ਇਸ ਸ਼ੁਕਰਵਾਰ ਰੀਲਿਜ਼ ਹੋਈ ‘‘ਮਿਸਟਰ ਐਂਡ ਮਿਸਿਜ਼ 420’’ ਫ਼ਿਲਮ ਦਾ ਆਗਾਜ਼ ਰੋਮਾਂਟਿਕ ਗੀਤ ‘‘ਨੈਣਾ ਨੂੰ ਕੀ ਹੋ ਗਿਆ’’ ਜਿਸਨੂੰ ਮਕਬੂਲ ਗੀਤਕਾਰ ਕੁਮਾਰ ਨੇ ਲਿਖਿਆ ਹੈ ਅਤੇ ਇਸਦੀ ਵੀਡਿਓ ਅਵਾਰਡ ਹਾਸਿਲ ਕਰ ਚੁੱਕੀ ਟੀਮ ‘‘ਵਿਰਸਾ ਆਰਟਸ’’ ਨੇ ਬਣਾਈ ਹੈ ਦੇ ਨਾਲ ਹੁੰਦੀ ਹੈ। ਪਾਲੀ (ਯੁਵਰਾਜ ਹੰਸ) ਆਪਣੇ ਪਿੰਡ ਤੋਂ ਤੁਰਿਆ ਇੱਕ ਛੋਟੇ ਜਿਹੇ ਕਸਬੇ ’ਚ ਪੋਲਟਰੀ ਫਾਰਮ ’ਤੇ ਮੁਰਗੀਆਾਂ ਦੀਆਂ ਚੁੰਜਾ ਵੱਡਣ ਦਾ ਕੰਮ ਕਰਦਾ ਹੈ। ਪਾਲੀ ਦੇ ਬੱਚਪਣ ਦੇ ਦੋ ਦੋਸਤ ਜੱਸ (ਜੱਸੀ ਗਿੱਲ) ਅਤੇ ਡਿਪਟੀ (ਬਿਨੂੰ ਢਿੱਲੋਂ) ਅੱਖਾਂ ਵਿੱਚ ਵੱਡੇ ਸੁਪਨੇ ਲੈ ਕੇ ਕੁਝ ਵੱਡਾ ਕਰਨ ਦੀ ਇੱਛਾ ਰੱਖਦੇ ਹਨ। ਡਿਪਟੀ ਜੋ ਕਿ ਮੁੰਬਈ ਜਾ ਕੇ ਧਰਮਿੰਦਰ ਬਨਣਾ ਚਾਹੁੰਦਾ ਹੈ, ਪਰ ਹਾਲਾਤਾਂ ਦਾ ਮਾਰਿਆ ਆਪਣੇ ਇਨ੍ਹਾਂ ਸੁਪਨਿਆਂ ਦੀ ਪੂਰਤੀ ਰਾਮ ਲੀਲਾ ’ਚ ਸਰੂਪ ਨਖਾ ਦਾ ਰੋਲ ਕਰਕੇ ਪੂਰੀ ਕਰਦਾ ਹੈ। ਦੂਜੇ ਪਾਸੇ ਜੱਸ ਜੋ ਕਿ ਇੱਕ ਕੁੜੀ ਲਾਡੀ (ਅਵੰਤੀਕਾ ਹੁੰਦਲ) ਨਾਲ ਪਿਆਰ ਕਰਦਾ ਹੈ, ਪਰ ਆਪਣੇ ਪਿਓ ਦੇ ਕੰਮ ਕਾਰ ਤੋਂ ਬਹੁਤ ਦੁਖੀ ਹੈ, ਕਿਉਂਕਿ ਉਸਦਾ ਪਿਓ ਮਰਗ ਦਾ ਸਮਾਨ ਵੇਚਣ ਦਾ ਕੰਮ ਕਰਦਾ ਹੈ। ਡਿਪਟੀ ਤੇ ਜੱਸ ਆਪਣੇ ਸੁਪਨਿਆਂ ਨੂੰ ਪੂਰੀ ਕਰਨ ਲਈ ਪਿੰਡ ਛੱਡਣ ਦਾ ਫ਼ੈਸਲਾ ਕਰਦੇ ਹਨ ਅਤੇ ਆਪਣੇ ਜਿਗਰੀ ਯਾਰ ਪਾਲੀ ਕੋਲ ਜਾ ਕੇ ਰਹਿਣ ਦਾ ਫ਼ੈਸਲਾ ਕਰਦੇ ਹਨ। ਇਸ ਤੋਂ ਬਾਅਦ ਹਿ ਸਾਰੇ ਰੱਲ ਕੇ ਰੁਖ ਕਰਦੇ ਹਨ ਪਾਲੀ ਦੇ ਇੱਕ ਦੋਸਤ ਬੱਬੂ ਕਰਤਾਰ ਪੁਰੀਆ (ਬੱਬਲ ਰਾਏ) ਵੱਲ। ਬੱਬੂ ਗਾਇਕੀ ’ਚ ਨਾਮ ਬਨਾਉਣਾ ਚਾਹੁੰਦਾ ਹੈ। ਪਾਲੀ ਪਿੰਡੋਂ ਆਏ ਆਪਣੇ ਦੋਸਤਾਂ ਲਈ ਬੱਬੂ ਨੂੰ ਮਦਦ ਕਰਨ ਲਈ ਕਹਿੰਦਾ ਹੈ। ਪਰ ਸਾਰੇ ਹੀ ਹਾਲਾਤਾਂ ਤੇ ਬੇਰੋਜ਼ਗਾਰੀ ਮਾਰੇ ਹਨ ਅਤੇ ਇੱਕਠਿਆਂ ਰਹਿਣ ਦਾ ਫ਼ੈਸਲਾ ਕਰਦੇ ਹਨ, ਜਿਸ ਲਈ ਕਿਰਾਏ ’ਤੇ ਘਰ ਲੱਭਦੇ ਲੱਭਦੇ ਪਾਲੀ ਤੇ ਜੱਸ ਸੂਬੇਦਾਰ ਕਿਰਪਾਲ ਸਿੰਘ (ਜਸਵਿੰਦਰ ਭੱਲਾ) ਦੇ ਘਰ ਪਹੁੰਚ ਜਾਂਦੇ ਹਨ। ਫੇਰ ਡਿਪਟੀ ਤੇ ਬੱਬੂ ਦੇ ਕੁੜੀਆਂ ਦੇ ਰੂਪ ’ਚ ਆਉਣ ਤੋਂ ਤੁਰੰਤ ਬਾਅਦ ਹੀ ਕਹਾਣੀ ਹੋਰ ਰਫ਼ਤਾਰ ਫੜਦੀ ਹੈ ਅਤੇ ਹਾਸਿਆਂ ਦੀ ਬਰਸਾਤ ਹੋਣੀ ਸ਼ੁ
ਰੂ ਹੁੰਦੀ ਹੈ ਅਤੇ ਪੈਰ ਪੈਰ ’ਤੇ ਇਹਨਾਂ ਨਾਲ ਹੁੰਦੀ ਕੁੱਤੇ ਖਾਣੀ ਕਰਕੇ ਇਹਨਾਂ ਨੂੰ ਚਾਰ ਸੌ ਬੀਸੀ ਕਰਨੀ ਪੈਂਦੀ ਹੈ। ਕਈ ਕਿਰਦਾਰ ਨਿਭਾਉਣ ਵਾਲੇ ਬਿਨੂੰ ਨੇ ਇੱਕ ਵਾਰ ਫੇਰ ਆਪਣੀ ਕਲਾ ਨਾਲ ਸਭ ਨੂੰ ਖ਼ੁਸ਼ ਕੀਤਾ ਹੈ। ਬੱਬਲ ਰਾਏ ਨੇ ਵੀ ਦੋ ਦੋ ਕਿਸਮ ਦੇ ਕਿਰਦਾਰ ਨਿਭਾ ਕੇ ਸਫਲ ਸਾਥ ਦਿੱਤਾ ਹੈ। ਯੁਵਰਾਜ ਹੰਸ ਦੇ ਚਿਹਰੇ ਦੇ ਹਾਵ ਭਾਵ ਚੰਗੇ ਲੱਗੇ ਅਤੇ ਉਸਨੇ ਇੱਕ ਭੋਲੇ ਭਾਲੇ ਆਸ਼ਕ ਦੇ ਰੂਪ ’ਚ ਚੰਗਾ ਸਾਥ ਨਿਭਾਇਆ ਹੈ। ਜੱਸੀ ਗਿੱਲ ਨੇ ਵੀ ਪਲੇਠੀ ਫ਼ਿਲਮ ਹੋਣ ਦੇ ਬਾਵਜੂਦ ਅਹਿਸਾਸ ਨਹੀਂ ਹੋਣ ਦਿੱਤਾ ਕਿ ਉਹ ਬਿਲਕੁਲ ਨਵਾਂ ਕਲਾਕਾਰ ਹੈ। ਜਸਵਿੰਦਰ ਭੱਲਾ ਤੇ ਬਿਨੂੰ ਢਿੱਲੋਂ ਦੀ ਕਮੀਸਟਰੀ ਕਮਾਲ ਦੀ ਹੈ।
ਕੁੜੀਆਂ ’ਚ ਸਭ ਤੋਂ ਵਧੀਆ ਕੰਮ ਸ਼ਰੂਤੀ ਸੋਢੀ ਨੇ ਕੀਤਾ ਹੈ ਅਤੇ ਉਸ ਤੋਂ ਬਾਅਦ ਸਵਾਤੀ ਕਪੂਰ ਤੇ ਅਵੰਤੀਕਾ ਹੁੰਦਲ। ਫ਼ਿਲਮ ਵਿਚਲੇ ਹਾਸਿਆਂ ਨਾਲ ਭਰੇ ਪੰਚ ਹੀ ਫ਼ਿਲਮ ਦੀ ਗਤੀ ਨੂੰ ਲਗਾਤਾਰ ਵਧਾਉਂਦੇ ਹਨ। ਫ਼ਿਲਮ ਦਾ ਦੂਜਾ ਹਿੱਸਾ ਬੇਹਦ ਕਮਾਲ ਦਾ ਹੈ ਤੇ ਹਾਸਿਆ ਦੇ ਕਈ ਲਮਹਿਆਂ ਨਾਲ ਭਰਿਆ ਹੈ। ਸਮੀਪ ਕੰਗ ਦੀ ਬਿਹਤਰ ਕਹਾਣੀ ਤੇ ਨਰੇਸ਼ ਕਥੂਰੀਆ ਦੇ ਡਾਇਲੋਗ ਫ਼ਿਲਮ ਦੀ ਰਫ਼ਤਾਰ ਨੂੰ ਬਣਾ ਕੇ ਰੱਖਦੇ ਹਨ। ਉਧਰ ਫ਼ਿਲਮ ਦੇ ਗੀਤਾਂ ਨੂੰ ਵੀ ਚੰਗਾ ਪਸੰਦ ਕੀਤਾ ਜਾ ਰਿਹਾ ਹੈ, ਜਿਨ੍ਹਾਂ ਨੂੰ ਗੀਤਕਾਰ ਕੁਮਾਰ ਨੇ ਲਿਖਿਆ ਹੈ ਅਤੇ ਸੰਗੀਤ ਜੈਦੇਵ ਕੁਮਾਰ ਤੇ ਜੱਸੀ ਕਤਿਆਲ ਦਾ ਹੈ। ਕੁੱਲ ਮਿਲਾਕੇ ਨਿਰਦੇਸ਼ਕ ਸ਼ਿਤਿਜ ਚੌਧਰੀ ਨੇ ਆਪਣੀ ਪੂਰੀ ਟੀਮ ਤੋਂ ਚੰਗਾ ਕੰਮ ਲਿਆ ਹੈ ਅਤੇ ਪੰਜਾਬੀ ਸਿਨੇਮਾ ਦੇ ਪ੍ਰੇਮੀਆਂ ਨੂੰ ਇੱਕ ਚੰਗੀ ਕਾਮੇਡੀ ਫ਼ਿਲਮ ਬਣਾ ਕੇ ਦਿੱਤੀ ਹੈ। ਨਿਰਮਾਤਾ ਰੁਪਾਲੀ ਗੁਪਤਾ ਨੇ ਖੁਦ ਪੂਰੀ ਤਰਾਂ ਨਾਲ ਆਪਣੇ ਇਸ ਪ੍ਰੋਜੈਕਟ ’ਚ ਸ਼ਾਮਿਲ ਹੋ ਕੇ ਟੀਮ ਵਰਕ ਦਾ ਇੱਕ ਚੰਗਾ ਉਦਾਹਰਣ ਪੇਸ਼ ਕੀਤਾ ਹੈ। ਮਿਸਟਰ ਐਂਡ ਮਿਸਿਜ਼ 420 ਮੁਕੰਮਲ ਹਾਸੇ, ਮੁਹਬੱਤ ਤੇ ਜਜ਼ਬਾਤਾਂ ਦਾ ਸੁਮੇਲ ਹੈ। ਨਿਰਮਾਤਾ ਤੋਂ ਮਿਲੀ ਜਾਣਕਾਰੀ ਦੇ ਮੁਤਾਬਿਕ ਕਈ ਸ਼ਹਿਰਾਂ ’ਚ ਪਹਿਲੇ ਦਿਨ ਕਈ ਸ਼ੋਅ ਸੋਲਡ ਆਊਟ ਰਹੇ ਹਨ। ਸ਼ਾਲਾ ਪੰਜਾਬੀ ਸਿਨੇਮਾ ਐਦਾਂ ਹੀ ਤਰੱਕੀ ਕਰਦਾ ਰਹੇ।