May 2, 2026 10:00 am

ਨਗਰ ਨਿਗਮਾਂ ਦੇ ਮੇਅਰਾਂ ਦੀ ਚੋਣ ਸਿਧੀ ਵੋਟਰਾਂ ਰਾਹੀਂ : ਮੁੱਖ ਮੰਤਰੀ ਹਰਿਆਣਾ

ਚੰਡੀਗੜ੍ਹ, 6 ਸਤੰਬਰ (ਨਾਗਪਾਲ)- ਹਰਿਆਣਾ ਦੇ ਮੁਖ ਮੰਤਰੀ ਮਨੋਹਰ ਲਾਲ ਦੀ ਪ੍ਰਧਾਨਗੀ ਹੇਠ ਅਜ ਇਥੇ ਹੋਈ ਹਰਿਆਣਾ ਕੈਬਿਨੇਟ ਦੀ ਮੀਟਿੰਗ ਵਿਚ ਸੂਬੇ ਵਿਚ ਨਗਰ ਨਿਗਮਾਂ ਦੇ ਮੇਅਰਾਂ ਦੀ ਚੋਣ ਸਿਧੇ ਵੋਟਰਾਂ ਤੋਂ ਕਰਵਾਉਣ ਦੀ ਪ੍ਰਵਾਨਗੀ ਪ੍ਰਦਾਨ ਕੀਤੀ ਗਈ। ਮੌਜ਼ੂਦਾ ਵਿਚ ਸੂਬੇ ਵਿਚ 10 ਨਗਰ ਨਿਗਮ ਹੈ, ਜੋ 3 ਲਖ ਅਤੇ ਇਸ ਨਾਲ ਵਧ ਦੀ ਆਬਾਦੀ ਮਾਪਦੰਡ ਅਨੁਸਾਰ ਸਮੇਂ-ਸਮੇਂ ‘ਤੇ ਗਠਿਤ ਕੀਤੇ ਗਏ ਹਨ? ਇਸ ਲਈ ਰਾਜ ਚੋਣ ਕਮਿਸ਼ਨ ਦੀ ਸਿਫਾਰਿਸ਼ਾਂ ਦੇ ਮਦੇਨਜ਼ਰ ਇਹ ਫੈਸਲਾ ਕੀਤਾ ਗਿਆ ਹੈ ਕਿ ਸੂਬੇ ਵਿਚ ਨਗਰ ਨਿਗਮਾਂ ਦੇ ਮੇਅਰ ਦੀ ਚੋਣ ਰਾਜ ਚੋਣ ਕਮਿਸ਼ਨ ਦੇ ਨਿਗਰਾਨੀ, ਦਿਸ਼ਾ-ਨਿਰਦੇਸ਼ ਅਤੇ ਕੰਟ੍ਰੋਲ ਦੇ ਤਹਿਤ ਪਾਤਰ ਵੋਟਰਾਂ ਵਲੋਂ ਸਿਧੇ ਵਿਚ ਸਿਧੇ ਕਰਵਾਏ ਜਾਣਗੇ, ਜਿਸ ਲਈ ਹਰਿਆਣਾ ਨਗਰ ਨਿਗਮ ਐਕਟ, 1994 ਵਿਚ ਸੋਧ ਕੀਤੀ ਜਾਵੇਗੀ।

Send this to a friend