕੁਮਾਰ ਜੇਤਲੀ ਕਿਸ਼ਨ ਦੇ ਘਰ ਆਇਆ ਤੇ ਕਹਿਣ ਲੱਗਾ, ਠਭਾਅ ਜੀ ਤੁਸੀਂ ਚੰਗਾ ਨਹੀਂ ਕੀਤਾ । ਮੈਂ ਤੁਹਾਨੂੰ ਕਿਹਾ ਸੀ ਗੰਗਾ ਟਰੈਡਿੰਗ ਕੰਪਨੀ ਨੂੰ ਮਾਲ ਬਿਲਕੁਲ ਨਹੀਂ ਦੇਣਾ । ਤੁਸੀਂ ਫਿਰ ਮੇਰੀ ਮਰਜ਼ੀ ਤੋਂ ਬਗੈਰ ਮਾਲ ਦੇ ਦਿੱਤਾ । ਮੈਨੂੰ ਸਭ ਪਤਾ ਲੱਗ ਗਿਆ । ਮੈਂ ਮਾਰਕੀਟ ਵਿਚ ਬੈਠਾ ਹਾਂ । ਜਿਸ ਪਾਰਟੀ ਨੂੰ ਮੈਂ ਮਾਲ ਦਿੰਦਾ ਹਾਂ । ਉਸੇ ਨੂੰ ਨਿਊ ਗੰਗਾ ਟਰੈਡਿੰਗ ਕੰਪਨੀ ਮਾਲ ਦਿੰਦੀ ਹੈ । ਮੈਨੂੰ ਖੂਬ ਨੁਕਸਾਨ ਹੋ ਰਿਹਾ ਹੈ।ੂ
ਠਬਾਊ ਜੀ ਮੰਗਤ ਰਾਮ ਜੀ ਖੁਦ ਆਏ ਸੀ । ਥੋੜ੍ਹਾ ਜਿਹਾ ਮਾਲ ਉਹਨਾਂ ਨੂੰ ਦਿੱਤਾ ਹੈ। ਬਾਕੀ ਮਾਲ ਤਾਂ ਤੁਹਾਡਾ ਹੀ ਤਿਆਰ ਹੋ ਰਿਹਾ ਹੈ ।ੂ
ਠਭਾਅ ਜੀ ਚਾਹੇ ਜੋ ਵੀ ਮਰਜ਼ੀ ਹੈ । ਗੱਲ ਤਾਂ ਤੁਹਾਡੀ ਗਲਤ ਹੈ । ਪੇਮੰਟ ਤਾਂ ਤੁਹਾਨੂੰ ਸਾਰੀ ਐਡਵਾਂਸ ਦਿੱਤੀ ਹੈ । ਕਿਸੇ ਦਾ ਮਾਲ ਬਣਾਉਣ ਦਾ ਤੁਹਾਡਾ ਕੀ ਮਤਲੱਬ ਨਹੀਂ । ਫਿਰ ਤੁਸੀਂ ਇਕ ਗੱਲ ਹੋਰ ਬੜੀ ਮਾੜੀ ਕੀਤੀ ਹੈ33।ੂ
ਠਕਿਹੜੀ ਬਾਊ ਜੀ ?ੂ
ਠਜਿਹੜਾ ਮਾਰਕਾ ਤੁਸੀਂ ਮੈਨੂੰ ਦੇ ਰਹੇ ਹੋ । ਉਹ ਹੀ ਮਾਰਕਾ ਤੁਸੀਂ ਗੰਗਾ ਟਰੈਡਿੰਗ ਕੰਪਨੀ ਨੂੰ ਦੇ ਰਹੇ ਹੋ33..।ੂ
ਠਠੀਕ ਹੈ ਤੁਹਾਡੇ ਵਾਲਾ ਮਾਰਕਾ ਗੰਗਾ ਟਰੈਡਿੰਗ ਕੰਪਨੀ ਨੂੰ ਨਹੀਂ ਦਿੱਤਾ ਜਾਵੇਗਾ । ਉਹ ਤੁਹਾਨੂੰ ਹੀ ਮਿਲੇਗਾ । ਹੁਣ ਤਾਂ ਖੁਸ਼ ਬਾਊ ਜੀ33.।ੂ
ਠਕਿਸ਼ਨ ਲਾਲ ਜੀ ਖੁਸ਼ੀ ਤਾਂ ਸਾਨੂੰ ਤਦ ਹੋਵੇਗੀ । ਜਦ ਤੁਸੀਂ ਸਾਡਾ ਪੂਰੇ ਦਾ ਪੂਰਾ ਆਰਡਰ ਛੇਤੀ-ਛੇਤੀ ਭੁਗਤਾਉਗੇ । ਤੁਸੀਂ ਤਾਂ ਸਾਡਾ ਆਰਡਰ ਵਿਚੇ ਹੀ ਛੱਡ ਕੇ ਮੰਗਤ ਰਾਮ ਦਾ ਆਰਡਰ ਭੁਗਤਾ ਰਹੇ ਹੋ । ਇਹ ਲਉ ਸਾਡੇ ਮਾਅਰਕੇ ਇਹ ਸਿਰਫ ਸਾਡੇ ਮਾਲ ਤੇ ਹੀ ਲਗਾਉਣੇ ਹਨ । ਚੰਗਾ ਜੀ, ਤੇ ਕਿਸ਼ੋਰ ਚੱਲਾ ਗਿਆ । ਕਿਸ਼ੋਰ ਰੇਟ ਚਾਹੇ ਮੰਗਤ ਨਾਲੋਂ ਕਾਫੀ ਘੱਟ ਸੀ। ਫਿਰ ਵੀ ਪੈਸੇ ਐਡਵਾਂਸ ਸੀ । ਸ਼ਿਆਮ ਸੁੰਦਰ ਕੋਲੋਂ ਵੱਧ ਪੈਸੇ ਲੈਣ ਦੇ ਬਾਅਦ ਵੀ ਕਿਸ਼ਨ ਘਾਟਾ ਮਹਿਸੂਸ ਕਰ ਰਿਹਾ ਸੀ । ਪੇਮੰਟ ਲੇਟ ਅਤੇ ਤੋੜ-ਤੋੜ ਕੇ ਦਿੰਦਾ ਸੀ । ਫਿਰ ਸ਼ਿਆਮ ਸੁੰਦਰ ਨਾਲ ਬੈਠ ਕੇ ਸ਼ਰਾਬ ਪੀਣੀ । ਰੋਜ਼ ਲੇਟ-ਲੇਟ ਘਰ ਜਾਣਾ । ਸ਼ਿਆਮ ਸੁੰਦਰ ਨਾਲ ਕੰਮ ਕਰਨ ਤੇ ਕਿਸ਼ਨ ਦੀ ਘਰਵਾਲੀ ਵੀ ਖੁਸ਼ ਨਹੀਂ ਸੀ । ਪਰ ਕਿਸ਼ਨ ਨੂੰ ਵੱਧ ਰੇਟ ਅਤੇ ਸ਼ਰਾਬ ਪੀਣ ਵਾਲੇ ਸਾਥੀ ਦੀ ਜ਼ਰੂਰਤ ਸੀ । ਕਿਸ਼ੋਰ ਕੁਮਾਰ ਦੀ ਘਰਵਾਲੀ ਕਾਫੀ ਚੁਸਤ ਤੇ ਚਲਾਕ । ਬਿਜਨਸ ਚਾਹੇ ਕਿਸ਼ੋਰ ਕੁਮਾਰ ਦੁਕਾਨ ਤੇ ਹੀ ਕਰਦਾ ਸੀ । ਸਾਰੇ ਬਿਜਨਸ ਦਾ ਹਿਸਾਬ ਰਾਤ ਵੇਲੇ ਸਾਰੀ ਜਾਣਕਾਰੀ ਹਿਸਾਬ ਦਿੰਦਾ । ਬਿਜਨਸ ਦੀ ਸਾਰੀ ਜਾਣਕਾਰੀ ਹੋਣ ਕਰਕੇ ਕਿਸ਼ੋਰ ਕੁਮਾਰ ਦੀ ਘਰਵਾਲੀ ਕਿਸ਼ੋਰ ਕੁਮਾਰ ਨੂੰ ਕਹਿਣ ਲੱਗੀ ।ੂ
ਠਜੀ ਮਾਰਕੀਟ ਵਿਚ ਤੁਹਾਨੂੰ ਕੋਈ ਹੋਰ ਬੰਦਾ ਨਹੀਂ ਮਿਲਦਾ । ਫਿਰ ਅੱਜ ਦੇ ਜਮਾਨੇ ਵਿਚ ਕੌਣ ਸਾਰੀ ਦੀ ਸਾਰੀ ਪੇਮੰਟ ਅਡਵਾਂਸ ਦਿੰਦਾ ਹੈ । ਤੁਸੀਂ ਹੀ ਪਹਿਲੇ ਬੰਦੇ ਹੋ । ਲੋਕ ਤਾਂ ਮਾਲ ਮਿਲਣ ਦੇ ਬਾਅਦ ਵੀ ਪੇਮੰਟ ਨਹੀਂ ਦਿੰਦੇ । ਤੁਸੀਂ ਪੇਮੰਟ ਅਡਵਾਂਸ ਕਰਦੇ ਹੋ । ਤੁਹਾਡੀ ਪੇਮੰਟ ਨਾਲ ਹੀ ਉਹ ਮੰਗਤ ਰਾਮ ਜੀ ਦਾ ਮਾਲ ਤਿਆਰ ਕਰੀ ਜਾ ਰਿਹਾ ਹੈ । ਕਿੰਨ੍ਹਾਂ ਚਲਾਕ ਬੰਦਾ ਹੈ । ਤੁਹਾਨੂੰ ਤਾਂ ਦੋਵੇਂ ਪਾਸਿਆਂ ਤੋਂ ਮੂਰਖ ਬਣਾ ਰਹੇ ਹਨ33।ੂ
ਠਵੰਦਨਾ ਤੂੰ ਸਮਝਦੀ ਨਹੀਂ । ਮੈਂ ਤੈਨੂੰ ਮੂਰਖ ਨਜ਼ਰ ਆਉਂਦਾ ਹਾਂ । ਨਾ ਇਹ ਗੱਲ ਜ਼ਰੂਰੀ ਹੈ । ਕਿਸ਼ਨ ਲਾਲ ਸਾਡੇ ਨਾਲੋਂ ਕਈ ਗੁਣਾ ਚਾਸਤ ਚਲਾਕ ਹੈ । ਤੇਰੀ ਗੱਲ ਵੀ ਬਿਲਕੁਲ ਠੀਕ ਹੈ । ਸਾਨੂੰ ਅਡਵਾਂਸ ਨਹੀਂ ਦੇਣਾ ਚਾਹੀਦਾ । ਪਰ ਉਸਦੇ ਵੀ ਕਈ ਕਾਰਨ ਹਨ । ਇਕ ਤਾਂ ਇਨ੍ਹਾਂ ਪ੍ਰੋਡੈਕਸ਼ਨ ਕੋਈ ਨਹੀਂ ਕੱਢ ਸਕਦਾ । ਜਿੰਨ੍ਹੀ ਕਿਸ਼ਨ ਲਾਲ ਕੱਢ ਸਕਦਾ ਹੈ । ਫਿਰ ਮਾਰਕੀਟ ਵਿਚ ਇਸਦੇ ਮਾਲ ਦਾ ਮਾਅਰਕਾ ਚੱਲਦਾ ਹੈ । ਲੋਕ ਇਸਦੇ ਨਾਂ ਤੇ ਮਾਲ ਖ੍ਰੀਦ ਦੇ ਹਨ । ਸਭ ਨਾਲੋਂ ਵੱਧੀਆ ਗੱਲ ਇਹ ਹੈ ਕਿ ਇਸਦੇ ਮਾਲ ਦੀ ਵਾਪਸ ਨਹੀਂ । ਇਹ ਆਰਡਰ ਤਾਂ ਹੀ ਕਿਸ਼ਨ ਲਾਲ ਨੂੰ ਦਿੱਤਾ ਹੈ । ਉਪਰੋਂ ਕੰਮ ਦਾ ਸੀਜਨ ਹੈ । ਜਿਸ ਰੇਟ ਤੇ ਕਿਸ਼ਨ ਲਾਲ ਸਾਨੂੰ ਮਾਲ ਦੇ ਰਿਹਾ ਹੈ । ਉਸ ਰੇਟ ਤੇ ਮਾਰਕਿਟ ਵਿਚ ਕੋਈ ਬੰਦਾ ਸਾਨੂੰ ਮਾਲ ਨਹੀਂ ਦੇ ਸਕਦਾ । ਵੰਦਨਾ ਕਿਸ਼ੋਰ ਦੀਆਂ ਗੱਲਾਂ ਸੁਣ ਕੇ ਚੁੱਪ ਰਹੀ ਕੁੱਝ ਨਾ ਬੋਲੀ ।ੂ
ਠਉਧਰੋਂ ਸੀਜਨ ਖਤਮ ਹੋ ਗਿਆ । ਮਾਲ ਦੀ ਮੰਗ ਦਿਨੋਂ-ਦਿਨ ਘੱਟਣ ਲੱਗ ਪਈ । ਨਾ ਗੰਗਾ ਟਰੇਡਿੰਗ ਕੰਪਨੀ ਦਾ ਆਰਡਰ ਆਇਆ ਅਤੇ ਨਾ ਹੀ ਨਿਊ ਗੰਗਾ ਟਰੇਡਿੰਗ ਕੰਪਨੀ ਦਾ ਕੋਈ ਆਡਰ ਮਿਲਿਆ । ਤਿੰਨ ਕੁ ਮਹੀਨ ਕੰਮ ਕਰਨ ਦੇ ਬਾਅਦ ਬਾਕੀ ਸੀਜਨ ਕਿਸ਼ਨ ਦਾ ਵਿਹਲੇ ਬੈਠ ਕੇ ਬਤੀਤ ਹੋਇਆ । ਦਿਨੋਂ-ਦਿਨ ਕਿਸ਼ਨ ਕੁਮਾਰ ਦਾ ਹੱਥ ਤੰਗ ਹੋ ਰਿਹਾ ਸੀ। ਪੈਸੇ ਦੇ ਮਾਮਲੇ ਵਿਚ । ਕਮੇਟੀਆਂ ਦਾ ਭਗਤਾਨ ਤਾਂ ਕਰਨਾ ਹੀ ਸੀ । ਇਹ ਭੁਗਤਾਨ ਕਰਨਾ ਕਿਸ਼ਨ ਲਾਲ ਕੋਲ ਔਖਾ ਹੋ ਰਿਹਾ ਸੀ । ਸਾਰੀਆਂ ਕਮੇਟੀਆਂ ਘਾਟੇ ਤੇ ਚੁੱਕੀਆਂ ਰਕਮ ਤਾਂ ਖਰਚੀ ਗਈ । ਕਿਸ਼ਨ ਹੱਦੋਂ ਵੱਧ ਪ੍ਰੇਸ਼ਾਨ ਸੀ ।ੂ
ਠਇਸ ਵਕਤ ਵਿਨੋਦ ਵੀ ਕਾਫੀ ਪ੍ਰੇਸ਼ਾਨੀ ਚੱਲ ਰਿਹਾ ਸੀ । ਮਾਰਕੀਟ ਵਿਚ ਕਾਫੀ ਉਧਾਰ ਫਸ ਗਿਆ । ਉਸਦੀ ਖੁੱਲ ਦਿਲੀ ਹੀ ਉਸ ਲਈ ਮੁਸੀਬਤ ਬਣ ਗਈ । ਤਿੰਨ ਕਾਰਖਾਨੇ ਦਾਰਾ ਨੇ ਮੋਟੀ-ਮੋਟੀ ਰਕਮ ਥੱਲੇ ਲਗਾ ਲਈ । ਵਿਨੋਦ ਦੀ ਦੁਕਾਨ ਖਾਲੀ ਕਰ ਦਿੱਤੀ। ਦੂਸਰੇ ਪਾਸੇ ਕਮੇਟੀਆਂ ਵਿਚ ਵੀ ਉਸ ਨੂੰ ਕਾਫੀ ਘਾਟਾ ਪਿਆ । ਲੋਕਾਂ ਨੇ ਬੋਲੀ ਵਾਲੀਆਂ ਕਮੇਟੀਆਂ ਚੁੱਕ ਤਾਂ ਲਈਆਂ । ਪੈਸਾ ਸਭ ਨੂੰ ਖਰਚ ਕਰ ਲਿਆ । ਜਦ ਮਹੀਨੇ ਬਾਅਦ ਕਮੇਟੀ ਜਮ੍ਹਾਂ ਕਰਵਾਉਣ ਦਾ ਸਮਾਂ ਆਇਆ ਤਾਂ ਲੋਕੀ ਬਹਾਨੇ ਬਣਾਉਣ ਲੱਗੇ । ਕਈ ਗਰੁੱਪ ਚਾਹੇ ਚੱਲ ਰਹੇ ਸਨ । ਭੁਗਤਾਨ ਤਾਂ ਵਿਨੋਦ ਨੂੰ ਕਰਨਾ ਹੀ ਪੈਂਦਾ । ਕਮੇਟੀਆਂ ਤਾਂ ਕਿਸ਼ਨ ਨੇ ਵੀ ਦੋ ਚੁੱਕ ਕੇ ਵਰਤ ਲਈਆਂ ਸਨ । ਵਿਨੋਦ ਮਾਲ ਦੀ ਅਤੇ ਕਮੇਟੀਆਂ ਦੀ ਰਕਮ ਜਦ ਲੈਣ ਆਇਆ ਤਾਂ ਦੋ-ਚਾਰ ਵਾਰੀ ਤਾਂ ਕਿਸ਼ਨ ਮਿਲਿਆ ਨਹੀਂ । ਵਿਨੋਦ ਵਿਚ ਕਾਫੀ ਧੀਰਜ ਅਤੇ ਸਹਿਨ-ਸ਼ੀਲਤਾ ਸੀ । ਜਦ ਕਦੀ ਪਹਿਲੇ ਵਿਨੋਦ ਕਿਸ਼ਨ ਨੂੰ ਮਿਲਦਾ । ਪਹਿਲੇ ਅਤੇ ਤਰੀਕੇ ਨਾਲ ਗੱਲ ਕਰਦਾ । ਆਪਣੀ ਸਾਰੀ ਗੱਲ ਦੱਸਦਾ । ਮਾਰਕੀਟ ਦੇ ਹਾਲਤ ਦੱਸਦਾ। ਕਿਸ਼ਨ ਤੇ ਵਿਨੋਦ ਦੀਆਂ ਗੱਲਾਂ ਦਾ ਅਸਰ ਨਾ ਹੋਇਆ । ਕਿਸ਼ਨ ਦੀ ਨੀਯਤ ਦੇਖ ਕੇ ਵਿਨੋਦ ਨੂੰ ਗੁੱਸਾ ਆ ਗਿਆ । ਹੁਣ ਉਹ ਬੋਲ ਕੁਬੋਲ ਵੀ ਕਰਨ ਲੱਗ ਪਿਆ । ਆਪਸ ਵਿਚ ਕਾਫੀ ਕਲੇਸ਼ ਹੋਇਆ । ਵਿਨੋਦ ਅਤੇ ਕਿਸ਼ਨ ਵਿਚ ਤਿੰਨ-ਚਾਰ ਮਹੀਨਿਆ ਮਗਰੋਂ ਥੋੜੀ ਬਹੁਤ ਰਕਮ ਦਿੱਤੀ ਕਿਸ਼ਨ ਨੇ ਵਿਨੋਦ ਨੂੰ । ਹੁਣ ਵਿਨੋਦ ਨੇ ਵੀ ਕਿਸ਼ਨ ਨੂੰ ਤੰਗ ਕਰਨ ਦੀ ਠਾਣ ਲਈ । ਸਵੇਰੇ-ਸਵੇਰੇ ਕਿਸ਼ਨ ਦੇ ਘਰ ਹੀ ਆ ਜਾਂਦਾ । ਪੂਰੀ ਰਕਮ ਤਾਂ ਕਿਸ਼ਨ ਨੇ ਵਿਨੋਦ ਨੂੰ ਨਹੀਂ ਦਿੱਤੀ । ਕਈ ਵਾਰ ਕਲੇਸ਼ ਕਰਨ ਦੇ ਬਾਅਦ ਵਿਨੋਦ ਦੇ ਚੱਕਰ ਬਿਲੱਕੁਲ ਘੱਟ ਗਏ ।ੂ
ਠਹੁਣ ਕਿਸ਼ਨ ਆਪਣਾ ਮਾਲ ਘੱਟ ਤਿਆਰ ਕਰਦਾ ਅਤੇ ਲੇਬਰ ਤੇ ਜ਼ਿਆਦਾ ਕੰਮ ਕਰਦਾ । ਰੱਬ ਦੀ ਕਰਨੀ ਕਿਸ਼ਨ ਦਾ ਛੋਟਾ ਮੁੰਡਾ ਬਿਮਾਰ ਰਹਿਣ ਲੱਗ ਪਿਆ । ਕਈ ਅੰਦਰੂਨੀ ਬਿਮਾਰੀਆਂ ਨੇ ਉਸ ਨੂੰ ਘੇਰ ਲਿਆ । ਡਾਕਟਰ ਨੇ ਕਾਫੀ ਵੇਖਿਆ । ਇਸ ਦਾ ਇਲਾਜ ਕਾਫੀ ਲੰਬਾ ਅਤੇ ਮਹਿੰਗਾ ਸਾਬਤ ਹੋਇਆ । ਪੈਸਾ ਇਕੱਠ ਕਰਕੇ ਮੁੰਡੇ ਤੇ ਲਾਉਣਾ ਕਾਫੀ ਔਖਾ ਕੰਮ ਸੀ । ਬੱਚਿਆਂ ਵਿਚ ਤਾਂ ਕਿਸ਼ਨ ਦੀ ਜਾਨ ਸੀ । ਬੱਚਿਆਂ ਦੇ ਮਾਮਲੇ ਵਿਚ ਕਿਸ਼ਨ ਨੇ ਸਮਝੋਤਾ ਨਹੀਂ ਕੀਤਾ ਸੀ । ਹਾਲਤ ਅੱਗੇ ਕਿਸ਼ਨ ਬੇਬਸ ਅਤੇ ਹਤਾਸ਼ ਹੋ ਜਾਂਦਾ । ਕਿਸ਼ਨ ਵੀ ਕਾਫੀ ਕਰਜ਼ਦਾਰ ਹੋ ਗਿਆ । ਕਈਆਂ ਕੋਲੋਂ ਪੈਸਾ ਵਿਆਜ ਤੇ ਫੜ੍ਹ ਲਿਆ। ਕਿਸ਼ਨ ਦੇ ਵਫਾਦਾਰ ਬੰਦਿਆਂ ਦੀ ਗਿਣਤੀ ਦਿਨੋਂ-ਦਿਨ ਘੱਟ ਰਹੀ ਸ਼ੀ । ਉ¤ਧਰ ਵੱਡਾ ਮੁੰਡਾ ਵੀ ਜਵਾਨ ਹੋ ਗਿਆ । ਮੁੰਡਾ ਪਿਉ ਵਾਲਾ ਕੰਮ ਕਰਨ ਦੇ ਹੱਕ ਵਿਚ ਨਹੀਂ ਸੀ । ਮੰਡਾ ਤਾਂ ਚਾਚਾ ਅਤੇ ਫੁੱਫੜ ਵਾਲਾ ਕੰਮ ਕਰਨਾ ਚਾਹੁੰਦਾ ਸੀ । ਕਾਫੀ ਸਾਲ ਲਗਾ ਕੇ ਕਿਸ਼ਨ ਨੇ ਆਪਣੇ ਮੰਡੇ ਨੂੰ ਕੰਮ ਸਿਖਾਇਆ । ਉਸ ਨੇ ਕਾਫੀ ਮਿਹਨਤੀ ਕੰਮ ਕਰਨ ਦੇ ਬਾਅਦ ਕੰਮ ਛੱਡ ਦਿੱਤਾ ਅਤੇ ਕਿਹਾ, ਠਮੈਂ ਇਹ ਕੰਮ ਨਹੀਂ ਕਰਨਾ ।ੂ
ਠਕਿਉ ਟੋਨੀ ਬੇਟਾ ਕਿਉ ਨਹੀਂ ਕਰਨਾ ? ਇੰਨ੍ਹੀ ਮਿਹਨਤ ਅਤੇ ਲਗਣ ਦੇ ਨਾਲ ਤੂੰ ਕੰਮ ਸਿੱਖਿਆ ਤੇ ਦਿਨ ਰਾਤ ਇਕ ਕਰ ਦਿੱਤਾ ਸੀ । ਬੇਟਾ ਤੂੰ ਕੰਮ ਛੱਡ ਦਿੱਤਾ ਮਨ ਨੂੰ ਬਹੁਤ ਦੁੱਖ ਲੱਗਦਾ ਹੈੂ ਵਿਨੋਦ ਪ੍ਰੇਸ਼ਾਨ ਹੰਦਾ ਬੋਲਿਆ ।
ਠਟੋਨੀ ਬੇਟਾ ਕੋਈ ਦੁੱਖ ਹੈ ਤਾਂ ਸਾਨੂੰ ਦੱਸ ਤੇਰੇ ਡੈਡੀ ਤੇਰਾ ਬਹੁਤ ਫਿਕਰ ਕਰਦੇ ਹਨ ਕਿ ਉਸਦਾ ਪੁੱਤ ਰ ਕਾਰੋਬਾਰ ਵਿਚ ਸੈ¤ਟ ਹੋ ਜਾਵੇ । ਤੇਰੇ ਡੈਡੀ ਤਾਂ ਤੇਰੇ ਛੋਟੇ ਭਰਾ ਬਾਰੇ ਕਾਫੀ ਪ੍ਰੇਸ਼ਾਨ ਹਨ । ਉਹ ਵਿਚਾਰਾ ਤਾਂ ਠੀਕ ਹੀ ਨਹੀਂ ਰਹਿੰਦਾ । ਤੈਨੂੰ ਤਾਂ ਸਭ ਪਤਾ ਹੀ ਹੈ । ਸੁਨੀਤਾ ਦੀਆਂ ਅੱਖਾਂ ਭਰ ਆਈਆ ਤੇ ਟੋਨੀ ਦਾ ਮਨ ਵੀ ਭਰ ਆਇਆ ।ੂ
ਠਮੰਮੀ-ਡੈਡੀ ਜੀ ਇਹੋ ਜਿਹੀ ਕੋਈ ਗੱਲ ਨਹੀਂ । ਮੈਂ ਤਾਂ ਸਿਰਫ ਦੁਕਾਨ ਤੇ ਨਾ ਕੰਮ ਕਰਨ ਦੇ ਬਾਰੇ ਕਿਹਾ33।ੂ
ਠਕਿਸੇ ਹੋਰ ਦੁਕਾਨ ਤੇ ਕੰਮ ਕਰਨਾ ਹੈ33.।ੂ
ਠਮੈਂ ਤਾਂ ਮਾਰਕੀਟ ਵਿਚ ਕੰਮ ਕਰਨਾ ਹੈ । ਮੈਨੂੰ ਕੰਮ ਦਾ ਭੇਦ ਆ ਗਿਆ ਹੈ33.।ੂ
ਠਅੱਛਾ ਤੇ ਫਿਰ ਇਵੇਂ ਗੱਲ ਕਰ ਨਾ । ਸਾਨੂੰ ਤਾਂ ਤੂੰ ਡਰਾ ਹੀ ਦਿੱਤਾ । ਚਾਹੇ ਕਿਸ਼ਨ ਪੈਸੇ ਵੱਲੋਂ ਕਾਫੀ ਔਖਾ ਸੀ । ਫਿਰ ਵੀ ਟੋਨੀ ਨੂੰ ਕੰਮ ਕਰਵਾਉਣ ਬਾਰੇ ਸੋਚ ਲਿਆ ਅਤੇ ਪੱਕਾ ਮਨ ਬਣਾ ਲਿਆ । ਕਈਆਂ ਨਾਲ ਸਲਾਹ ਕੀਤੀ ਗਈ ਤੇ ਕਈਆਂ ਤੋਂ ਮਦਦ ਲਈ ਗਈ । ਆਪਣੇ ਹੀ ਸਿਰ ਤੇ ਕਿਸ਼ਨ ਨੇ ਆਪਣੇ ਮੰਡੇ ਨੂੰ ਮਾਰਕੀਟ ਦਾ ਕੰਮ ਕਰਵਾ ਦਿੱਤਾ । ਬੜੇ ਚਾਅ ਨਾਲ ਟੋਨੀ ਬਾਹਰਲੇ ਸੂਬੇ ਮਾਲ ਵੇਚਣ ਗਿਆ । ਮਹੀਨਾ ਕੁ ਲੱਗ ਗਿਆ ਮਾਰਕੀਟ ਕਰਦੇ ਨੂੰ । ਕੰਮ ਨਾ ਮਾਤਰ ਸੀ ਕਿਸ਼ਨ ਦੇ ਕਾਰੋਬਾਰ ਦੇ ਪੈਸੇ ਵੀ ਇਸ ਕੰਮ ਵਿਚ ਫੱਸ ਗਏ। ਮਾਲ ਲੇਟ ਹੋ ਗਿਆ ਘਾਟਾ ਪੈ ਗਿਆ । ਮਾਲ ਕੈਸ਼ ਲੈਣਾ ਪਿਆ । ਅੱਗੋਂ ਮਾਰਕੀਟ ਵਿਚ ੳਧਾਰ ਦੇਣਾ ਪਿਆ । ਮੁੰਡਾ ਆਪਣੇ ਵੱਲੋਂ ਪੂਰੀ ਮਿਹਨਤ ਕਰ ਰਿਹਾ ਸੀ । ਦੋ ਕਦਮ ਅੱਗੇ ਵੱਧ ਦਾ ਪਰ ਕਿਸਮਤ ਉਸ ਨੂੰ ਚਾਰ ਕਦਮ ਪਿੱਛੇ ਧੱਕ ਰਹੀ ਸੀ । ਕਿਸ਼ਨ ਦਾ ਫੈਕਟਰੀ ਦਾ ਕੰਮ ਵੀ ਦਿਨੋਂ-ਦਿਨ ਘੱਟ ਰਿਹਾ ਸੀ । ਕਰਜਦਾਰ ਕਰਜੇ ਦਾ ਜ਼ਿਕਰ ਕਰਦੇ ਤਾਂ ਖੂਬ ਕਲੇਸ਼ ਕਰਦੇ । ਕਿਸ਼ਨ ਤਾਂ ਲੇਬਰ ਤੇ ਹੀ ਕੰਮ ਕਰਦਾ । ਛੋਟੇ ਮੁੰਡੇ ਦੀ ਬਿਮਾਰੀ ਦਿਨੋਂ-ਦਿਨ ਘੱਟਣ ਦੀ ਥਾਂ ਵੱਧ ਰਹੀ ਸੀ । ਕਿਸ਼ਨ ਘਰ ਵਾਲਿਆਂ ਨੂੰ ਤਾਂ ਹੌਂਸਲਾ ਦਿੰਦਾ । ਪਰ ਖੁਦ ਡਾਵਾਂ ਡੋਲ ਹੁੰਦਾ ਦਿਖਾਈ ਦੇ ਰਿਹਾ ਸੀ । ਜਿਵੇਂ-ਜਿਵੇਂ ਉਸਦੀ ਉਮਰ ਵੱਧ ਰਹੀ ਸੀ ਤੇ ਜਵਾਨੀ ਦੇ ਬਾਅਦ ਬੁਢਾਪਾ ਆ ਰਿਹਾ ਸੀ । ਪ੍ਰੇਸ਼ਾਨੀਆਂ ਉਸ ਨੂੰ ਘੇਰੀ ਖੜੀਆ ਤੇ ਕਿਸ਼ਨ ਮਜਬੂਰ ਤੇ ਬੇਬਸ ਦਿਖਾਈ ਦੇ ਰਿਹਾ ਸੀ ।
ਵਰਿੰਦਰ ਅਜ਼ਾਦ,
ਮੋ. 98150-21527